ਜਦੋਂ ਪੁਲਸ ਅਧਿਕਾਰੀ ਨੇ ਮੰਤਰੀ ਨੂੰ ਸੰਕਟ 'ਚੋਂ ਕੱਢਿਆ
ਜਲੰਧਰ, 9 ਦਸੰਬਰ-`ਜਲੰਧਰ 'ਚ ਸ਼ੁੱਕਰਵਾਰ ਪੁਲਸ ਅਧਿਕਾਰੀ ਇਕ ਵਾਰ ਫਿਰ ਆਪਣੇ ਬੌਸ ਦੀਆਂ ਉਮੀਦਾਂ 'ਤੇ ਖਰੇ ਉਤਰੇ ਅਤੇ ਪੰਜਾਬ ਦੇ ਪਾਵਰਫੁੱਲ ਮੰਤਰੀ ਨੂੰ ਉਸ ਪੰਗੇ 'ਚੋਂ ਕੱਢ ਲੈ ਗਏ, ਜਿਸ ਨੂੰ ਲੈ ਕੇ ਇਕ ਤੂਫਾਨ ਉਠਣ ਵਾਲਾ ਸੀ। ਇਕ ਅਖਬਾਰ 'ਚ ਪੰਜਾਬ ਦੇ ਇਕ ਮੰਤਰੀ ਦੇ ਵਿਰੁੱਧ ਖਬਰ ਛਪੀ ਸੀ ਕਿ ਉਹ ਕੋ-ਆਪ੍ਰੇਟਿਵ ਬੈਂਕ 'ਚ ਆਪਣੇ ਰਿਸ਼ਤੇਦਾਰਾਂ ਨੂੰ ਫਿੱਟ ਕਰਵਾਉਣ ਦਾ ਜੁਗਾੜ ਬਣਾ ਰਹੇ ਹਨ। ਸ਼ੁੱਕਰਵਾਰ ਨੂੰ ਹਾਕਰ ਉਸ ਬੈਂਕ 'ਚ ਪੇਪਰ ਦੇਣ ਗਿਆ ਤਾਂ ਉਥੇ ਪਹਿਲਾਂ ਹੀ ਉਕਤ ਮੰਤਰੀ ਆਏ ਸਨ, ਕਿਉਂਕਿ ਬੈਂਕ 'ਚ ਐੱਮ. ਡੀ. ਅਤੇ ਚੇਅਰਮੈਨ ਦੀ ਤਾਜਪੋਸ਼ੀ ਹੋਣੀ ਸੀ। ਹਾਕਰ ਨੂੰ ਦੇਖ ਕੇ ਮੰਤਰੀ ਦੇ ਰਿਸ਼ਤੇਦਾਰ ਦਾ ਪਾਰਾ ਵੱਧ ਗਿਆ ਅਤੇ ਗੁੱਸਾ ਹਾਕਰ 'ਤੇ ਨਿਕਲ ਗਿਆ। ਇਕ ਪਾਸੇ ਤਾਂ ਮੰਤਰੀ ਜੀ ਹਾਰ ਪਾ ਰਹੇ ਸਨ ਅਤੇ ਹਾਕਰ ਨੂੰ ਥੱਪੜ ਰਸੀਵ ਹੋ ਰਹੇ ਸਨ। ਆਖਿਰਕਾਰ ਮਾਮਲਾ ਭੜਕ ਗਿਆ। ਹਾਕਰ ਦੇ ਸਮਰਥਨ 'ਚ ਮੀਡੀਆ ਕਰਮੀ ਖੜ੍ਹੇ ਹੋ ਗਏ ਅਤੇ ਸ਼ਿਕਾਇਤ ਤਿਆਰ ਹੋ ਗਈ, ਜਿਸ 'ਚ ਮਾਮਲਾ ਦਰਜ ਕਰਨ ਦੀ ਮੰਗ ਮੰਤਰੀ ਅਤੇ ਉਸਦੇ ਰਿਸ਼ਤੇਦਾਰ ਦੇ ਵਿਰੁੱਧ ਵੀ ਕੀਤੀ ਗਈ। ਪੁਲਸ ਅਧਿਕਾਰੀਆਂ ਲਈ ਮੁਸੀਬਤ ਖੜ੍ਹੀ ਹੋ ਗਈ ਅਤੇ ਮਾਮਲੇ ਦੀ ਨਾਜੁਕਤਾ ਨੂੰ ਦੇਖ ਕੇ ਜਲੰਧਰ ਦੇ ਕਮਿਸ਼ਨਰ ਪੁਲਸ ਗੌਰਵ ਯਾਦਵ ਨੇ ਇਕ ਵਾਰ ਫਿਰ ਤੋਂ ਆਪਣੇ ਸੰਕਟ ਮੋਚਨ 'ਤੇ ਭਰੋਸਾ ਕੀਤਾ ਅਤੇ ਉਨ੍ਹਾਂ ਨੂੰ ਸਰਕਟ ਹਾਊਸ ਭੇਜ ਕੇ ਮਾਮਲਾ ਸੁਲਝਾਉਣ ਲਈ ਕਿਹਾ। ਸੰਕਟ ਮੋਚਨ ਅਧਿਕਾਰੀ ਨੇ ਆਉਂਦੇ ਹੀ ਆਪਣਾ ਰਵੱਈਆ ਅਤੇ ਪੈਂਦੇ ਪੁਲਸ ਅਤੇ ਮੰਤਰੀ ਦੇ ਸਿਰ 'ਤੇ ਆਇਆ ਅੱਧੇ ਤੋਂ ਜ਼ਿਆਦਾ ਸੰਕਟ ਟਾਲ ਦਿੱਤਾ। ਮੰਤਰੀ ਸਾਹਿਬ ਵੀ ਸਰਕਿਟ ਹਾਊਸ ਆ ਗਏ ਅਤੇ ਆਖਿਰਕਾਰ ਉਨ੍ਹਾਂ ਦਾ ਉਹੀ ਰਿਸ਼ਤੇਦਾਰ ਬੁਲਵਾਇਆ ਗਿਆ, ਜਿਸ ਨੇ ਹਾਕਰ ਨਾਲ ਕੁੱਟਮਾਰ ਕੀਤੀ ਸੀ। ਉਕਤ ਰਿਸ਼ਤੇਦਾਰ ਨੇ ਸਭ ਦੇ ਸਾਹਮਣੇ ਆਪਣੀ ਗਲਤੀ ਮੰਨ ਲਈ, ਜਿਵੇਂ ਵੀ ਮਾਮਲਾ ਸੁਲਝਿਆ। ਸੰਕਟ ਮੋਚਨ ਅਧਿਕਾਰੀ ਆਪਣੀ ਲਾਲ ਬੱਤੀ ਵਾਲੀ ਗੱਡੀ 'ਚ ਬੈਠ ਕੇ ਕਮਿਸ਼ਨਰ ਦਫਤਰ ਚਲੇ ਗਏ। ਜ਼ਿਕਰਯੋਗ ਹੈ ਕਿ ਜਗ ਬਾਣੀ ਨੇ ਪਹਿਲਾਂ ਵੀ ਇਸ ਅਧਿਕਾਰੀ ਦੇ ਬਾਰੇ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਵੀ ਕਮਿਸ਼ਨਰ ਦਫਤਰ ਮੁਸੀਬਤ ਆਉਂਦੀ ਹੈ ਤਾਂ ਉਕਤ ਅਧਿਕਾਰੀ ਹੀ ਮੁਸੀਬਤ ਤੋਂ ਹਮੇਸ਼ਾ ਕੱਢਦਾ ਹੈ।
No comments:
Post a Comment