www.tehlkapunjabtv.com
www.begumpurakranti.blogspot.com
9-ll.jpg)
Text size



ਅੰਮ੍ਰਿਤਸਰ, 22 ਅਕਤੂਬਰ -ਪੈਟਰੋਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਜਿਥੇ ਆਮ ਲੋਕ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ ਉਥੇ ਹੀ ਹੁਣ ਉੱਚ ਵਰਗ ਵੀ ਇਸ ਤੋਂ ਪ੍ਰਭਾਵਿਤ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਵਾਹਨ ਚਲਾਉਣ ਵਾਲੇ ਚਾਲਕ ਡੀਜ਼ਲ ਤੇ ਗੈਸ ਨਾਲ ਚੱਲਣ ਵਾਲੀਆਂ ਗੱਡੀਆਂ ਵਲ ਧਿਆਨ ਕਰ ਰਹੇ ਹਨ। ਅੰਕੜੇ ਦੱਸਦੇ ਹਨ ਕਿ ਹੁਣ ਦੇਸ਼ ਦੀਆਂ ਸੜਕਾਂ 'ਤੇ ਦੋ ਪਹੀਆ ਮੋਟਰ ਵਾਹਨਾਂ ਦੀ ਗਿਣਤੀ ਵਿਚ ਨਿੱਤ ਦਿਨ ਵਾਧਾ ਹੋ ਰਿਹਾ ਹੈ। ਇਹ ਸਾਰਾ ਆ ਰਿਹਾ ਬਦਲਾਅ ਸਿਰਫ ਤੇ ਸਿਰਫ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਹੈ । ਹੁਣ ਅਜਿਹਾ ਹੀ ਇਕ ਗੋਰਖਧੰਦਾ ਸਾਹਮਣੇ ਆਇਆ ਹੈ ਜੋ ਕਿ ਸਾਡੇ ਸਾਰਿਆਂ ਲਈ ਨੁਕਸਾਨਦਾਇਕ ਸਾਬਤ ਹੋਵੇਗਾ ਤੇ ਉਹ ਹੈ ਨਕਲੀ ਅਤੇ ਕੈਮੀਕਲ ਵਾਲਾ ਪੈਟਰੋਲ । ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਹੁਣ ਸ਼ਹਿਰਾਂ ਵਿਚ ਸਵਾਰੀਆਂ ਨੂੰ ਢੋਹਣ ਵਾਲੇ ਵਾਹਨਾਂ ਦੇ ਚਾਲਕ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਪਣੀ ਰੋਜ਼ ਦੀ ਕਮਾਈ ਵਧਾਉਣ ਲਈ ਮਜਬੂਰਨ ਇਹ ਨਕਲੀ ਤੇ ਕੈਮੀਕਲ ਵਾਲੇ ਪੈਟਰੋਲ ਦੀ ਵਰਤੋਂ ਕਰ ਰਹੇ ਹਨ ਜੋ ਕਿ ਸਾਡੇ ਵਾਤਾਵਰਣ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਸੂਤਰ ਦੱਸਦੇ ਹਨ ਕਿ ਸ਼ਹਿਰ ਵਿਚ ਧੜੱਲੇ ਨਾਲ ਵਿਕ ਰਹੇ ਇਸ ਪੈਟਰੋਲ ਤੇ ਮੋਬਾਈਲ ਤੇਲ ਨੂੰ ਲੈ ਕੇ ਕਈ ਪੈਟਰੋਲ ਪੰਪ ਮਾਲਕਾਂ ਵਿਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਸ਼ਹਿਰ ਦੇ ਇਲਾਕੇ ਜਹਾਜ਼ਗੜ੍ਹ , ਰਾਮ ਬਾਗ , ਸਲੱਮ ਇਲਾਕਿਆਂ ਤੇ ਕੁੱਝ ਪੁਰਾਣੇ ਮੋਟਰ ਬਾਜ਼ਾਰਾਂ ਵਾਲੇ ਇਲਾਕਿਆਂ ਵਿਚ ਨਕਲੀ ਪੈਟਰੋਲ ਦੀ ਵਿਕਰੀ ਹੋ ਰਹੀ ਹੈ । ਸ਼ਹਿਰ ਦੇ ਨਾਲ ਤੇ ਬਾਰਡਰ ਨਾਲ ਲੱਗਦੇ ਕਈ ਪਿੰਡਾਂ ਵਿਚ ਤਾਂ ਇਸ ਦੀ ਵਿਕਰੀ ਪ੍ਰਸ਼ਾਸਨ ਦੇ ਨੱਕ ਹੇਠ ਹੋ ਰਹੀ ਹੈ। ਪਿੰਡਾਂ ਵਿਚ ਪੈਟਰੋਲ ਪੰਪਾਂ ਦੀ ਕਮੀ ਹੋਣ ਕਾਰਨ ਉਥੇ ਇਹ ਨਕਲੀ ਪੈਟਰੋਲ ਤੇ ਮੋਬਿਲ ਆਇਲ ਸ਼ਰੇਆਮ ਦੁਕਾਨਾਂ ਦੇ ਬਾਹਰ ਕੇਨੀਆਂ ਵਿਚ ਪਾ ਕੇ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਸਭ ਕੁੱਝ ਇਹ ਸਾਹਮਣੇ ਹੁੰਦਾ ਵੇਖ ਚੁੱਪ ਧਾਰੀ ਬੈਠਾ ਹੈ। ਨਗਰ ਦੇ ਕੁੱਝ ਪੈਟਰੋਲ ਪੰਪ ਮਾਲਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸ਼ਹਿਰ ਦੇ ਕੁੱਝ ਇਲਾਕਿਆਂ, ਕਸਬਿਆਂ ਤੇ ਪਿੰਡਾਂ ਵਿਚ ਗ਼ੈਰਕਾਨੂੰਨੀ ਰੂਪ ਨਾਲ ਵੇਚੇ ਜਾਣ ਵਾਲੇ ਇਸ ਨਕਲੀ ਪੈਟਰੋਲ ਤੇ ਮੋਬਿਲ ਆਇਲ ਨੇ ਤਾਂ ਜਿਵੇਂ ਸਾਡੀ ਨੀਂਦ ਹਰਾਮ ਕਰ ਦਿੱਤੀ ਹੈ ਤੇ ਸਾਨੂੰ ਕਾਫੀ ਆਰਥਿਕ ਨੁਕਸਾਨ ਤੇ ਮਾਨਸਿਕ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ । ਇਸ ਸਬੰਧੀ ਮਾਹਿਰ ਜਗਦੀਸ਼ ਪ੍ਰਸਾਦ ਗੋਇੰਕਾ ਤੇ ਕੁੱਝ ਹੋਰਨਾਂ ਦਾ ਕਹਿਣਾ ਹੈ ਕਿ ਇਸ ਨਕਲੀ ਤੇ ਕੈਮੀਕਲ ਵਾਲੇ ਪੈਟਰੋਲ ਤੇ ਮੋਬਿਲ ਆਇਲ ਦੀ ਵਰਤੋਂ ਨਾਲ ਜਿਥੇ ਗੱਡੀਆਂ ਵਿਚੋਂ ਨਿਕਲ ਰਿਹਾ ਜ਼ਹਿਰੀਲਾ ਧੂੰਆਂ ਸ਼ਹਿਰਵਾਸੀਆਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ ਉਥੇ ਹੀ ਗੱਡੀਆਂ ਦੇ ਇੰਜਣ ਨੂੰ ਵੀ ਭਾਰੀ ਨੁਕਸਾਨ ਪਹੁੰਚਦਾ ਹੈ। ਕਈ ਵਾਰ ਇਸ ਦੀ ਵਰਤੋਂ ਨਾਲ ਵਾਹਨਾਂ ਦੇ ਖ਼ਰਾਬ ਹੋਣ ਕਾਰਨ ਹਾਦਸੇ ਵਾਪਰ ਚੁੱਕੇ ਹਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਇਸ ਗ਼ੈਰ ਕਾਨੂੰਨੀ ਗੋਰਖਧੰਦੇ ਦੇ ਵਪਾਰੀ ਸਭ ਤੋਂ ਪਹਿਲਾਂ ਬਲੈਕ ਵਿਚ ਮਿੱਟੀ ਦਾ ਤੇਲ ਸਸਤੇ ਰੇਟਾਂ ਵਿਚ ਲੈ ਕੇ ਉਸ ਵਿਚ ਇਕ ਖਾਸ ਕਿਸਮ ਦਾ ਕੈਮੀਕਲ ਪਾਉਂਦੇ ਹਨ । ਇਸ ਦੇ ਇਲਾਵਾ ਨਕਲੀ ਮੋਬਿਲ ਆਇਲ ਬਣਾਉਣ ਵਾਲੇ ਸਸਤੇ ਰੇਟਾਂ ਦੇ ਕੈਮੀਕਲ ਨੂੰ ਗੱਡੀਆਂ ਤੇ ਵਾਹਨਾਂ ਵਿਚ ਵਰਤੇ ਗਏ ਮੋਬਿਲ ਆਇਲ ਨੂੰ ਫਿਲਟਰ ਕਰ ਕੇ ਉਸ ਵਿਚ ਪਾ ਕੇ ਸ਼ਹਿਰ ਦੀਆਂ ਦੁਕਾਨਾਂ 'ਤੇ ਕਾਫ਼ੀ ਸਸਤੇ ਰੇਟਾਂ ਉੱਤੇ ਵੇਚ ਦਿੰਦੇ ਹਨ ਤੇ ਇਹ ਧੰਦਾ ਕਰਨ ਵਾਲੇ ਥੋੜ੍ਹੀ ਜਿਹੀ ਪੂੰਜੀ ਲਾਉਂਦੇ ਹੋਏ ਭਾਰੀ ਮੁਨਾਫਾ ਕਮਾ ਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ । ਇਸ ਗੋਰਖ ਧੰਦੇ ਵਿਚ ਸ਼ਾਮਿਲ ਲੋਕ ਬਾਜ਼ਾਰ ਵਿਚ ਵਿਕ ਰਹੇ ਅਸਲੀ ਪੈਟਰੋਲ ਦੇ ਗਾਹਕਾਂ ਨੂੰ ਆਪਣੇ ਵਲ ਖਿੱਚ ਰਹੇ ਹਨ। ਇਸ ਸਬੰਧੀ ਕੁੱਝ ਪੈਟਰੋਲ ਪੰਪਾਂ ਦੇ ਮਾਲਕਾਂ ਦੱਸਿਆ ਕਿ ਧੜੱਲੇ ਨਾਲ ਚੱਲ ਰਹੇ ਇਸ ਗ਼ੈਰ ਕਾਨੂੰਨੀ ਧੰਦੇ ਕਾਰਨ ਸਾਡੇ ਕੰਮ-ਕਾਜ ਵਿਚ ਗਿਰਾਵਟ ਆ ਰਹੀ ਹੈ ।
No comments:
Post a Comment