
Text size



ਮੇਰਠ, 21 ਅਕਤੂਬਰ— ਦੇਸ਼ ਵਿਚ ਟੀਮ ਅੰਨਾ ਦੀਆਂ ਮੁਸੀਬਤਾਂ ਆਏ ਦਿਨ ਵੱਧਦੀਆਂ ਜਾ ਰਹੀਆਂ ਹਨ। ਰੋਜ਼ਾਨਾ ਟੀਮ ਅੰਨਾ ਦੇ ਕਿਸੇ ਨਾ ਕਿਸੇ ਮੈਂਬਰ ਨਾਲ ਕੋਈ ਵਿਵਾਦ ਜੁੜਦਾ ਹੀ ਜਾ ਰਿਹਾ ਹੈ। ਕਿਤੇ ਟੀਮ ਅੰਨਾ ਦੇ ਮੈਂਬਰਾਂ ਨਾਲ ਕੁੱਟਮਾਰ ਹੋ ਰਹੀ ਹੈ, ਕਿਤੇ ਉਨ੍ਹਾਂ ਨੂੰ ਵਿਵਾਦਾਂ 'ਚ ਫਸਾਇਆ ਜਾ ਰਿਹਾ ਹੈ ਤੇ ਕਿਤੇ ਉਨ੍ਹਾਂ ਖਿਲਾਫ ਰੋਸ ਪ੍ਰਦਰਸ਼ਨ ਤੇ ਜੁੱਤੀਆਂ ਤੱਕ ਚੱਲ ਰਹੀਆਂ ਹਨ। ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਤੇ ਕਿਰਨ ਬੇਦੀ ਅੱਜ ਮੇਰਠ ਦੌਰੇ 'ਤੇ ਸਨ। ਇਥੇ ਉਨ੍ਹਾਂ ਨੇ ਇਕ ਜਨ ਸਭਾ ਨੂੰ ਸੰਬੋਧਨ ਕਰਨਾ ਸੀ। ਪਰ ਅਖਿਲ ਹਿੰਦੂ ਮਹਾਸਭਾ ਦੇ ਲਗਭਗ 2 ਦਰਜਨ ਤੋਂ ਵੱਧ ਮੈਂਬਰ ਰੋਸ ਪ੍ਰਦਰਸ਼ਨ ਕਰਦੇ ਹੋਏ ਸਭਾ ਵੱਲ ਵਧੇ। ਉਨ੍ਹਾਂ ਨੇ ਟੀਮ ਅੰਨਾ ਖਿਲਾਫ ਨਾਅਰੇਬਾਜ਼ੀ ਕੀਤੀ। ਜਦੋਂ ਪੁਲਸ ਨੇ ਉਨ੍ਹਾਂ ਨੂੰ ਸਭਾ ਵਾਲੇ ਸਥਾਨ ਤੱਕ ਜਾਣ ਤੋਂ ਰੋਕਿਆ ਤਾਂ ਉਹ ਪੁਲਸ ਨਾਲ ਉਲਝ ਪਏ ਅਤੇ ਇਸ ਦੌਰਾਨ ਪੁਲਸ ਨੂੰ ਸਖਤ ਕਾਰਵਾਈ ਕਰਦਿਆਂ ਲਾਠੀਚਾਰਜ ਤੱਕ ਕਰਨਾ ਪਿਆ ਅਤੇ ਸੰਗਠਨ ਦੇ ਮੁਖੀ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਭਾ ਦੇ ਲੋਕ ਕਸ਼ਮੀਰ ਖਿਲਾਫ ਟੀਮ ਅੰਨਾ ਦੇ ਮੈਂਬਰ ਵਲੋਂ ਦਿਤੀ ਗਈ ਬਿਆਨਬਾਜ਼ੀ ਤੋਂ ਨਾਰਾਜ਼ ਸਨ ਅਤੇ ਉਹ ਇਸੇ ਕਾਰਨ ਵਿਰੋਧ ਕਰ ਰਹੇ ਸਨ।
No comments:
Post a Comment