ਨਵੀਂ ਦਿੱਲੀ, 20 ਅਕਤੂਬਰ— ਭ੍ਰਿਸ਼ਟਾਚਾਰ ਖਿਲਾਫ ਲੜਾਈ ਲੜ ਰਹੇ ਟੀਮ ਅੰਨਾ ਦੀ ਮੀਡੀਆ ਮੈਂਬਰ ਕਿਰਨ ਬੇਦੀ 'ਤੇ ਅੱਜ ਬੜੇ ਗੰਭੀਰ ਦੋਸ਼ ਲੱਗੇ ਹਨ। ਕਿਰਨ ਬੇਦੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਹਵਾਈ ਕਿਰਾਏ ਦੇ ਪੈਸਿਆਂ 'ਚ ਹੇਰਾਫੇਰੀ ਕੀਤੀ ਹੈ। ਕਿਰਨ ਬੇਦੀ ਵੀਰਤਾ ਅਵਾਰਡ ਦਾ ਜੇਤੂ ਹੈ ਇਸ ਲਈ ਉਨ੍ਹਾਂ ਨੂੰ ਹਵਾਈ ਕਿਰਾਏ 'ਚ 75% ਦੀ ਛੁੱਟ ਮਿਲਦੀ ਹੈ। ਜਦੋਂ ਕੋਈ ਸੰਸਥਾ ਉਨ੍ਹਾਂ ਨੂੰ ਕਿਸੇ
ਸਮਾਗਮ 'ਚ ਬੁਲਾਉਂਦੀ ਹੈ ਤਾਂ ਉਹ ਉਨ੍ਹਾਂ ਤੋਂ ਪੂਰੇ ਪੈਸੇ ਵਸੂਲ ਕਰਦੀ ਹੈ। ਇਸ ਤੋਂ ਇਲਾਵਾ ਉਹ ਇਕਨਾਮੀ ਕਲਾਸ ਦੀ ਟਿਕਟ ਲੈ ਕੇ ਬਿਜਨੈਸ ਕਲਾਸ ਦੇ ਪੈਸੇ ਸੰਸਥਾ ਤੋਂ ਵਸੂਲਦੀ ਹੈ। ਕਿਰਨ ਬੇਦੀ ਨੇ ਸਾਲ 2009 ਤੋਂ ਕੁਲ 12 ਯਾਤਰਾਵਾਂ ਕੀਤੀਆਂ ਜਿਨ੍ਹਾਂ 'ਚ ਉਨ੍ਹਾਂ ਨੇ ਲੱਖਾਂ ਰੁਪਏ ਦਾ ਘਪਲਾ ਕੀਤਾ ਹੈ।
  ਉਧਰ ਜਦੋਂ ਕਿਰਨ ਬੇਦੀ ਤੋਂ ਇਸ ਬਾਰੇ ਪੁੱਛਿਅੰਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਬਚਤ ਕੀਤੀ ਹੈ ਮੈਨੂੰ ਬਿਜਨੈਸ ਕਲਾਸ ਦਾ ਟਿਕਟ ਮਿਲਦਾ ਸੀ ਪਰ ਮੈਂ ਇਕਨਾਮੀ ਕਲਾਸ ਦਾ ਸਫਰ ਕਰ ਕੇ ਪੈਸੇ ਬਚਾਉਂਦੀ ਸੀ ਅਤੇ ਬਚੇ ਹੋਏ ਪੈਸੇ ਮੇਰੀ ਸੇਵਾ 'ਚ ਨਹੀ ਸਗੋਂ ਐਨ.ਜੀ.ਓ. ਨੂੰ ਜਾਂਦੇ ਸਨ। ਇਸ ਨਾਲ ਸਾਮਾਜਿਕ ਭਲਾਈ ਦੇ ਕੰਮ ਹੁੰਦੇ ਹਨ। ਮਾਮਲਾ ਜੋ ਵੀ ਹੋਵੇ ਟੀਮ ਅੰਨਾ ਇਕ ਵਾਰ ਫਿਰ ਲੋਕਾਂ ਦੀਆਂ ਨਜ਼ਰਾਂ 'ਚ ਆ ਗਈ ਹੈ ਅਤ ਲੋਕਾਂ ਦੇ ਦਿਲਾਂ 'ਚ ਕਈ ਸਵਾਲ ਖੜੇ ਹੋ ਗਏ ਹਨ।
ਉਧਰ ਟੀਮ ਅੰਨਾ ਦੇ ਸੀਨੀਅਰ ਮੈਂਬਰ ਅਰਵਿੰਦ ਕੇਜਰੀਵਾਲ ਨੇ ਕਿਰਨ ਬੇਦੀ ਦੇ ਮਾਮਲੇ ਸੰਬੰਧੀ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ। ਕੇਜਰੀਵਾਲ ਨੇ ਕਿਰਨ ਦੇ ਬਚਾਅ 'ਚ ਕਿਹਾ ਕਿ ਕਿਰਨ ਬੇਦੀ ਇਕ ਬਹੁਤ ਹੀ ਇਮਾਨਦਾਰ ਮਹਿਲਾ ਹੈ। ਉਨ੍ਹਾਂ ਉਹ ਇਕ ਸਾਬਕਾ ਆਈ. ਪੀ. ਐਸ. ਅਫਸਰ ਰਹਿ ਚੁੱਕੀ ਹੈ ਅਤੇ ਪੁਲਸ ਵਿਭਾਗ 'ਚ ਇਕ ਸੀਨੀਅਰ ਅਹੁਦੇ 'ਤੇ ਰਹਿੰਦਿਆਂ ਵੀ ਉਨ੍ਹਾਂ 'ਤੇ ਕਦੇ ਵੀ ਰਿਸ਼ਵਤ ਜਾਂ ਲੈਣ-ਦੇਣ ਦੀ ਸ਼ਿਕਾਇਤ ਦਰਜ ਨਹੀਂ ਹੋਈ। ਉਨ੍ਹਾਂ ਆਪਣੀ ਡਿਊਟੀ ਪੂਰੇ ਸਾਫ ਸੁਧਰੇ ਢੰਗ ਨਾਲ ਅਤੇ ਇਮਾਨਦਾਰੀ ਨਾਲ ਕੀਤੀ। ਇਸ ਲਈ ਉਨ੍ਹਾਂ 'ਤੇ ਅਜਿਹੇ ਗਲਤ ਦੋਸ਼ ਲਗਾਉਣੇ ਗਲਤ ਹਨ। ਇਹ ਮਾਮਲਾ ਸੰਸਥਾ ਅਤੇ ਕਿਰਨ ਬੇਦੀ ਦੇ ਵਿਚਾਲੇ ਦਾ ਮਾਮਲਾ ਹੈ। ਸਰਕਾਰ ਅਜਿਹੇ ਮੁੱਦੇ ਉਠਾ ਕੇ ਲੋਕਾਂ ਦਾ ਧਿਆਨ  ਜਨ ਲੋਕਪਾਲ ਬਿੱਲ ਦੇ ਮੁੱਦੇ ਤੋਂ ਭਟਕਾ ਕੇ ਟੀਮ ਅੰਨਾ ਦਾ ਅਕਸ ਖਰਾਬ ਕਰਨਾ ਚਾਹੁੰਦੀ ਹੈ।