Sunday, 23 October 2011

ਜਾਅਲੀ ਪੱਤਰਕਾਰਾਂ ਦੀ ਭਰਮਾਰ


www.tehlkapunjabtv.com

www.begumpurakranti.blogspot.com

ਲੁਧਿਆਣਾ, 22 ਅਕਤੂਬਰ--ਖੁਦ ਨੂੰ ਕਿਸੇ ਨਾ ਕਿਸੇ  ਮੀਡੀਆ ਨਾਲ ਸਬੰਧਤ ਦੱਸ ਕੇ ਪੁਲਸ ਨਾਕੇ 'ਤੇ ਅਧਿਕਾਰੀਆਂ ਨੂੰ ਧਮਕਾਉਣ ਅਤੇ ਦਬਾਅ ਬਣਾਉਣ ਵਾਲੇ ਇਸ ਤਰ੍ਹਾਂ ਦੇ ਜਾਅਲੀ ਪੱਤਰਕਾਰਾਂ ਦੀ ਅੱਜਕਲ ਨਗਰ ਵਿਚ ਭਰਮਾਰ ਹੈ। ਇੰਨਾ ਹੀ ਨਹੀਂ ਕਿਸੇ ਵਿਭਾਗ ਵਿਚ ਵੜ ਕੇ ਅਤੇ ਧਮਕਾ ਕੇ ਆਪਣਾ ਕੰਮ ਕਢਵਾਉਣਾ ਇਨ੍ਹਾਂ ਦੀ ਆਦਤ ਬਣ ਗਈ ਹੈ, ਜਿਨ੍ਹਾਂ 'ਤੇ ਕੋਈ ਵੀ ਅਧਿਕਾਰੀ ਅਤੇ ਸਰਕਾਰ ਰੋਕ ਨਹੀਂ ਲਗਾ ਰਹੀ, ਜਿਸ ਕਾਰਨ ਇਨ੍ਹਾਂ ਦੀ ਗਿਣਤੀ ਹਰ ਦਿਨ ਵਧਦੀ ਜਾ ਰਹੀ ਹੈ। ਇੰਨਾ ਹੀ ਨਹੀਂ ਪੁਲਸ ਪਹਿਲਾਂ ਤਾਂ ਇਨ੍ਹਾਂ ਨੂੰ ਰੋਕ ਕੇ ਪੁੱਛਗਿਛ ਕਰਨ ਦੀ ਹਿੰਮਤ ਨਹੀਂ ਕਰਦੀ ਅਤੇ ਜੇ ਕਰਦੀ ਵੀ ਹੈ ਤਾਂ ਪਹਿਲਾਂ ਇਹ ਧਮਕਾਉਂਦੇ ਹਨ, ਫਿਰ ਕਿਸੇ ਪਛਾਣ ਦੇ ਪੁਲਸ ਮੁਲਾਜ਼ਮ ਨੂੰ ਫੋਨ ਕਰਕੇ ਪੁੱਛਣ ਵਾਲੇ ਅਧਿਕਾਰੀ ਦੇ ਕੰਨ 'ਤੇ ਲਗਾ ਦਿੰਦੇ ਹਨ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਕੁਝ ਸੰਵਾਦਾਤਾਵਾਂ ਨੇ ਖੁਦ ਜਾਅਲੀ ਪੱਤਰਕਾਰਾਂ ਨੂੰ ਫੜਵਾਇਆ ਸੀ ਪਰ ਪੁਲਸ ਨੇ ਉਸ ਤੋਂ ਬਾਅਦ ਕੋਈ ਜ਼ਿੰਮੇਦਾਰੀ ਨਹੀਂ ਸਮਝੀ। ਹਾਲਾਂਕਿ ਪੁਲਸ ਅਧਿਕਾਰੀਆਂ ਨੂੰ ਇਨ੍ਹਾਂ ਲੋਕਾਂ ਬਾਰੇ ਜਾਣਕਾਰੀ ਨਹੀਂ ਹੁੰਦੀ, ਬਲਕਿ ਕਈ ਵਾਰ ਇਹ ਪੱਤਰਕਾਰ ਸੰਮੇਲਨ ਵਿਚ ਵੜ ਕੇ ਆਪਣਾ ਚਿਹਰਾ ਦਿਖਾ ਦਿੰਦੇ ਹਨ ਤਾਂ ਕਿ ਪੁਲਸ ਦੀਆਂ ਨਜ਼ਰਾਂ ਵਿਚ ਪੱਤਰਕਾਰਾਂ ਬਣੇ ਰਹਿਣ।  