ਮੋਗਾ, 27 ਅਕਤੂਬਰ--ਪਿੰਡ ਲੰਢੇਕੇ ਦੀ ਐੱਸ. ਪੀ. ਬਸਤੀ ਵਿਚ ਪਤਨੀ ਨੂੰ ਨਹਾਉਂਦੇ ਦੇਖ ਰਹੇ ਨੌਜਵਾਨ ਨੂੰ ਰੋਕਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਲੜਾਈ ਝਗੜੇ ਵਿਚ ਮੇਜਰ ਸਿੰਘ ਉਰਫ਼ ਪੱਪੂ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿਚ ਮਹਿਣਾ ਪੁਲਸ ਵਲੋਂ ਮੇਜਰ ਸਿੰਘ ਪੁੱਤਰ ਬਲਵੰਤ ਸਿੰਘ ਨਿਵਾਸੀ ਐੱਸ. ਪੀ. ਬਸਤੀ ਲੰਢੇਕੇ ਦੇ ਬਿਆਨਾਂ 'ਤੇ ਰਣਜੀਤ ਸਿੰਘ ਪੁੱਤਰ ਇੰਦਰ ਸਿੰਘ ਤੇ ਉਸਦੇ ਬੇਟੇ ਸੰਨੀ, ਜਗਦੀਪ, ਪੰਨੂੰ ਦੇ ਇਲਾਵਾ ਉਸਦੀ ਪਤਨੀ ਬੱਬੂ ਨਿਵਾਸੀ ਐੱਸ. ਪੀ. ਬਸਤੀ ਲੰਢੇਕੇ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਦੇ ਅਨੁਸਾਰ ਮੇਜਰ ਸਿੰਘ ਨੇ ਦੱਸਿਆ ਕਿ ਬੀਤੀ 3 ਅਕਤੂਬਰ ਦੀ ਸ਼ਾਮ ਛੇ ਵਜੇ ਦੇ ਕਰੀਬ ਜਦ ਉਸਦੀ ਪਤਨੀ ਬਾਥਰੂਮ ਵਿਚ ਨਹਾ ਰਹੀ ਸੀ ਤਾਂ ਕਥਿਤ ਦੋਸ਼ੀ ਪੰਨੂੰ ਬਾਹਰ ਦੀਵਾਰ ਵਿਚ ਹੋਏ ਸੁਰਾਖ ਵਿਚੋਂ ਦੇਖ ਰਿਹਾ ਸੀ। ਮੈਂ ਅਚਾਨਕ ਉਥੇ ਪਹੁੰਚ ਗਿਆ ਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ, ਜਿਸ 'ਤੇ ਉਨ੍ਹਾਂ ਮੈਨੂੰ ਫੜ ਕੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਮੇਰੇ ਰੌਲਾ ਪਾਉਣ 'ਤੇ ਉਥੇ ਕੁਝ ਲੋਕ ਆ ਗਏ, ਜਿਸ ਤੇ ਝਗੜਾ ਵੱਧ ਗਿਆ ਉਕਤ ਝਗੜੇ ਵਿਚ ਪੱਪੂ ਜ਼ਖ਼ਮੀ ਹੋ ਗਿਆ। ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਤਿੰਨ ਅਕਤੂਬਰ ਨੂੰ ਰਿਪੋਰਟ ਦਰਜ ਕੀਤੀ ਗਈ ਸੀ ਲੇਕਿਨ ਰਿਪੋਰਟ ਆਉਣ ਦੇ ਬਾਅਦ ਕਥਿਤ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰੀ ਅਜੇ ਬਾਕੀ ਹੈ।
No comments:
Post a Comment