ਮੁੰਬਈ, 16 ਅਕਤੂਬਰ— ਭੋਜਪੁਰੀ ਫਿਲਮ ਅਭਿਨੇਤਰੀ ਸਪਨਾ ਨੇ ਫਿਲਮ ਨਿਰਦੇਸ਼ਕ ਰਿਤੇਸ਼ ਠਾਕੁਰ ਅਤੇ ਫਾਇਨੈਂਸਰ ਸ਼ਿਵ ਪ੍ਰਤਾਪ ਸਿੰਘ ਖਿਲਾਫ ਮੁੰਬਈ ਦੇ ਵਰਸੇਵਾ ਪੁਲਸ ਥਾਣੇ 'ਚ ਯੌਨ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਾਈ ਹੈ। ਸਪਨਾ ਦਾ ਦੋਸ਼ ਹੈ ਕਿ ਫਿਲਮ ਨਿਰਮਾਤਾ ਰਿਤੇਸ਼ ਠਾਕੁਰ ਨੇ ਉਸ ਨੂੰ ਆਪਣੀ ਨਵੀਂ ਭੋਜਪੁਰੀ ਫਿਲਮ 'ਚ ਸਾਇਨ ਕੀਤਾ ਅਤੇ ਇਸ ਦਾ ਐੱਮ. ਓ. ਯੂ. ਅਤੇ ਟੋਕਨ ਅਮਾਊਂਟ ਵੀ ਦਿੱਤਾ। ਪਰ ਬਾਅਦ 'ਚ ਉਹ ਫਿਲਮ ਫਾਇਨੈਂਸਰ ਸ਼ਿਵ ਪ੍ਰਤਾਪ ਸਿੰਘ ਨਾਲ ਹਮਬਿਸਤਰ ਹੋਣ ਦਾ ਦਬਾਅ ਬਣਾਉਣ ਲੱਗਾ। ਇਹੀ ਨਹੀਂ ਉਸਨੇ ਸਪਨਾ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਵਿਰੋਧ ਕਰਨ 'ਤੇ ਉਹ ਚੈੱਕ ਅਤੇ ਐੱਮ. ਓਕ. ਯੂ. ਲੈ ਕੇ ਫਰਾਰ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।