www.tehlkapunjabtv.in
www.tehlkapunjab00.blogspot.com

Text size



ਤਲਵਾੜਾ, 22 ਅਕਤੂਬਰ--ਪਿੰਡ ਲੱਬਰ 'ਚ 2 ਬੱਚਿਆਂ ਦੀ ਮਾਂ ਮੰਜੂ ਦੇਵੀ (32) ਪਤਨੀ ਅਜੀਤ ਕੁਮਾਰ ਦੇ ਇਕ ਢੋਂਗੀ ਬਾਬੇ ਅਰੁਣ ਕੁਮਾਰ(30) ਪੁੱਤਰ ਵਿਸ਼ੰਭਰ ਦਾਸ ਨਾਲ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਮੰਜੂ ਦੇਵੀ ਦੇ ਪਤੀ ਤੇ ਭਰਾਵਾਂ ਦਾ ਕਹਿਣਾ ਕਿ ਪਹਿਲਾਂ ਉਨਾਂ ਦੀ ਵਿਆਹੁਤਾ ਜ਼ਿੰਦਗੀ ਸੁਖੀ ਚੱਲ ਰਹੀ ਸੀ ਪਰ 10 ਮਹੀਨਿਆਂ ਤੋਂ ਜਦੋਂ ਉਹ ਬਾਬਾ ਬਹਿਨੰਗਲ ਦੇ ਇਕ ਮੰਦਰ 'ਚ ਆਇਆ ਤਾਂ ਮੰਜੂ ਦੇਵੀ ਦਾ ਉਥੇ ਆਉਣਾ ਜਾਣਾ ਵਧ ਗਿਆ। ਕੁਝ ਦਿਨਾਂ ਬਾਅਦ ਹੀ ਉਨਾਂ 'ਚ ਫੋਨ 'ਤੇ ਘੰਟਿਆਂ ਬੱਧੀ ਗੱਲਬਾਤ ਹੋਣ ਲੱਗ ਪਈ ਅਤੇ 4 ਦਿਨ ਪਹਿਲਾਂ ਦੋਵੇਂ ਪਿੰਡੋਂ ਫਰਾਰ ਹੋ ਗਏ। ਮੰਜੂ ਦੇਵੀ 2 ਬੱਚਿਆਂ ਦੀ ਮਾਂ ਹੈ। ਉਸਦੇ ਪਤੀ ਨੇ ਕਿਹਾ ਕਿ ਇਸ ਮਾਮਲੇ 'ਚ ਪਹਿਲਾਂ ਵੀ ਪੰਚਾਇਤ ਇਕੱਠੀ ਹੋ ਚੁੱਕੀ ਹੈ। ਹੁਣ ਇਹ ਮਾਮਲਾ ਥਾਣਾ ਤਲਵਾੜਾ 'ਚ ਚਲਾ ਗਿਆ ਹੈ।
No comments:
Post a Comment