
Text size



ਨਵੀਂ ਦਿੱਲੀ, 20 ਅਕਤੂਬਰ—ਟੀਮ ਅੰਨਾ ਦੇ ਸਾਬਕਾ ਮੈਂਬਰ ਸਵਾਮੀ ਅਗਨੀਵੇਸ਼ ਨੇ ਹਵਾਈ ਜਹਾਜ਼ ਦੇ ਭਾੜਿਆਂ ਦੀ ਵੱਧ ਰਕਮ ਵਸੂਲਣ ਬਾਰੇ ਟੀਮ ਅੰਨਾ ਦੀ ਮੈਂਬਰ ਸ਼੍ਰੀਮਤੀ ਕਿਰਨ ਬੇਦੀ ਵਲੋਂ ਇਲਜ਼ਾਮਾਂ ਸੰਬੰਧੀ ਦਿੱਤੀ ਸਫਾਈ ਪ੍ਰਤੀ ਨਾ-ਤਸੱਲੀ ਦਾ ਇਜ਼ਹਾਰ ਕੀਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਉਨ੍ਹਾਂ ਵਲੋਂ ਦਿੱਤੇ ਜਵਾਬ ਵਿਸ਼ਵਾਸਯੋਗ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਸ਼੍ਰੀਮਤੀ ਕਿਰਨ ਬੇਦੀ ਇਨ੍ਹਾਂ ਇਲਜ਼ਾਮਾਂ ਦੀ ਆਜ਼ਾਦਾਨਾ ਪੜਤਾਲ ਕਰਾਵੇ ਤਾਂ ਕਿ ਸਾਰੀ ਸਥਿਤੀ ਸਪੱਸ਼ਟ ਹੋ ਸਕੇ।
No comments:
Post a Comment