www.tehlkapunjabtv.com
www.begumpurakranti.blogspot.com
ਮੋਗਾ, 22 ਅਕਤੂਬਰ- ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਪਾਸਪੋਰਟ ਬਣਾ ਕੇ ਇੰਗਲੈਂਡ ਯੂ. ਕੇ. ਗਏ ਪਿੰਡ ਧਰਮ ਸਿੰਘ ਵਾਲਾ ਨਿਵਾਸੀ ਸੁਖਪ੍ਰੀਤ ਸਿੰਘ ਕੰਗ ਨੂੰ ਬੀਤੀ ਰਾਤ ਲੰਡਨ ਤੋਂ ਵਾਪਸ ਇੰਡੀਆ ਆਉਣ ਸਮੇਂ ਅੰਮ੍ਰਿਤਸਰ ਦੇ ਏਅਰਪੋਰਟ 'ਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਕਾਬੂ ਕਰਕੇ ਪਾਸਪੋਰਟ ਸਕੈਂਡਲ ਦੀ ਜਾਂਚ ਕਰ ਰਹੀ ਮੋਗਾ ਦੀ ਸਪੈਸ਼ਲ ਟੀਮ ਦੇ ਸਹਾਇਕ ਥਾਣੇਦਾਰ ਤੇਜਿੰਦਰ ਸਿੰਘ ਹਵਾਲੇ ਕਰ ਦਿੱਤਾ ਗਿਆ। ਜਿਸ ਨੂੰ ਅੱਜ ਮੋਗਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸਦਾ ਅਦਾਲਤ ਵਲੋਂ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਮੋਗਾ ਪੁਲਸ ਵਲੋਂ ਬੇਨਕਾਬ ਕੀਤੇ ਗਏ ਪਾਸਪੋਰਟ ਸਕੈਂਡਲ ਵਿਚ ਹੁਣ ਤੱਕ ਵਿਦੇਸ਼ ਤੋਂ ਆਏ 36 ਪਾਸਪੋਰਟ ਘਪਲੇ ਵਾਲਿਆਂ ਨੂੰ ਕਾਬੂ ਕੀਤਾ ਗਿਆ, ਜਦਕਿ ਉਕਤ ਮਾਮਲੇ ਵਿਚ 72 ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਜਾਣਕਾਰੀ ਮੁਤਾਬਕ ਸੁਖਪ੍ਰੀਤ ਸਿੰਘ ਕੰਗ ਪੁੱਤਰ ਬਲਵਿੰਦਰ ਸਿੰਘ ਨੇ ਆਪਣਾ ਪਾਸਪੋਰਟ ਮਾਰਚ 2007 ਵਿਚ ਪਿੰਡ ਦੁੱਨੇਕੇ ਦਾ ਪਤਾ ਦਰਜ ਕਰਕੇ ਬਣਾਇਆ ਸੀ। ਜਿਸ ਵਿਚ ਉਸਨੇ ਰਾਸ਼ਨ ਕਾਰਡ, ਸਕੂਲ ਸਰਟੀਫਿਕੇਟ, ਵੋਟਰ ਕਾਰਡ, ਡਰਾਇਵਿੰਗ ਲਾਇਸੈਂਸ 'ਤੇ ਇਸੇ ਪਿੰਡ ਦਾ ਪਤਾ ਦਰਜ ਕਰ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਸੀ। ਜਦਕਿ ਉਹ ਮੋਗਾ ਦੇ ਪਿੰਡ ਧਰਮ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਉਕਤ ਜਾਅਲੀ ਪਾਸਪੋਰਟ ਦੇ ਆਧਾਰ 'ਤੇ ਉਹ ਯੂ. ਕੇ. ਪਹੁੰਚ ਗਿਆ। ਲੰਡਨ ਤੋਂ ਡਿਪੋਰਟ ਹੋ ਜਾਣ ਦੇ ਬਾਅਦ ਉਸ ਨੂੰ ਇੰਡੀਆ ਭੇਜਿਆ ਗਿਆ, ਜਦੋਂ ਉਹ ਅੰਮ੍ਰਿਤਸਰ ਏਅਰ ਪੋਰਟ 'ਤੇ ਉਤਰਿਆ ਤਾਂ ਉਸ ਨੂੰ ਇੰਮੀਗ੍ਰੇਸ਼ਨ ਵਲੋਂ ਕਾਬੂ ਕਰਕੇ ਮੋਗਾ ਪੁਲਸ ਨੂੰ ਸੂਚਿਤ ਕੀਤਾ ਗਿਆ। ਪਾਸਪੋਰਟ ਸਕੈਂਡਲ ਦੇ ਮਾਮਲੇ ਵਿਚ ਪੁਲਸ ਵਲੋਂ ਸਾਰੇ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਜਾਣ ਵਾਲਿਆਂ ਨੂੰ ਕਾਬੂ ਕਰਨ ਲਈ ਐੱਲ. ਓ. ਸੀ. ਜਾਰੀ ਕੀਤੀ ਗਈ ਹੈ। ਜਿਸ ਕਾਰਨ ਜਦ ਵੀ ਕੋਈ ਵਿਅਕਤੀ ਵਿਦੇਸ਼ ਤੋਂ ਇੰਡੀਆ ਆਉਂਦਾ ਹੈ, ਉਸ ਨੂੰ ਦਬੋਚ ਲਿਆ ਜਾਂਦਾ ਹੈ।
No comments:
Post a Comment