ਜੇਕਰ ਮਹਾਨਗਰ ਵਿਚ ਹਰ ਰੋਜ਼ ਦੇਖਿਆ ਜਾਵੇ ਤਾਂ ਹਰ ਤੀਜੀ ਗੱਡੀ 'ਤੇ ਪ੍ਰੈੱਸ ਦਾ ਸਟਿੱਕਰ ਲੱਗਿਆ ਹੁੰਦਾ ਹੈ। ਸੂਤਰਾਂ ਅਨੁਸਾਰ ਪ੍ਰੈੱਸ  ਦਾ ਸਟਿੱਕਰ ਲਗਾਉਣ ਵਾਲੇ ਜ਼ਿਆਦਾਤਰ ਮਾਮੂਲੀ ਕਾਰੋਬਾਰੀ ਇਸਦਾ ਦੁਰਉਪਯੋਗ ਕਰਦੇ ਹਨ। ਕਈ ਤਾਂ ਟੈਕਸੀ ਸਟੈਂਡ 'ਤੇ ਖੜ੍ਹੀਆਂ ਗੱਡੀਆਂ 'ਤੇ ਪ੍ਰੈੱਸ ਦੇ ਸਟਿੱਕਰ ਲਗਾ ਕੇ ਪੁਲਸ ਵਿਭਾਗ ਨੂੰ ਧੋਖਾ ਦੇਣ ਲਈ ਪ੍ਰੈੱਸ ਸ਼ਬਦ ਦਾ ਗਲਤ ਇਸਤੇਮਾਲ ਕਰਦੇ ਹਨ।  ਇਸ ਸਬੰਧ ਵਿਚ ਸਥਾਨਕ ਪੱਤਰਕਾਰਾਂ ਨੇ ਪੁਲਸ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਈ ਕਿ ਇਸ ਤਰ੍ਹਾਂ ਦੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਪ੍ਰੈੱਸ ਦੇ ਨਾਂ 'ਤੇ ਗੋਰਖਧੰਦੇ ਕਰਦੇ ਹਨ ਪਰ ਪੁਲਸ ਦੇ ਕੰਨ 'ਤੇ ਜੂੰ ਤਕ ਨਹੀਂ ਸਰਕੀ।  ਸਥਾਨਕ ਪੱਤਰਕਾਰਾਂ ਨੇ ਪਿਛਲੇ ਅੱਧੇ ਮਹੀਨੇ ਤੋਂ ਦਰਜਨ ਦੇ ਕਰੀਬ ਜਾਅਲੀ ਪੱਤਰਕਾਰਾਂ ਵਿਰੁੱਧ ਮਾਮਲੇ ਦਰਜ ਕਰਵਾਏ ਹਨ, ਜਿਸ ਵਿਚ ਥਾਣਾ ਹੈਬੋਵਾਲ ਵਿਚ ਥਾਣਾ ਇੰਚਾਰਜ ਨੂੰ ਸ਼ਰੇਆਮ ਧਮਕਾਉਣ ਵਾਲਾ ਆਪਣੇ ਆਪ ਨੂੰ ਪ੍ਰਮੁੱਖ ਅਖਬਾਰ ਦਾ ਪੱਤਰਕਾਰ ਦੱਸ ਰਿਹਾ ਸੀ। ਇਸ ਤਰ੍ਹਾਂ ਦਾ ਹੀ ਮਾਮਲਾ ਥਾਣਾ ਸਲੇਮ ਟਾਬਰੀ ਦੇ ਕੋਲ ਆਇਆ ਸੀ। ਪ੍ਰੈੱਸ ਕਾਰਡ ਨੂੰ ਆਪਣਾ ਬਣਾਇਆ ਹੋਇਆ ਸੀ ਅਤੇ ਜਾਅਲੀ ਮੋਹਰ ਥਾਣਾ ਸਲੇਮ ਟਾਬਰੀ ਦੀ ਲਗਾਈ ਹੋਈ ਸੀ। ਪੁਲਸ ਨੇ ਉਸਦੀ ਵੀ ਗਹਿਰਾਈ ਨਾਲ ਜਾਂਚ ਕੀਤੀ, ਜਿਸ ਕਾਰਨ ਇਸ ਤਰ੍ਹਾਂ ਨਾਲ ਇਹ ਲੋਕ ਆਪਣਾ ਗੋਰਖਧੰਦਾ ਵਧਾ ਰਹੇ ਹਨ, ਜਿਨ੍ਹਾਂ ਦਾ ਪ੍ਰੈੱਸ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਸ ਇਵਜ਼ ਵਿਚ ਕਾਰਡ ਬਣਾਉੁਣ ਵਾਲੀਆਂ ਸੰਸਥਾਵਾਂ ਵੀ ਕਾਰਡ ਵੰਡਣ ਦੀ ਮੂੰਹ ਬੋਲੀ ਕੀਮਤ ਲੈ ਕੇ ਆਪਣੀਆਂ ਜੇਬਾਂ ਭਰਦੀਆਂ ਹਨ।  ਇਹ ਵੀ ਸਾਹਮਣੇ ਆਇਆ ਹੈ ਕਿ ਤਸਕਰ ਵੀ ਆਪਣੀਆਂ ਗੱਡੀਆਂ 'ਤੇ ਪ੍ਰੈੱਸ ਦਾ ਸਟਿਕਰ ਲਗਾ ਕੇ ਸ਼ਰੇਆਮ ਪੁਲਸ ਨਾਕੇ ਤੋਂ ਨਿਕਲ ਜਾਂਦੇ ਹਨ।

No comments:

Post a Comment