ਬਾਂਕਾ, 16 ਅਕਤੂਬਰ— ਬਾਂਕਾ ਜ਼ਿਲੇ ਦੇ ਚਾਂਦਨ ਥਾਣਾ ਖੇਤਰ ਬਵਨਦੇਵਾ ਗੌਰੀਪੁਰ ਪਿੰਡ 'ਚ ਰਿਸ਼ਤੇ ਨੂੰ ਤਾਰ-ਤਾਰ ਕਰਦੀ ਇਕ ਬਲਾਤਕਾਰ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਸਾਜਿਸ਼ ਤਹਿਤ ਬੇਟੇ ਨੂੰ ਕੰਮ ਦੀ ਭਾਲ ਲਈ ਦੂਜੇ ਸ਼ਹਿਰ ਭੇਜ ਕੇ ਸਹੁਰੇ ਤੇ ਦਿਓਰ ਨੇ ਘਰ ਦੇ ਬੰਦ ਕਮਰੇ 'ਚ ਉਸ ਨਾਲ ਬਲਾਤਕਾਰ ਕੀਤਾ। ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਨੂੰਹ ਨੂੰ ਕੈਮੀਕਲ ਪਿਲਾ ਕੇ ਉਸ ਦੀ ਆਵਾਜ਼ ਨੂੰ ਹਮੇਸ਼ਾ-ਹਮੇਸ਼ਾ ਲਈ ਬੰਦ ਕਰਨਾ ਚਾਹਿਆ ਤਾਂ ਜੋ ਘਟਨਾ ਬਾਰੇ ਕਿਸੇ ਨੂੰ ਕੁਝ ਨਾ ਕਹਿ ਸਕੇ। ਫਿਲਹਾਲ ਉਸਦੀ ਆਵਾਜ਼ ਬੈਠ ਗਈ ਹੈ। ਘਟਨਾ  ਸੰਬੰਧੀ ਸ਼ੁੱਕਰਵਾਰ ਦੇਰ ਸ਼ਾਮ ਚਾਂਦਨ ਥਾਣਾ 'ਚ ਪੀੜਤ ਦੀ ਮਾਂ ਦੇ ਬਿਆਨਾਂ 'ਤੇ ਇਕ ਰਿਪੋਰਟ ਦਰਜ ਕੀਤੀ ਗਈ ਹੈ।
ਥਾਣਾ ਮੁਖੀ ਸੁਸ਼ੀਲ ਚੰਦਰ ਠਾਕੁਰ ਨੇ ਦੱਸਿਆ ਕਿ ਵੀਣਾ ਦੇਵੀ (ਕਾਲਪਨਿਕ ਨਾਂ) ਦੇ ਪਤੀ ਪ੍ਰਮੋਦ ਚੌਧਰੀ ਨੂੰ ਉਸਦੇ ਪਿਤਾ ਕਾਮੇਸ਼ਵਰ ਚੌਧਰੀ ਅਤੇ ਦਿਓਰ ਛੋਟੂ ਨੇ ਸਾਜਿਸ਼ ਤਹਿਤ ਕੰਮ ਲੱਭਣ ਲੀ ਚੇਨਈ ਭੇਜ ਦਿੱਤਾ। ਵੀਣਾ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ। ਇਸ ਵਿਚਾਲੇ ਹੈਵਾਨ ਬਣੇ ਸਹੁਰੇ ਅਤੇ ਦਿਓਰ ਨੇ ਉਸ ਨਾਲ ਰਾਤ ਵੇਲੇ ਬਲਾਤਕਾਰ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਹੈਵਾਨਾਂ ਨੇ ਉਸ ਨੂੰ ਜ਼ਬਰਦਸਤੀ ਕੈਮਿਕਲ ਪਿਲਾਇਆ ਜਿਸ ਨਾਲ ਉਸਦੀ ਆਵਾਜ਼ ਗੁੰਮ ਹੋ ਗੀ। ਦਿਓਰ ਅਤੇ ਸਹੁਰੇ ਨੇ ਹੈਵਾਨੀਅਤ ਦਾ ਕਹਿਰ ਸ਼ੁੱਕਰਵਾਰ ਨੂੰ ਢਾਹਿਆ ਜਿਸ ਨਾਲ ਵੀਣਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪੁਲਸ ਨੇ ਸਹੁਰੇ ਅਤੇ ਦਿਓਰ ਖਿਲਾਫ ਕੇਸ ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।