ਪਠਾਨਕੋਟ, 22 ਅਕਤੂਬਰ --ਘਰ 'ਚ ਵੜ ਕੇ ਇਕੱਲੀ ਔਰਤ  ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ 'ਚ ਨਾਕਾਮ ਰਹਿਣ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਮਿਊਨਿਟੀ ਹੈਲਥ ਸੈਂਟਰ ਬਧਾਨੀ ਸਥਿਤ ਜ਼ਖਮੀ ਹਾਲਤ 'ਚ ਦਾਖਲ ਸੋਮਾ ਦੇਵੀ (45) ਪਤਨੀ ਹਰਬੰਸ ਲਾਲ ਵਾਸੀ ਮੋੜ ਸਲਾਹੜੀ ਖੜ ਸੁਕਰੇਤ ਤਹਿਸੀਲ ਧਾਰਕਲਾਂ ਨੇ ਪੁਲਸ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਘਰ 'ਚ ਇਕੱਲੀ ਸੀ ਕਿ ਨਾਲ ਲਗਦੀ ਜ਼ਮੀਨ 'ਤੇ ਇਕ ਪ੍ਰਾਈਵੇਟ ਕੰਪਨੀ 'ਚ ਤਾਇਨਾਤ ਏਂਚਲ ਸਿੰਘ ਵਾਸੀ ਨੂਰਪੁਰ (ਹਿਮਾਚਲ ਪ੍ਰਦੇਸ਼) ਉਸ ਦੇ ਘਰ ਆ ਗਿਆ ਅਤੇ ਉਸ 'ਤੇ ਹਮਲਾ ਕਰਕੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਵਿਰੋਧ ਕਰਨ ਅਤੇ ਰੌਲਾ ਪਾਉਣ 'ਤੇ ਉਸ ਨੇ ਮੇਰੀ ਕੁੱਟਮਾਰ ਕੀਤੀ। ਰੌਲੇ ਦੀ ਆਵਾਜ਼ ਸੁਣ ਕੇ ਜਦੋਂ ਗੁਆਂਢੀ ਘਰਾਂ ਤੋਂ ਬਾਹਰ ਆਏ ਤਾਂ ਉਹ ਦੌੜ ਗਿਆ। ਘਟਨਾ ਦੀ ਖਬਰ ਮਿਲਦਿਆਂ ਹੀ ਸੀਨੀਅਰ ਯੂਥ ਕਾਂਗਰਸੀ ਆਗੂ ਵਿਕਰਮਜੋਸ਼ੀ, ਭਾਜਪਾ ਮੰਡਲ ਜਨਰਲ ਸਕੱਤਰ ਮੁਕੇਸ਼ ਲਵਲੀ, ਨਵਲ ਸ਼ਰਮਾ, ਪ੍ਰੇਮ ਸ਼ੁਕਲਾ, ਸਰਪੰਚ ਚਾਂਦ ਠਾਕੁਰ, ਭਾਜਯੂਮੋ ਨੇਤਾ ਬਲਵਾਨ ਸਿੰਘ ਭਾਨੂੰ ਆਦਿ ਵੀ ਹਸਪਤਾਲ 'ਚ ਪਹੁੰਚੇ ਅਤੇ ਪੀੜਤ ਔਰਤ ਦੀ ਦਾਸਤਾਨ ਸੁਣ ਕੇ ਪੁਲਸ ਥਾਣਾ ਚੱਕੀ ਪੜਾਅ ਮਾਮੂਨ ਦੇ ਮੁਖੀ ਬਿਕਰਮਜੀਤ ਸਿੰਘ ਨੂੰ ਜਾਣਕਾਰੀ ਦੇ ਕੇ ਪਹੁੰਚਣ ਲਈ ਕਿਹਾ। ਇਸ ਮੌਕੇ ਏ. ਐੱਸ. ਆਈ. ਬਾਊ ਰਾਮ ਨੇ ਪੀੜਤ ਔਰਤ ਦੇ ਬਿਆਨ ਕਲਮਬੱਧ ਕਰਕੇ ਦੋਸ਼ੀ ਏਂਚਲ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।