ਨਵੀਂ ਦਿੱਲੀ, 21 ਅਕਤੂਬਰ (ਭਾਸ਼ਾ)¸ ਪਿਛਲੇ ਇਕ ਸਾਲ  ਵਿਚ ਲਗਭਗ 600 ਪੁਲਸ ਅਤੇ ਨੀਮ ਫੌਜੀ ਬਲਾਂ ਦੇ ਜਵਾਨਾਂ ਨੇ ਅਨੇਕਾਂ ਹਮਲਿਆਂ ਜਾਂ ਮੁਕਾਬਲਿਆਂ ਵਿਚ ਜਾਨ ਗਵਾਈ ਹੈ ਅਤੇ ਸ਼ਹੀਦ ਹੋਣ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਸੀ. ਆਰ. ਪੀ. ਐੱਫ. ਦੇ ਜਵਾਨ ਸ਼ਾਮਲ ਹਨ। ਸੀ. ਆਰ. ਪੀ. ਐੱਫ. ਨਕਸਲੀਆਂ ਵਿਰੁੱਧ ਸੰਘਰਸ਼ ਵਿਚ ਸਭ ਤੋਂ ਅੱਗੇ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਬੀਤੇ ਸਾਲ 1 ਸਤੰਬਰ ਤੋਂ ਇਸ ਸਾਲ 31 ਅਗਸਤ ਤਕ ਸੀ. ਆਰ. ਪੀ., ਬੀ. ਐੱਸ. ਐੱਫ. ਅਤੇ ਐੱਨ. ਐੱਸ. ਜੀ. ਦੇ 634 ਜਵਾਨ ਮਾਰੇ ਗਏ। ਇਨ੍ਹਾਂ ਵਿਚੋਂ ਸੀ. ਆਰ. ਪੀ. ਦੇ 113 ਜਵਾਨ ਨਕਸਲੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਪੁਲਸ ਦੇ 112 ਅਤੇ ਬੀ. ਐੱਸ. ਐੱਫ. ਦੇ 72 ਜਵਾਨ ਮਾਰੇ ਗਏ। ਇਸੇ ਤਰ੍ਹਾਂ 1 ਸਤੰਬਰ 2009 ਤੋਂ 31 ਅਗਸਤ 2010 ਤਕ 797 ਜਵਾਨ ਸ਼ਹੀਦ ਹੋਏ ਸਨ ਜਿਸ ਵਿਚੋਂ ਸੀ. ਆਰ. ਪੀ. ਦੇ 191 ਜਵਾਨ ਸ਼ਹੀਦ ਹੋਏ।