ਬਾੜਮੇਰ, 20 ਅਕਤੂਬਰ— ਰਾਜਸਥਾਨ ਦੇ ਬਾੜਮੇਰ ਜ਼ਿਲੇ 'ਚ ਦਲਿਤ ਵਿਦਿਆਰਥੀਆਂ ਨੇ ਇਕ ਰਿਹਾਇਸ਼ੀ ਸਕੂਲ ਦੀਆਂ ਅਧਿਆਪਕਾਵਾਂ 'ਤੇ ਸਰੀਰ ਦੀ ਮਾਲਿਸ਼ ਕਰਵਾਉਣ ਅਤੇ ਇੰਝ ਨਾ ਕਰਨ 'ਤੇ ਬਾਥਰੂਮ ਵਿਚ ਨੰਗਾ ਕਰਕੇ ਸੋਟੀ ਨਾਲ ਕੁੱਟਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਕੁਝ ਸਮਾਂ ਪਹਿਲਾਂ 2 ਕੁੜੀਆਂ ਨੇ ਜਦੋਂ ਇਸ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਸਕੂਲ 'ਚੋਂ ਕੱਢ ਦਿੱਤਾ ਗਿਆ। ਉਸ ਪਿੱਛੋਂ ਮੁੜ ਕਿਸੇ ਵਿਦਿਆਰਥਣ ਨੇ ਸ਼ਿਕਾਇਤ ਕਰਨ ਦੀ ਹਿੰਮਤ ਨਹੀਂ ਕੀਤੀ ਪਰ ਅੱਤਿਆਚਾਰ ਵਧਦਾ ਵੇਖ ਕੇ ਵਿਦਿਆਰਥਣਾਂ ਨੇ ਆਪਣੀ-ਆਪਣੀ ਹੱਡ ਬੀਤੀ ਸੁਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਰੌਂਦਿਆਂ ਦੱਸਿਆ ਕਿ ਕੈਂਪ ਦੌਰਾਨ ਉਨ੍ਹਾਂ ਨਾਲ ਵਧੀਕੀ ਹੁੰਦੀ ਹੈ ਕਿ ਬੇਹਾ ਖਾਣਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਅਧਿਆਪਕਾਵਾਂ ਉਨ੍ਹਾਂ ਨੂੰ ਸਰੀਰ ਦੀ ਮਾਲਿਸ਼ ਕਰਨ ਲਈ ਕਹਿੰਦੀਆਂ ਹਨ। ਨਾਂਹ ਕਰਨ 'ਤੇ ਉਨ੍ਹਾਂ ਨੂੰ ਬਾਥਰੂਮ ਵਿਚ ਨੰਗਾ ਕਰਕੇ ਸੋਟੀ ਨਾਲ ਕੁੱਟਿਆ ਜਾਂਦਾ ਹੈ। ਇਥੋਂ ਤਕ ਕਿ ਸਕੂਲ 'ਚ ਰੱਖੇ ਪਾਣੀ ਦੇ ਘੜਿਆਂ ਨੂੰ ਛੂਹਣ 'ਤੇ ਅਧਿਆਪਕ ਉਨ੍ਹਾਂ ਨੂੰ ਕੁੱਟਦੇ ਹਨ।