ਫਰੀਦਾਬਾਦ, 14 ਅਕਤੂਬਰ-- ਅਸੀਂ ਆਮ ਤੌਰ 'ਤੇ ਕਾਲਜਾਂ ਜਾਂ ਗਲੀ ਮੁਹੱਲਿਆਂ 'ਚ ਮੁੰਡਿਆਂ ਨੂੰ ਲੜਦੇ ਤਾਂ ਆਮ ਦੇਖਿਆ ਹੀ ਹੈ ਪਰ ਅੱਜ ਇਕ ਅਨੌਖਾ ਮਾਮਲਾ ਇਥੋਂ ਦੇ ਮਾਨਵ ਰਚਨ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਦੇਖਣ ਨੂੰ ਮਿਲਿਆ ਜਿਸ 'ਚ ਇਕ ਲੜਕੀ ਦੀ ਆਪਣੇ ਸਾਥੀਆਂ ਨਾਲ ਇਕ ਲੜਕੀ ਨੂੰ ਬੇਰਹਿਮੀ ਨਾਲ ਕੁੱਟਦਿਆਂ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਕਿਸੇ ਲੜਕੇ ਨਾਲ ਫ੍ਰੈਂਡਸ਼ਿਪ ਨੂੰ ਲੈ ਕੇ ਝਗੜ ਪਈਆਂ ਸਨ। ਗੇਟ ਦੇ ਬਾਹਰ ਸੁਰੱਖਿਆ ਗਾਰਡ ਅਤੇ ਲੜਕੇ ਤਮਾਸ਼ਾ ਦੇਖ ਰਹੇ ਸਨ ਪਰ ਕਿਸੇ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਆਖਿਰ ਪੁਲਸ ਨੇ ਮੌਕੇ 'ਤੇ ਪੁੱਜ ਕੇ ਲੜਕੀ ਨੂੰ ਗ੍ਰਿਫਤਾਰ ਕੀਤਾ ਪਰ ਇਸ ਨੂੰ ਲਾਲ  ਬੱਤੀ ਦਾ ਅਸਰ ਕਹੀਏ। ਲੜਕੀ ਨੂੰ ਥੋੜ੍ਹੀ ਦੇਰ ਬਾਅਦ ਹੀ ਥਾਣੇ 'ਚੋਂ ਛੱਡ ਦਿੱਤਾ ਗਿਆ।