Text size

ਬੰਗਲੌਰ, 21 ਅਕਤੂਬਰ (ਮੇ. ਟੁ.)¸ ਕਰਨਾਟਕ ਦੇ ਸਾਬਕਾ ਮੁਖ ਮੰਤਰੀ ਐੱਚ. ਡੀ. ਕੁਮਾਰ ਸਵਾਮੀ ਦੇ ਕੰਨੜ ਐਕਟਰੈੱਸ ਰਾਧਿਕਾ ਨਾਲ ਕਥਿਤ ਗੁਪਤ ਪ੍ਰੇਮ ਹੁਲਾਰੇ ਹੁਣ ਉਨ੍ਹਾਂ ਦੀ ਨੀਂਦ ਹਰਾਮ ਕਰਨ ਦਾ ਕਾਰਨ ਬਣ ਗਏ ਹਨ। ਇਕ ਸਥਾਨਕ ਵਕੀਲ ਸ਼ਸ਼ੀਧਰ ਬੇਲਾਗੁੰਬੇ ਨੇ ਹਾਈ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਰਾਮਾਨਗਰਾ ਲੋਕ ਸਭਾ ਹਲਕੇ ਤੋਂ ਜਨਤਾ ਦਲ (ਐੱਸ) ਦੇ ਐੱਮ. ਪੀ. ਕੁਮਾਰ ਸਵਾਮੀ ਨੂੰ ਹਿੰਦੂ ਮੈਰਿਜ ਐਕਟ 1955 ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਅਯੋਗ ਕਰਾਰ ਦਿਤਾ ਜਾਵੇ। ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਕੁਮਾਰ ਸਵਾਮੀ ਨੇ ਅਨੀਥਾ ਨਾਲ ਵਿਆਹੇ ਹੋਣ ਦੇ ਬਾਵਜੂਦ ਰਾਧਿਕਾ ਨਾਲ ਵਿਆਹ ਕਰਵਾਇਆ ਜੋ ਸੰਵਿਧਾਨ ਦੀ ਧਾਰਾ 494 ਅਧੀਨ ਗੈਰ-ਕਾਨੂੰਨੀ ਹੈ ਜਿਸ ਲਈ ਸਤ ਸਾਲ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ।
ਪਰੇਸ਼ਾਨ ਹੋਏ ਕੁਮਾਰ ਸਵਾਮੀ ਨੇ ਇਸ ਸੰਬੰਧੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦਾ ਨਿਜੀ ਮਾਮਲਾ ਹੈ ਅਤੇ ਜੇ ਕੋਈ ਸਮੱਸਿਆ ਹੋਈ ਤਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਲਾਹ ਪਿੱਛੋਂ ਇਸ ਨੂੰ ਹੱਲ ਕਰ ਲਿਆ ਜਾਵੇਗਾ।
ਕੁਮਾਰ ਸਵਾਮੀ ਨੇ ਰਾਧਿਕਾ ਨਾਲ ਸੰਬੰਧਾਂ ਦੇ ਸਬੂਤ ਵਜੋਂ ਪਟੀਸ਼ਨਰ ਨੇ ਅਖਬਾਰਾਂ ਵਿਚ ਛਪੀਆਂ ਰਿਪੋਰਟਾਂ ਨੱਥੀ ਕੀਤੀਆਂ ਜਿਸ ਵਿਚ ਰਾਧਿਕਾ ਨੇ ਕੁਮਾਰ ਸਵਾਮੀ ਨਾਲ ਵਿਆਹ ਕਰਵਾਉਣ ਬਾਰੇ ਕਿਹਾ ਹੈ ਅਤੇ ਰਾਧਿਕਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਲੜਕੀ ਦਾ ਨਾਂ ਸ਼ਮੀਕਾ ਕੇ ਸਵਾਮੀ ਹੈ। ਬੇਲਾਗੁੰਬੇ ਨੇ ਕੁਮਾਰ ਸਵਾਮੀ ਅਤੇ ਰਾਧਿਕਾ ਦੀ ਬੱਚੀ ਨਾਲ ਫੋਟੋ ਵੀ ਪੇਸ਼ ਕੀਤੀ।
