ਨਵੀਂ ਦਿੱਲੀ, 18 ਅਕਤੂਬਰ-- ਉੱਤਰੀ ਦਿੱਲੀ ਖੇਤਰ 'ਚ ਰਹਿਣ ਵਾਲੀ ਇਕ 32 ਸਾਲਾ ਮਹਿਲਾ ਨੇ ਗਰੀਬੀ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਮਹਿਲਾ ਤਿੰਨ ਬੱਚਿਆਂ ਦੀ ਮਾਂ ਸੀ ਅਤੇ ਪਰਿਵਾਰ ਦੀ ਖਰਾਬ ਆਰਥਿਕ ਸਥਿਤੀ ਤੋਂ ਦੁਖੀ ਸੀ। ਬਿਹਾਰ ਦੀ ਰਹਿਣ ਵਾਲੀ ਮਹਿਲਾ ਕਲਪਨਾ ਠਾਕੁਰ ਦਿੱਲੀ ਦੇ ਸਮੇਪੁਰ ਬਾਦਲੀ ਖੇਤਰ 'ਚ ਆਪਣੇ ਪਤੀ ਅਤੇ ਬੱਚਿਆਂ ਨਾਲ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਮੰਗਲਵਾਰ ਸਵੇਰੇ ਮਾਲਕ ਨੇ ਕਲਪਨਾ ਨੂੰ ਪੱਖੇ ਨਾਲ ਲਟਕਦਿਆਂ ਪਾਇਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸਵੇਰੇ 9.25 ਮਿੰਟ ਵਜੇ ਫੋਨ ਆਇਆ। ਮਕਾਨ ਮਾਲਿਕ ਕਿਸੇ ਕੰਮ ਤੋਂ ਉੱਪਰ ਗਿਆ ਹੋਇਆ ਸੀ। ਕਈ ਵਾਰ ਆਵਾਜ਼ ਲਗਾਉਣ 'ਤੇ ਵੀ ਕਲਪਨਾ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਪੁਲਸ ਦਾ ਕਹਿਣਾ ਹੈ ਕਿ ਪਤੀ-ਪਤਨੀ ਵਿਚਾਲੇ ਕਿਸੇ ਤਰ੍ਹਾਂ ਦਾ ਝਗੜਾ ਨਹੀਂ ਸੀ। ਉਹ ਘਰ ਦੀ ਖਰਾਬ ਆਰਥਿਕ ਸਥਿਤੀ ਤੋਂ ਦੁਖੀ ਸੀ।