ਗੋਧਰਾ, 15 ਅਕਤੂਬਰ-- ਗੁਜਰਾਤ ਦੇ ਗੋਧਰਾ ਕਸਬੇ ਵਿਚ ਕਲ ਇਕ ਸ਼ਾਦੀਸ਼ੁਦਾ ਵਿਅਕਤੀ ਨੇ ਆਪਣੀ ਵਿਆਹੁਤਾ ਪ੍ਰੇਮਿਕਾ ਦੇ ਉਸ ਦੇ ਨਾਲ ਦੌੜ ਜਾਣ ਤੋਂ ਮਨ੍ਹਾ ਕਰਨ ਤੋਂ ਨਾਰਾਜ਼ ਹੋ ਕੇ ਉਸ ਦੀ ਹੱਤਿਆ ਕਰ ਦਿਤੀ ਪਰ ਬਾਅਦ ਵਿਚ ਜਦੋਂ ਉਸ ਨੂੰ ਪਛਤਾਵਾ ਹੋਇਆ ਤਾਂ ਉਹ ਉਸ ਦੀ ਬਲਦੀ ਚਿਤਾ ਵਿਚ ਕੁੱਦ ਗਿਆ ਅਤੇ ਸੜ ਕੇ ਜਾਨ ਦੇ ਦਿਤੀ।
ਉਸ ਨੂੰ ਦੋ ਬੱਚਿਆਂ ਦੀ ਮਾਂ ਭਵਾਨੀ ਪਟੇਲ ਨਾਲ ਪ੍ਰੇਮ ਹੋ ਗਿਆ ਅਤੇ ਉਸ ਨੇ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਦੌੜਨ ਦਾ ਫੈਸਲਾ ਕੀਤਾ ਪਰ ਭਿਵਾਨੀ ਉਸ ਦੇ ਲਈ ਰਾਜ਼ੀ ਨਹੀਂ ਹੋਈ ਅਤੇ ਮਨ੍ਹਾ ਕਰਨ 'ਤੇ ਉਸ ਨੇ ਭਵਾਨੀ ਨੂੰ ਚਾਕੂਆਂ ਨਾਲ ਮਾਰ ਦਿਤਾ। ਭਵਾਨੀ ਦੀ ਲਾਸ਼ ਨੂੰ ਕਲ ਸ਼ਾਮ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸ਼ਮਸ਼ਾਨ ਲਿਜਾਇਆ ਗਿਆ ਅਤੇ ਉਸ ਦੀ ਲਾਸ਼ ਨੂੰ ਚਿਤਾ 'ਤੇ ਰੱਖ ਕੇ ਅੱਗ ਵੀ ਲਾ ਦਿਤੀ ਗਈ ਤੇ ਜਦੋਂ ਚਿਤਾ ਸੜਨ ਲੱਗੀ ਤਾਂ ਅਚਾਨਕ ਕਿਤਿਓਂ ਕਲਪੇਸ਼ ਆ ਗਿਆ। ਉਹ ਪੂਰੀ ਤਰ੍ਹਾਂ ਨਾਲ ਪੈਟਰੋਲ ਨਾਲ ਤਰ ਸੀ ਅਤੇ ਦੇਖਦੇ ਹੀ ਦੇਖਦੇ ਉਹ ਭਵਾਨੀ ਦੀ ਚਿਤਾ ਵਿਚ ਕੁੱਦ ਗਿਆ। ਇਸ ਤੋਂ ਪਹਿਲਾਂ ਉਥੇ ਮੌਜੂਦ ਲੋਕ ਕੁਝ ਸਮਝ ਪਾਉਂਦੇ, ਕਲਪੇਸ਼ ਰਾਖ ਦੇ ਢੇਰ ਵਿਚ ਬਦਲ ਗਿਆ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
No comments:
Post a Comment