ਕੁਮਾਰ ਸਵਾਮੀ ਦੇ ਪਿਤਾ ਸਮੇਤ ਸਾਰਾ ਪਰਿਵਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਨੇ ਇਸ ਮਸਲੇ 'ਤੇ ਪੂਰਨ ਚੁੱਪ ਸਾਧੀ ਹੋਈ ਹੈ। ਇਹ ਗੱਲ ਉਦੋਂ ਜਨਤਕ ਹੋਈ ਜਦੋਂ ਰਾਧਿਕਾ ਨੇ ਆਪਣੀ ਅਤੇ ਬੱਚੀ ਦੀ ਕੁਮਾਰ ਸਵਾਮੀ ਨਾਲ ਫੋਟੋ ਛਪਵਾਈ। ਕਈਆਂ ਦਾ ਕਹਿਣਾ ਸੀ ਕਿ ਉਹ ਇਸ ਤਰ੍ਹਾਂ ਆਪਣੇ ਕੁਮਾਰ ਸਵਾਮੀ ਨਾਲ ਸੰਬੰਧਾਂ 'ਤੇ ਮੋਹਰ ਲਗਾਉਣਾ ਚਾਹੁੰਦੀ ਹੈ ਜਦਕਿ ਕੁਝ ਹੋਰ ਸਮਝਦੇ ਹਨ ਕਿ ਹੁਣ ਦੋਹਾਂ ਵਿਚਕਾਰ ਸਭ ਅੱਛਾ ਨਹੀਂ ਹੈ।
ਚਾਰ ਸਾਲ ਪਹਿਲਾਂ ਕੁਮਾਰ ਸਵਾਮੀ ਨੇ ਮੁਖ ਮੰਤਰੀ ਹੁੰਦਿਆਂ ਰਾਧਿਕਾ ਨਾਲ ਵਿਦੇਸ਼ ਯਾਤਰਾ ਕੀਤੀ ਜਿਸ ਕਾਰਨ ਸਭ ਹੈਰਾਨ ਰਹਿ ਗਏ ਸਨ। ਇਸ ਤੋਂ ਇਲਾਵਾ ਕਰਨਾਟਕ ਦੇ ਵੱਖ-ਵੱਖ ਹਿਲ ਸਟੇਸ਼ਨ 'ਤੇ ਵੀ ਉਹ ਇਕੱਠੇ ਸਮਾਂ ਬਤੀਤ ਕਰਦੇ ਰਹੇ।
ਬੱਚੀ ਦੇ ਜਨਮ ਤੋਂ ਬਾਅਦ ਵੀ ਕੁਮਾਰ ਸਵਾਮੀ ਨੇ ਜਨਮ ਦਿਨ ਪਾਰਟੀਆਂ ਵਿਚ ਹਿੱਸਾ ਲਿਆ। ਇਹ ਗੱਲ ਬਾਹਰ ਆਉਣ ਨਾਲ ਪਾਰਟੀ ਅਤੇ ਕੁਮਾਰ ਸਵਾਮੀ ਦੇ ਪਰਿਵਾਰ ਵਿਚ ਖਲਬਲੀ ਮਚ ਗਈ ਹੈ ਪਰੰਤੂ ਇਕ ਸੂਤਰ ਅਨੁਸਾਰ ਹੁਣ ਕੁਮਾਰ ਸਵਾਮੀ ਰਾਧਿਕਾ ਨੂੰ ਨਹੀਂ ਮਿਲਦੇ।
ਰਾਧਿਕਾ ਰਤਨ ਕੁਮਾਰ ਨਾਮੀ ਵਿਅਕਤੀ ਨਾਲ ਵਿਆਹੀ ਹੋਈ ਸੀ ਜਿਸ ਦਾ 2002 ਵਿਚ ਦਿਹਾਂਤ ਹੋ ਗਿਆ। ਇਕ ਦਹਾਕਾ ਪਹਿਲਾਂ 17 ਸਾਲ ਦੀ ਉਮਰ ਵਿਚ ਰਾਧਿਕਾ ਨੇ ਨੀਲਾ ਮੇਘਾ ਸ਼ਿਆਮ ਫਿਲਮ ਵਿਚ ਕੰਮ ਕੀਤਾ । ਉਸ ਵੇਲੇ ਕੁਮਾਰ ਸਵਾਮੀ ਇਕ ਮਸ਼ਹੂਰ ਪ੍ਰੋਡਿਊਸਰ ਸੀ। ਰਾਧਿਕਾ ਨੇ ਲਗਭਗ 30 ਕੰਨੜ ਅਤੇ ਤਾਮਿਲ ਫਿਲਮਾਂ ਵਿਚ ਕੰਮ ਕੀਤਾ ਜਿਸ ਤੋਂ ਬਾਅਦ ਉਸ ਨੇ ਫਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ।

No comments:
Post a Comment