Text size

ਲਖਨਊ, 18 ਅਕਤੂਬਰ-- ਕਾਂਗਰਸ ਖਿਲਾਫ ਹਰਿਆਣਾ 'ਚ ਲੋਕਾਂ ਨੂੰ ਵੋਟ ਨਾ ਪਾਉਣ ਲਈ ਲਾਮਬੰਦ ਕਰਨ ਤੋਂ ਬਾਅਦ ਅੱਜ ਟੀਮ ਅੰਨਾ ਨੇ ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਕ ਸਭਾ ਦਾ ਆਯੋਜਨ ਕੀਤਾ ਸੀ। ਇਹ ਸਭਾ ਸ਼ਾਮ 5 ਵਜੇ ਸ਼ੁਰੂ ਹੋ ਗਈ ਸੀ। ਇਸ ਸਭਾ 'ਚ ਟੀਮ ਅੰਨਾ ਦੇ ਸਾਰੇ ਮੈਂਬਰ ਮੌਜੂਦ ਸਨ ਪਰ ਅਰਵਿੰਦ ਕੇਜਰੀਵਾਲ ਦਿੱਲੀ 'ਚ ਹੋਣ ਕਾਰਨ ਸਭਾ 'ਚ ਮੌਜੂਦ ਨਹੀਂ ਸੀ। ਉਹ 5.30 ਵਜੇ ਏਅਰਪੋਰਟ ਤੋਂ ਲਖਨਊ ਦੇ ਝੂਲੇਲਾਲ ਪਾਰਕ 'ਚ ਪਹੁੰਚੇ। ਪਰ ਜਿਵੇਂ ਹੀ ਅਰਵਿੰਦ ਕੇਜਰੀਵਾਲ ਗੱਡੀ ਤੋਂ ਬਾਹਰ ਨਿਕਲੇ ਇਕ ਵਿਅਕਤੀ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਅਤੇ ਉਨ੍ਹਾਂ ਦੇ ਚੱਪਲ ਵੀ ਮਾਰੀ। ਲੋਕਾਂ ਨੇ ਉਸ ਨੂੰ ਫੜ ਕੇ ਉਸਦੀ ਕੁੱਟਮਾਰ ਕੀਤੀ। ਹਾਲਾਂਕਿ ਪੁਲਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਚੱਪਲ ਮਾਰਨ ਵਾਲੇ ਵਿਅਕਤੀ ਦਾ ਨਾਂ ਜਤਿੰਦਰ ਦੱਸਿਆ ਜਾ ਰਿਹਾ ਹੈ ਅਤੇ ਸ਼ਾਇਦ ਉਹ ਕਾਂਗਰਸ ਪਾਰਟੀ ਨਾਲ ਸੰਬੰਧਤ ਹੈ। ਅਰਵਿੰਦ ਕੇਜਰੀਵਾਲ ਫਿਲਹਾਲ ਠੀਕ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਸਭਾ 'ਚ ਕਾਫੀ ਲੋਕਾਂ ਦੀ ਭੀੜ ਸੀ ਇਸ ਲਈ ਕੋਈ ਮਾਮਲੇ ਨੂੰ ਸਮਝ ਨਹੀਂ ਪਾਇਆ। ਖਬਰ ਹੈ ਕਿ ਟੀਮ ਅੰਨਾ ਦੇ ਮੈਂਬਰਾਂ ਨੇ ਉਸ ਵਿਅਕਤੀ ਨੂੰ ਮਾਫ ਕਰ ਕੇ ਛੱਡ ਦਿੱਤਾ ਹੈ।
ਉਧਰ ਅਰਵਿੰਦਰ ਕੇਜਰੀਵਾਲ 'ਤੇ ਚੱਪਲ ਸੁੱਟੇ ਜਾਣ ਦੀ ਘਟਨਾ ਤੋਂ ਦੁਖੀ ਅੰਨਾ ਹਜ਼ਾਰੇ ਨੇ ਆਪਣੇ ਬਲਾਗ 'ਤੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ 'ਤੇ ਹਮਲਾ ਲੋਕਤੰਤਰ 'ਤੇ ਹਮਲਾ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੀ ਸਿਹਤ ਜਿਵੇਂ ਹੀ ਠੀਕ ਹੋ ਜਾਂਦੀ ਹੈ ਉਹ ਅਰਵਿੰਦ ਕੇਜਰੀਵਾਲ ਨਾਲ ਖੁਦ ਲਖਨਊ ਜਾਣਗੇ ਅਤੇ ਉਥੋਂ ਦੇ ਲੋਕਾਂ ਨੂੰ ਜਗਾਉਣਗੇ।

No comments:
Post a Comment