ਜਲੰਧਰ/ਜੰਡੂਸਿੰਘਾ, 24 ਅਕਤੂਬਰ (ਅਰੋੜਾ)¸ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀ. ਐੱਸ. ਪੀ. ਜਗਦੀਪ ਸਿੰਘ ਸੰਧੂ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਪੁਸ਼ਪ ਬਾਲੀ ਵਲੋਂ ਇਕ ਚੋਰ ਨੂੰ ਗ੍ਰਿਫਤਾਰ ਕਰਕੇ ਕਈ ਚੋਰੀ ਦੇ ਮਾਮਲਿਆਂ ਦਾ ਪਰਦਾਫਾਸ਼ ਕੀਤਾ ਗਿਆ। ਇਸ ਸਬੰਧੀ ਜੰਡੂਸਿੰਘਾ ਚੌਕੀ ਦੇ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸ਼ਾਤਿਰ ਚੋਰ ਅਸ਼ੋਕ ਕੁਮਾਰ ਉਰਫ ਸ਼ੋਕੀ ਪੁੱਤਰ ਗਿਆਨ ਚੰਦ ਵਾਸੀ ਦਾਦੂ ਪੱਟੀ ਜੰਡੂਸਿੰਘਾ ਨੇ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਹੀ ਮੰਨਿਆ ਹੈ ਕਿ ਉਸ ਕੋਲੋਂ ਬਰਾਮਦ ਕੀਤੇ ਗਏ ਦੋਵੇਂ ਸਿਲੰਡਰ ਰਣਜੀਤ ਸਿੰਘ ਪੁੱਤਰ ਸੁੱਚਾ ਸਿੰਘ ਦੇ ਹਨ। ਇਸ ਦੇ ਨਾਲ ਹੀ ਉਸ ਚੋਰ ਨੇ ਹੈਰਾਨੀਜਨਕ ਖੁਲਾਸਾ ਕਰਦਿਆਂ ਕਿਹਾ ਕਿ ਉਹ ਕਰੀਬ 15-16 ਸਾਲ ਤੋਂ ਚੋਰੀਆਂ ਕਰ ਰਿਹਾ ਹੈ ਤੇ ਉਸ ਉੱਪਰ ਵੱਖ-ਵੱਖ ਥਾਣਿਆਂ ਵਿਚ ਦਰਜਨ ਤੋਂ ਵੱਧ ਮੁਕੱਦਮੇ ਦਰਜ ਹਨ ਤੇ ਉਹ ਜੇਲ ਦੀ ਸੈਰ ਵੀ ਕਰ ਚੁੱਕਾ ਹੈ। ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਵਾਲੇ ਇਸ ਅਸ਼ੋਕ ਕੁਮਾਰ ਦੀ ਨਿਸ਼ਾਨਦੇਹੀ 'ਤੇ ਹੀ ਦੋ ਬਜਾਜ ਚੇਤਕ ਸਕੂਟਰ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ, ਜਿਨ੍ਹਾਂ 'ਚ ਇਕ ਸਕੂਟਰ ਬੱਸ ਅੱਡੇ ਨੇੜਿਓਂ, ਇਕ ਸਕੂਟਰ ਲੰਮਾ ਪਿੰਡ ਰੋਡ ਅਤੇ ਮੋਟਰਸਾਈਕਲ ਦੋਆਬਾ ਚੌਕ ਨੇੜੇ ਸਥਿਤ ਵਿਸ਼ਾਲ ਮੰਦਰ ਤੋਂ ਉਸ ਨੇ ਚੋਰੀ ਕੀਤੇ ਸਨ। ਇਸ ਦੇ ਨਾਲ ਹੀ ਇਕ ਸਕੂਟਰ ਗਾਜੀਗੁੱਲਾ ਇਲਾਕੇ 'ਚੋਂ ਵੀ ਚੋਰੀ ਕੀਤਾ ਸੀ ਜੋ ਕਾਗਜ਼ਾਤ ਨਾ ਹੋਣ ਕਰਕੇ ਥਾਣਾ ਭੋਗਪੁਰ ਨੇ ਇਕ ਨਾਕੇ ਦੌਰਾਨ ਫੜ ਕੇ ਬਾਊਂਡ ਕਰ ਲਿਆ ਸੀ।www.tehlkapunjabtv.com
No comments:
Post a Comment