ਅੰਮ੍ਰਿਤਸਰ, 11 ਨਵੰਬਰ --ਅੰਮ੍ਰਿਤਸਰ ਮੈਰਿਜ ਪੈਲੇਸ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਪ੍ਰਧਾਨ ਖੁਰਿੰਦਰ ਸਿੰਘ ਨਰੂਲਾ ਦੀ ਪ੍ਰਧਾਨਗੀ ਹੇਠ ਅਜੀਤ ਨਗਰ ਵਿਚ ਹੋਈ। ਬੈਠਕ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਨੂੰ ਪੈਲੇਸ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸ਼ਰਾਬ ਦੇ ਠੇਕੇਦਾਰ ਦੇ ਕਰਿੰਦੇ ਹਰ ਰੋਜ਼ ਸ਼ਰਾਬ ਦੇਖਣ ਦੇ ਬਹਾਨੇ ਪੈਲੇਸ ਵਿਚ ਆਉਂਦੇ ਹਨ ਤੇ ਸ਼ਰਾਬਾਂ ਤੇ ਮੁਰਗੇ ਖਾਂਦੇ ਹਨ ਤੇ ਫਿਰ ਗੁੰਡਾਗਰਦੀ ਕਰਕੇ ਹਨ, ਜਦਕਿ ਸਰਕਾਰ ਦੇ ਨਿਯਮਾਂ ਮੁਤਾਬਿਕ ਸ਼ਰਾਬ ਚੈੱਕ ਕਰਨ ਦਾ ਅਧਿਕਾਰ ਸਿਰਫ ਐਕਸਾਈਜ਼ ਮਹਿਕਮੇ ਦੇ ਅਧਿਕਾਰੀਆਂ ਨੂੰ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਨੂੰ ਪੈਲੇਸਾਂ ਵਿਚ ਵੜਨ ਦਿੱਤਾ ਜਾਵੇਗਾ ਤੇ ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੈਲੇਸ ਵਿਚ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਇਹ ਸ਼ਰਾਬ ਦੇ ਕਰਿੰਦੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਐਸੋਸੀਏਸ਼ਨ ਸਖ਼ਤ ਕਦਮ ਚੁੱਕਣ ਲਈ ਕਈ ਅਹਿਮ ਫੈਸਲੇ ਲਵੇਗੀ। ਬੈਠਕ ਵਿਚ ਅੰਮ੍ਰਿਤਸਰ ਟੈਂਟ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਨਰੂਲਾ, ਕੁਲਦੀਪ ਮਹਾਜਨ, ਰਮਨ ਸ਼ਰਮਾ, ਹਰੀਸ਼ ਸ਼ਰਮਾ, ਧਰਮਪਾਲ ਮਹਾਜਨ, ਸੁਰਿੰਦਰ ਮਹਾਜਨ, ਗੁਰਨਾਮ ਸਿੰਘ ਕੰਡਾ, ਗੁਰਿੰਦਰ ਸਿੰਘ ਲਵਲੀ, ਜਤਿੰਦਰ ਸਿੰਘ ਹੈਪੀ, ਚੰਦਰ ਸ਼ੇਖਰ ਰੌਕੀ, ਸੁਰਤਾਜ ਸਿੰਘ, ਦਿਲਮੀਤ ਸਿੰਘ ਮਿੰਕੀ, ਰਣਜੀਤ ਸਿੰਘ ਰਿਸੀ, ਐੱਸ. ਵਿੱਕੀ, ਬਲਬੀਰ ਸਿੰਘ ਨਰੂਲਾ, ਅਮਰਜੀਤ ਸਿੰਘ, ਨਰਿੰਦਰ ਸਿੰਘ, ਤਸਵੀਰ ਸਿੰਘ ਕਾਕਾ, ਸੁਰਜੀਤ ਸਿੰਘ ਭਕਨਾ, ਹਰਪ੍ਰੀਤ ਸਿੰਘ ਜੰਗੀ, ਚਾਚਾ ਭੁਪਿੰਦਰ ਸਿੰਘ ਤੇ ਹਰਚਰਨ ਸਿੰਘ ਚੰਨੀ ਆਦਿ ਹਾਜ਼ਰ ਸਨ।
No comments:
Post a Comment