ਕਾਨਪੁਰ, 18 ਅਕਤੂਬਰ=- ਕਾਪੁਰ ਦੇ ਨਵਾਬਗੰਜ ਇਲਾਕੇ 'ਚ ਬੀ. ਏ. 'ਚ ਪੜ੍ਹਨ ਵਾਲੀ ਇਕ ਲੜਕੀ ਦੀ ਲਾਸ਼ ੁਸਦੇ ਘਰ 'ਚ ਲਟਕਦੀ ਮਿਲੀ। ਲੜਕੀ ਦੀ ਮਾਂ ਦਾ ਦੋਸ਼ ਹੈ ਕਿ ਗੁਆਂਢ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਕੱਲ ਉਸ ਨਾਲ ਬਲਾਤਕਾਰ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਗੁਆਂਢੀ ਫਰਾਰ ਹੈ। ਪੁਲਸ ਬੁਲਾਰੇ ਨੇ ਅੱਜ ਦੱਸਿਆ ਕਿ ਉਨਾਵ ਦਾ ਰਹਿਣ ਵਾਲਾ ਰਾਮ ਸਿੰਘ ਇਥੇ ਕਾਨਪੁਰ 'ਚ ਇਕ ਟੈਂਟ ਹਾਊਸ 'ਚ ਨੌਕਰੀ ਕਰਦਾ ਹੈ। ਉਹ ਉਥੇ ਨਵਾਬਗੰਜ ਇਲਾਕੇ 'ਚ ਪਤਨੀ ਕੁਸੁਮਾ, ਬੇਟੀ ਅੰਜਲੀ (18), ਦੀਪਾ (12) ਅਤੇ ਬੇਟੇ ਸਨੀ (8) ਨਾਲ ਰਹਿੰਦਾ ਹੈ। ਬੇਟੀ ਅੰਜਲੀ ਕ੍ਰਾਇਸਟ ਚਰਚ ਕਾਲਜ 'ਚ ਬੀਏ. ਦੀ ਵਿਦਿਆਰਥਣ ਸੀ। ਕੱਲ ਦੁਪਹਿਰ ਰਾਮ ਸਿੰਘ ਦੀ ਪਤਨੀ ਆਪਣੇ ਦੋਵੇਂ ਬੱਚਿਆਂ ਨਾਲ ਗੁਆਂਢੀ ਸੁਰੇਸ਼ ਮਿਸ਼ਰਾ ਦੀ ਪਤਨੀ ਨਾਲ  ਬਿਠੂਰ 'ਚ ਗੰਗਾ ਨਹਾਉਣ ਗਈ ਸੀ ਅਤੇ ਬੇਟੀ ਅੰਜਲੀ ਇਕੱਲੀ ਸੀ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਘਰ ਵਾਪਸ ਆਈ ਤਾਂ ਉਸਦੀ ਬੇਟੀ ਨੂੰ ਘਰ ਦੇ ਇਕ ਕਮਰੇ 'ਚ  ਕੁੰਡੇ ਨਾਲ ਲਟਕਦੇ ਪਾਇਆ। ਜਦੋਂ ਉਸਨੇ ਸ਼ੋਰ ਮਚਾਇਆ ਤਾਂ ਸੁਰਿੰਦਰ ਮਿਸ਼ਰਾ ਆਪਣੀ ਦੁਕਾਨ ਛੱਡ ਕੇ ਭੱਜ ਗਿਆ। ਬਾਅਦ 'ਚ ਪੁਲਸ ਨੇ ਆ ਕੇ ਲਾਸ਼ ਉਤਾਰੀ। ਅੰਜਲੀ ਦੇ ਕੱਪੜੇ ਫਟੇ ਹੋਏ ਸਨ। ਅੰਜਲੀ ਦੀ ਮਾਂ ਨੇ ਸੁਰਿੰਦਰ 'ਤੇ ਉਸਦੀ  ਬੇਟੀ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਦਾ ਦੋਸ਼ ਲਗਾਇਆ। ਪੁਲਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਬਲਾਤਕਾਰ ਅਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਸੁਰਿੰਦਰ ਦੀ ਭਾਲ ਜਾਰੀ ਹੈ।