ਲਖਨਊ, 20 ਅਕਤੂਬਰ--¸ਸਮਾਜ-ਸੇਵੀ ਅੰਨਾ ਹਜ਼ਾਰੇ ਦੇ ਪ੍ਰਮੁੱਖ ਸਹਿਯੋਗੀ ਅਰਵਿੰਦ ਕੇਜਰੀਵਾਲ 'ਤੇ ਚੱਪਲ ਸੁੱਟਣ ਵਾਲੇ ਜਤਿੰਦਰ ਪਾਠਕ ਦੀ ਨੌਕਰੀ ਚਲੀ ਗਈ ਹੈ। ਲਖਨਊ ਦੀ ਜਿਸ ਇਕ ਪ੍ਰਾਈਵੇ ਕੰਸਟਰੱਕਸ਼ਨ ਕੰਪਨੀ 'ਚ ਉਹ ਕੰਮ ਕਰਦਾ ਸੀ, ਉਸ ਕੰਪਨੀ  ਨੇ ਉਸ ਨੂੰ  ਨੌਕਰੀ ਤੋਂ ਕੱਢ ਦਿੱਤਾ ਹੈ। ਲਖਨਊ ਸਥਿਤ ਉਕਤ ਕੰਪਨੀ ਦੇ ਮੁਖੀ ਨੇ ਵੀਰਵਾਰ ਨੂੰ ਅਨਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਤਿੰਦਰ ਉਨ੍ਹਾਂ ਦੀ ਕੰਪਨੀ  'ਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ। ਉਸ ਨੂੰ ਕੁਝ ਮਹੀਨੇ ਪਹਿਲਾਂ ਹੀ ਨੌਕਰੀ 'ਤੇ ਰੱਖਿਆ ਗਿਆ ਸੀ। ਉਸ ਦਾ ਰਵੱਈਆ ਕੰਪਨੀ ਪ੍ਰਤੀ ਤਾਂ ਠੀਕ ਸੀ ਪਰ ਕੇਜਰੀਵਾਲ ਨਾਲ ਉਸ ਨੇ ਜੋ ਕੁਝ ਕੀਤਾ, ਉਹ ਹੈਰਾਨ ਕਰ ਦੇਣ ਵਾਲਾ ਸੀ। ਉਸ ਨੂੰ ਅਸੀਂ ਹੁਣ ਨੌਕਰੀ 'ਤੇ ਨਹੀਂ ਰੱਖਾਂਗੇ।