www.tehlkapunjabtv.com
www.begumpurakranti.blogspot.com
ਮਲੋਟ, 22 ਅਕਤੂਬਰ-- ਮਲੋਟ ਉਪ ਮੰਡਲ ਤਹਿਤ ਆਉਂਦੇ ਥਾਣਾ ਲੰਬੀ ਦੀ ਪੁਲਸ ਨੇ ਜ਼ਮੀਨ ਦੇ ਲਾਲਚ ਵਿਚ ਆਸ਼ਿਕ ਨਾਲ ਮਿਲ ਕੇ ਪਤੀ ਨੂੰ ਕਤਲ ਕਰਨ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਤਹਿਤ ਮ੍ਰਿਤਕ ਦੀ ਪਤਨੀ ਤੇ ਉਸ ਦੇ ਆਸ਼ਿਕ ਸਮੇਤ ਚਾਰ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੇਵਕ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨਾਰੰਗ ਥਾਣਾ ਕਾਲਿਆਂਵਾਲੀ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਰਛਪਾਲ ਸਿੰਘ ਪੁੱਤਰ ਪੂਰਨ ਸਿੰਘ ਦੀ ਪਤਨੀ ਜਸਵੀਰ ਕੌਰ ਪਿਛਲੇ ਕੁਝ ਸਮੇਂ ਤੋਂ ਆਪਣੇ ਪਤੀ ਨਾਲ ਨਾਰਾਜ਼ ਹੋ ਕੇ ਆਪਣੇ ਮਾਮੇ ਕਾਲਾ ਸਿੰਘ ਨਾਲ ਮੰਡੀ ਡੱਬਵਾਲੀ ਰਹਿਣ ਲੱਗ ਪਈ ਸੀ। ਇਸ ਦੌਰਾਨ ਉਸ ਦੇ ਬਿੰਦਰ ਸਿੰਘ ਉਰਫ ਗਿਆਨੀ ਪੁੱਤਰ ਚਿੜੀਆਂ ਸਿੰਘ ਵਾਸੀ ਡੱਬਵਾਲੀ ਨਾਲ ਨਾਜਾਇਜ਼ ਸਬੰਧ ਬਣ ਗਏ। ਇਸ ਤੋਂ ਬਾਅਦ ਜਸਵੀਰ ਕੌਰ ਨੇ ਆਪਣੇ ਪਤੀ ਦੀ ਜ਼ਮੀਨ ਹੜੱਪਣ ਲਈ ਆਪਣੇ ਆਸ਼ਿਕ ਬਿੰਦਰ ਸਿੰਘ ਗਿਆਨੀ ਨਾਲ ਮਿਲ ਕੇ ਪਤੀ ਨੂੰ ਮਾਰਨ ਦੀ ਯੋਜਨਾ ਬਣਾਈ। ਦੋਵਾਂ ਨੇ ਆਪਣੇ ਨਾਲ ਅੰਗਰੇਜ ਸਿੰਘ ਗੇਜੀ ਪੁੱਤਰ ਜਸਵੰਤ ਸਿੰਘ ਵਾਸੀ ਲੋਹਗੜ ਅਤੇ ਚਰਬਨਜੀਤ ਸਿੰਘ ਚੰਨੀ ਪੁੱਤਰ ਸੁਖਦੇਵ ਸਿੰਘ ਮਾਮੋਆਣਾ ਨੂੰ ਮਿਲਾ ਕੇ 9 ਅਤੇ 10 ਅਗਸਤ 2011 ਦੀ ਦਰਮਿਆਨੀ ਰਾਤ ਨੂੰ ਰਛਪਾਲ ਸਿੰਘ ਦਾ ਕਤਲ ਕੀਤਾ ਅਤੇ ਫਿਰ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਨਹਿਰ ਵਿਚ ਸੁੱਟ ਦਿੱਤਾ। ਇਸ ਤੋਂ ਬਾਅਦ ਪਰਿਵਾਰ ਵਲੋਂ ਕੀਤੀ ਗਈ ਜਾਂਚ ਵਿਚ ਪਾਇਆ ਗਿਆ ਕਿ ਰਛਪਾਲ ਸਿੰਘ ਦਾ ਕਤਲ ਉਸ ਦੀ ਪਤਨੀ ਨੇ ਆਪਣੇ ਆਸ਼ਿਕ ਅਤੇ ਉਸ ਦੇ ਸਾਥੀਆਂ ਨਾਲ ਮਿਲ ਕਿ ਜ਼ਮੀਨ ਹੜੱਪਣ ਲਈ ਕੀਤਾ ਹੈ। ਇਸ 'ਤੇ ਪੁਲਸ ਨੇ ਮ੍ਰਿਤਕ ਦੀ ਪਤਨੀ ਸਮੇਤ ਚਾਰਾਂ ਦੋਸ਼ੀਆਂ ਵਿਰੁੱਧ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।
No comments:
Post a Comment