www.tehlkapunjabtv.in
www.tehlkapunjab00.blogspot.com
ਹੁਸ਼ਿਆਰਪੁਰ 22 ਅਕਤੂਬਰ,-ਪਿਛਲੇ ਕੁਝ ਦਿਨਾਂ ਤੋਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਤੋਂ ਲੈ ਕੇ ਵੇਟਿੰਗ ਰੂਮ ਵਿਚਕਾਰ ਇਕ ਬੀਮਾਰ, ਬੇਵੱਸ ਅਤੇ ਲਾਚਾਰ ਅਣਜਾਣ ਔਰਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਲਗਪਗ 10 ਦਿਨਾਂ ਤੋਂ ਇਹ ਬੀਮਾਰ ਔਰਤ ਸੀ ਜੋ ਕਿ ਮਾਨਸਿਕ ਰੋਗੀ ਲਗਦੀ ਸੀ, ਇਸ ਔਰਤ ਨੇ ਅੱਡੀਆਂ ਰਗੜ-ਰਗੜ ਕੇ ਦਮ ਤੋੜ ਦਿੱਤਾ। ਜਦੋਂ ਹਸਪਤਾਲ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਮਾਨਸਿਕ ਤੌਰ 'ਤੇ ਬੀਮਾਰ ਸੀ, ਇਸ ਲਈ ਉਸ ਦਾ ਇਲਾਜ ਕਰਨਾ ਔਖਾ ਹੋ ਗਿਆ ਸੀ। ਇਸ ਤਰ੍ਹਾਂ ਇਕ ਬੇਵੱਸ ਔਰਤ ਦੀ ਮੌਤ ਹੋ ਗਈ। ਅਜੇ ਤੱਕ ਇਸ ਮ੍ਰਿਤਕ ਔਰਤ ਦੀ ਕੋਈ ਖਬਰ ਲੈਣ ਨਹੀਂ ਆਇਆ। ਪੋਸਟਮਾਰਟਮ ਤੋਂ ਬਾਅਦ 3 ਤਿੰਨ ਤੱਕ ਇਸ ਦੇ ਪਰਿਵਾਰ ਵਾਲਿਆਂ ਦੀ ਉਡੀਕ ਕੀਤੀ ਜਾਵੇਗੀ। ਉਸ ਤੋਂ ਬਾਅਦ ਸਰਕਾਰੀ ਤੌਰ 'ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
No comments:
Post a Comment