Sunday, 23 October 2011

ਪਿੰਜਰੇ 'ਚ ਕੈਦ ਹੋ ਜਾਂਦੇ ਨੇ ਪੰਚ ਤੇ ਸਰਪੰਚ


www.tehlkapunjabtv.com

www.begumpurakranti.blogspot.com

ਔੜ, 21 ਅਕਤੂਬਰ--ਪਿੰਡਾਂ ਵਿਚ ਚੁਣੀਆਂ ਗਈਆਂ ਪੰਚਾਇਤਾਂ ਦੇ ਪੰਚ ਤੇ ਸਰਪੰਚ ਆਪਣੇ ਅਹੁਦੇ ਸੰਭਾਲਣ ਤੋਂ ਬਾਅਦ ਸਿਆਸਤ ਦੇ ਪਿੰਜਰੇ ਵਿਚ ਕੈਦ ਹੋ ਕੇ ਰਹਿ ਜਾਂਦੇ ਹਨ, ਜਿਨ੍ਹਾਂ ਨੂੰ ਸੱਤਾਧਾਰੀ ਪਾਰਟੀ ਦੀ ਬੋਲੀ ਹੀ ਬੋਲਣੀ ਪੈਂਦੀ ਹੈ ਅਤੇ ਮਜਬੂਰਨ ਹੁਕਮਰਾਨਾਂ ਦੀ ਹਾਂ 'ਚ ਹਾਂ ਮਿਲਾਉਣੀ ਪੈਂਦੀ ਹੈ। ਪੰਚ-ਸਰਪੰਚ ਚਾਹੇ ਕਿਸੇ ਪਾਰਟੀ ਨਾਲ ਸਬੰਧਤ ਹੋਣ ਪਰ ਸੱਤਾਧਾਰੀ ਪਾਰਟੀ ਵਿਚ ਉਨ੍ਹਾਂ ਨੂੰ ਮੱਲੋ-ਮੱਲੀ ਸ਼ਾਮਲ ਕਰ ਲਿਆ ਜਾਂਦਾ ਹੈ ਅਤੇ ਸ਼ਾਮਲ ਹੋਣ ਦੇ ਵੱਡੇ-ਵੱਡੇ ਫੋਟੋ ਅਖਬਾਰਾਂ 'ਚ ਛਾਪ ਦਿੱਤੇ ਜਾਂਦੇ ਹਨ। ਸਭ ਤੋਂ ਵੱਡਾ ਕਾਰਨ ਇਹੋ ਹੈ ਕਿ ਜੇ ਕਿਸੇ ਪਿੰਡ ਦੀ ਪੰਚਾਇਤ ਸੱਤਾਧਾਰੀ ਪਾਰਟੀ ਨਾਲ ਮੇਲ ਨਹੀਂ ਖਾਂਦੀ ਤਾਂ ਸ਼ਾਇਦ ਉਸਨੂੰ ਗ੍ਰਾਂਟਾਂ ਮਿਲਣ ਦੀ ਕਮੀ ਜਾਂ ਫਿਰ ਸਰਕਾਰੇ-ਦਰਬਾਰੇ ਕੰਮਕਾਰ ਕਰਵਾਉਣ ਵਿਚ ਸਮੱਸਿਆ ਆ ਸਕਦੀ ਹੈ। ਇਥੋਂ ਤਕ ਕਿ ਸੱਤਾਧਾਰੀ ਪਾਰਟੀ ਤੋਂ ਵਿਰੋਧੀ ਪੰਚਾਇਤਾਂ 'ਤੇ ਕਈ ਵਾਰ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਵੀ ਕੀਤਾ ਜਾਣ ਲੱਗ ਪੈਂਦਾ ਹੈ। ਜਿਸ ਕਰਕੇ ਪੰਚਾਇਤਾਂ ਗਲ ਵਿਚ ਸਿਰੋਪੇ ਜਾਂ ਹਾਰ ਪੁਆ ਕੇ ਉਸ ਪਾਰਟੀ ਵਿਚ ਸ਼ਾਮਲ ਹੋਣਾ ਬਿਹਤਰ ਸਮਝਦੀਆਂ ਹਨ ਪਰ ਜਦੋਂ ਸਰਕਾਰ ਬਣਾਉਣ ਸਬੰਧੀ ਵੋਟਾਂ ਪੈਂਦੀਆਂ ਹਨ ਤਾਂ ਸੱਤਾਧਾਰੀ ਪਾਰਟੀ 'ਚŒਸ਼ਾਮਲ ਹੋਏ ਪੰਚਾਂ-ਸਰਪੰਚਾਂ ਵਲੋਂ ਵੋਟਿੰਗ ਮਸ਼ੀਨ ਤੋਂ ਬਟਨ ਕਿਸੇ ਹੋਰ ਪਾਰਟੀ ਦਾ ਹੀ ਦਬਾਇਆ ਜਾਂਦਾ ਹੈ। ਉਪਰੋਕਤ ਗੱਲਾਂ ਤੋਂ ਮਜਬੂਰ ਕੁਝ ਪੰਚਾਂ-ਸਰਪੰਚਾਂ ਨਾਲ ਗੱਲਬਾਤ ਵੀ ਕੀਤੀ ਗਈ, ਜਿਨ੍ਹਾਂ ਨੇ ਇਹ ਦੱਸਿਆ ਕਿ ਜੇਕਰ ਉਹ ਪਾਰਟੀ ਵਿਚ ਸ਼ਾਮਲ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦੇ ਅਹੁਦੇ ਵੀ ਸੁਰੱਖਿਅਤ ਨਹੀਂ ਹੁੰਦੇ। ਉਨ੍ਹਾਂ ਦੱਸਿਆ ਕਿ ਸਾਨੂੰ ਸਿਰਫ ਗ੍ਰਾਂਟਾਂ ਨਾਲ ਮਤਲਬ ਹੈ, ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ ਪਰ ਸੱਤਾਧਾਰੀ ਪਾਰਟੀ ਦਾ ਇਹ ਮੰਨ ਕੇ ਚੱਲਣਾ ਕਿ ਸਮੁੱਚੀਆਂ ਪੰਚਾਇਤਾਂ ਨੂੰ ਉਸਨੇ ਆਪਣੀ ਪਾਰਟੀ 'ਚ ਮਿਲਾ ਲਿਆ ਹੈ ਜਿਸ ਕਾਰਨ ਉਹ ਪਾਰਟੀ ਮਜ਼ਬੂਤ ਹੋ ਗਈ ਹੈ ਪਰ ਇਹ ਧਾਰਨਾ ਬਿਲਕੁਲ ਗਲਤ ਹੈ ਅਤੇ ਇਸੇ ਵਿਸ਼ਵਾਸ ਨਾਲ ਵੋਟਾਂ ਦੌਰਾਨ ਪਾਰਟੀਆਂ ਮਾਰ ਵੀ ਖਾ ਜਾਂਦੀਆਂ ਹਨ। ਉਨ੍ਹਾਂ ਪੰਚਾਂ-ਸਰਪੰਚਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਜੋ ਨਿੱਖਰਕੇ ਸਿਰਫ ਆਪਣੀ ਹੀ ਪਾਰਟੀ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਵਿਚ ਉਹ ਪੰਚਾਇਤਾਂ ਸ਼ਾਮਲ ਹਨ, ਜਿਨ੍ਹਾਂ ਕੋਲ ਪੰਚਾਇਤੀ ਪ੍ਰਾਪਰਟੀ ਵਧੇਰੇ ਹੋਣ ਕਰਕੇ ਉਹ ਉਸ ਤੋਂ ਆ ਰਹੀ ਆਮਦਨ ਨਾਲ ਹੀ ਪਿੰਡ ਦਾ ਵਿਕਾਸ ਕਰ ਸਕਦੀਆਂ ਹਨ ਅਤੇ ਉਹ ਸਰਕਾਰ ਦੀਆਂ ਗ੍ਰਾਂਟਾਂ 'ਤੇ ਆਸ ਹੀ ਨਹੀਂ ਰੱਖਦੀਆਂ ਪਰ ਲੋੜ ਹੈ ਗ੍ਰਾਮ ਪੰਚਾਇਤਾਂ ਦੀ ਸੋਚ ਆਜ਼ਾਦ ਰੱਖਣ ਦੀ ਅਤੇ ਪਾਰਟੀ ਤੋਂ ਉਪਰ ਉੱਠ ਕੇ ਸਰਕਾਰੀ ਗ੍ਰਾਂਟਾਂ ਮੁਹੱਈਆ ਕਰਨ ਦੀ, ਤਾਂ ਜੋ ਪੰਚਾਇਤਾਂ ਆਜ਼ਾਦੀ 'ਚ ਰਹਿ ਕੇ ਪਿੰਡਾਂ ਦਾ ਵਿਕਾਸ ਕਰ ਸਕਣ ਪਰ ਅਜਿਹੀ ਆਸ ਰੱਖੀ ਨਹੀਂ ਜਾ ਸਕਦੀ।

No comments:

Post a Comment