Text size

ਪੁਣੇ, 14 ਅਕਤੂਬਰ-- ਪੁਣੇ 'ਚ ਇਕ ਲੜਕੀ ਨੇ ਆਪਣੇ ਪ੍ਰੇਮੀ ਅਤੇ ਉਸਦੀ ਹੋਣ ਵਾਲੀ ਪਤਨੀ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਦੋਸ਼ੀ ਲੜਕੀ ਦਾ ਨਾਂ ਅਨੁਸ਼੍ਰੀ ਕੁੰਦਰਾ ਹੈ। ਅਨੁਸ਼੍ਰੀ ਕੁੰਦਰਾ ਬੰਗਲੌਰ 'ਚ ਸਾਫਟਵੇਅਰ ਇੰਜੀਨੀਅਰ ਹੈ। ਦੱਸਿਆ ਜਾ ਰਿਹਾ ਹੈ ਕਿ ਅਨੁਸ਼੍ਰੀ ਨੂੰ ਆਪਣੇ ਪ੍ਰੇਮੀ ਨਿਮੇਸ਼ ਸਿਨਹਾ ਬਾਰੇ ਜਦੋਂ ਇਹ ਪਤਾ ਚੱਲਿਆ ਕਿ ਉਹ ਕਿਸੇ ਹੋਰ ਨਾਲ ਵਿਆਹ ਕਰਨ ਵਾਲਾ ਹੈ ਤਾਂ ਉਹ ਪੁਣੇ ਆ ਗਈ। ਰਾਤ ਭਰ ਉਸ ਨਾਲ ਉਸਦੇ ਘਰ 'ਚ ਹੀ ਰਹੀ ਅਤੇ ਰਾਤ ਨੂੰ ਜਦੋਂ ਉਸਦਾ ਪ੍ਰੇਮੀ ਅਤੇ ਉਸਦੀ ਹੋਣ ਵਾਲੀ ਪਤਨੀ ਜੂਹੀ ਸੋ ਰਹੇ ਸਨ ਤਾਂ ਉਨ੍ਹਾਂ 'ਤੇ ਪੈਟਰੋਲ ਸੁੱਟ ਦਿੱਤਾ ਅਤੇ ਜਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਦੋਵਾਂ 'ਚੋਂ ਨਿਮੇਸ਼ 20 ਫੀਸਦੀ ਅਤੇ ਉਸਦੀ ਹੋਣ ਵਾਲੀ ਪਤਨੀ 80 ਫੀਸਦੀ ਝੁਲਸ ਚੁੱਕੇ ਹਨ। ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਹਾਦਸੇ ਨੂੰ ਅੰਜਾਮ ਦੇਣ ਵਾਲੀ ਅਨੁਸ਼੍ਰੀ ਫਰਾਰ ਹੈ।
No comments:
Post a Comment