Sunday, 23 October 2011

ਵਿਦਿਆਰਥਣ ਭੇਦਭਰੀ ਹਾਲਤ 'ਚ ਪਾਰਕ 'ਚੋਂ ਮਿਲੀ


www.tehlkapunjabtv.com

www.begumpurakranti.blogspot.com


ਚੰਡੀਗੜ੍ਹ, 22 ਅਕਤੂਬਰ-ਅਸੀਂ ਦੋਵੇਂ ਭਾਈ-ਭੈਣ ਘਰ ਤੋਂ ਸਕੂਲ ਜਾਣ ਲਈ ਇਕੱਠੇ ਨਿਕਲਦੇ ਹਾਂ ਪਰ ਪਤਾ ਨਹੀਂ ਕਿਉਂ ਅੱਜ ਦੀਦੀ ਸਕੂਲ ਜਾਣ ਲਈ ਜਲਦੀ ਨਿਕਲ ਗਈ। ਉਸ ਦੇ ਬਾਅਦ ਦੀਦੀ ਸਕੂਲ ਵੀ ਨਹੀਂ ਗਈ ਅਤੇ ਸਕੂਲ ਕੋਲ ਬਣੇ ਪਾਰਕ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ। ਇਹ ਕਹਿਣਾ ਹੈ 7ਵੀਂ 'ਚ ਪੜ੍ਹਨ ਵਾਲੀ ਰੀਨਾ ਦੇ ਛੋਟੇ ਭਾਈ ਦਾ। ਇਹ ਹਾਦਸਾ ਚੰਡੀਗੜ੍ਹ ਸੈਕਟਰ 21 ਵਿਖੇ 'ਚ ਪਾਰਕ 'ਚ ਵਾਪਰਿਆ। ਜਿਥੇ 7ਵੀਂ ਜਮਾਤ 'ਚ ਪੜ੍ਹਨ ਵਾਲੀ ਰੀਨਾ ਸ਼ੱਕੀ ਹਾਲਤ 'ਚ ਪਈ ਮਿਲੀ। ਰਾਹਗੀਰਾਂ ਨੇ ਇਸ ਦੀ ਸੂਚਨਾ ਰੀਨਾ ਦੇ ਮਾਪਿਆਂ ਨੂੰ ਦਿਤੀ। ਰੀਨਾ ਦੇ ਮਾਪਿਆਂ ਨੇ ਉਸ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ। ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸਦੇ ਹੋਏ ਭਰਤੀ ਕਰਕੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਉਥੇ ਥਾਣਾ-19 ਦੀ ਪੁਲਸ ਰੀਨਾ ਦੇ ਭਾਈ ਦੀ ਨਿਸ਼ਾਨਦੇਹੀ 'ਤੇ ਲੜਕਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਪੁਲਸ ਅਤੇ ਰੀਨਾ ਦੇ ਮਾਪੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ।  ਚੰਡੀਗੜ੍ਹ ਥਾਣਾ-19 ਦੀ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਕਟਰ-21 'ਚ ਰਹਿਣ ਵਾਲੀ ਸੀ। ਉਹ ਰੋਜ਼ ਆਪਣੇ ਭਾਈ ਨਾਲ ਜਾਂਦੀ ਸੀ ਪਰ ਅੱਜ ਉਹ ਛੇਤੀ ਘਰੋਂ ਨਿਕਲ ਗਈ ਸੀ। ਪੁਲਸ ਮੁਤਾਬਕ ਜਦੋਂ ਰੀਨਾ ਦੀ ਮਾਂ ਉਸ ਨੂੰ ਖਾਣਾ ਦੇਣ ਲਈ ਪਹੁੰਚੀ ਤਾਂ ਉਹ ਸਕੂਲ ਨਹੀਂ ਸੀ। ਉਸ ਦੇ ਬਾਅਦ ਰੀਨਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਰੀਨਾ ਦੇ ਪਿਤਾ ਨੂੰ  ਫੋਨ ਆਇਆ ਕਿ ਤੁਹਾਡੀ ਬੇਟੀ ਸੈਕਟਰ-21 ਦੇ ਪਾਰਕ 'ਚ ਭੇਦਭਰੀ ਹਾਲਤ 'ਚ ਪਈ ਹੋਈ ਹੈ। ਸੰਦੀਪ ਅਤੇ ਰੀਨਾ ਜਦੋਂ ਸੈਕਟਰ-21 ਪਾਰਕ 'ਚ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੀ ਬੇਟੀ ਪਾਰਕ 'ਚ ਲੱਗੇ ਲੋਹੇ ਦੇ ਬੈਂਚ 'ਤੇ ਭੇਦਭਰੀ ਹਾਲਤ 'ਚ ਪਈ ਹੋਈ ਸੀ। ਉਸ ਕੇ ਬਾਅਦ ਉਸ ਦੇ ਮਾਪੇ ਉਸ ਨੂੰ ਸੈਕਟਰ 16 ਵਿਖੇ ਸਰਕਾਰੀ ਹਸਪਤਾਲ 'ਚ ਲੈ ਆਏ। ਜਿਥੇ ਡਾਕਟਰਾਂ ਨੇ ਰੀਨਾ ਦੀ ਹਾਲਤ ਗੰਭੀਰ ਦੱਸੀ ਅਤੇ ਉਸ ਨੂੰ ਭਰਤੀ ਕਰ ਲਿਆ। ਸਰਕਾਰੀ ਹਸਪਤਾਲ 'ਚ ਰੀਨਾ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ। ਉਥੇ ਪੁਲਸ ਰੀਨਾ ਦੇ ਭਾਈ ਤੋਂ ਪੁੱਛਗਿੱਛ ਕਰ ਰਹੀ ਹੈ। ਇੰਨਾ ਹੀ ਨਹੀਂ ਜਿਸ ਨੰਬਰ ਤੋਂ ਰੀਨਾ ਦੇ ਪਿਤਾ ਨੂੰ ਫੋਨ ਆਇਆ ਸੀ ਉਸ ਦਾ ਪਤਾ ਲਗਾ ਕੇ ਉਸ ਦੀ ਛਾਣਬੀਣ ਕਰ ਰਹੀ ਹੈ।

No comments:

Post a Comment