Text size

ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਭਗਤਾਂ ਦੀ ਬਾਣੀ ਨੂੰ ਓਨਾ ਹੀ ਸਤਿਕਾਰ ਦਿੱਤਾ ਗਿਆ ਹੈ, ਜਿਨ੍ਹਾਂ ਗੁਰੂ ਸਾਹਿਬਾਨ ਦੀ ਬਾਣੀ ਨੂੰ। ਇਸ ਲਈ ਜਦ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਾ ਹੈ ਤਾਂ ਉਹ ਕੇਵਲ ਆਪਣੇ ਗੁਰੂ ਸਾਹਿਬਾਨ ਪ੍ਰਤੀ ਹੀ ਸ਼ਰਧਾਵਾਨ ਨਹੀਂ ਹੁੰਦਾ,ਬਲਕਿ ਉਨ੍ਹਾਂ ਭਗਤਾਂ ਨੂੰ ਵੀ ਨਤਮਸਤਕ ਹੁੰਦਾ ਹੈ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸਾਹਿਬਾਨ ਨੇ ਦਰਜ ਕੀਤੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਹਾਜ਼ਰਾ ਹਜ਼ੂਰ ਅਤੇ ਜਾਹਿਰਾ ਜਹੂਰ ਗੁਰੂ ਹਨ। ਇਨ੍ਹਾਂ ਤੋਂ ਬਿਨਾਂ ਸਿੱਖ ਲਈ ਹੋਰ ਕਿਸੇ ਦੀ ਮਾਨਤਾ ਪੂਰਨ ਤੌਰ 'ਤੇ ਸਖਤੀ ਨਾਲ ਵਰਜਿਤ ਹੈ। ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੋਈ ਘਾਟ-ਵਾਧ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਇਸ ਵਿਚੋਂ ਕਿਸੇ ਭਗਤ ਦੀ ਬਾਣੀ ਕੱਢੀ ਜਾ ਸਕਦੀ ਹੈ। ਇਸ ਵਿਚ ਦਰਜ ਬਾਣੀਆਂ 'ਚੋਂ ਕਿਸੇ ਬਾਣੀ ਨੂੰ ਕੱਢਣ ਨਾਲ ਇਸ ਦੀ ਸੰਪੂਰਨਤਾ ਨੂੰ ਸੱਟ ਵਜਦੀ ਹੈ। ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਭਗਤਾਂ ਦੀ ਉਹੋ ਹੀ ਬਾਣੀ ਦਰਜ ਕੀਤੀ ਹੈ, ਜਿਹੜੀ ਉਨ੍ਹਾਂ ਦੇ ਆਪਣੇ ਵਿਚਾਰਾਂ ਤੇ ਬਾਣੀ ਨਾਲ ਮੇਲ ਖਾਂਦੀ ਸੀ ਤੇ ਮਨੁੱਖਤਾ ਦੇ ਕਲਿਆਣ ਦਾ ਸੰਦੇਸ਼ ਦਿੰਦੀ ਸੀ। ਬੰਗਾਲ ਦਾ ਭਗਤ ਜੈਦੇਵ 12ਵੀਂ ਸਦੀ 'ਚ ਹੋਇਆ ਹੈ। ਗੁਰੂ ਸਾਹਿਬਾਨ ਨੇ ਉਸ ਦੀ ਬਾਣੀ, ਜਿਸ ਦੇ ਦੋ ਸ਼ਬਦ ਹਨ, ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਹੈ। ਇਹ ਸ਼ਬਦ ਹਨ 'ਗੂਜਰੀ ਸ਼੍ਰੀ ਜੈਦੇਵ ਜੀਉ ਦਾ ਪਦਾ ਘਰ 8 ਅਤੇ ਰਾਗੁ ਮਾਰੂ ਬਾਣੀ ਜੈਦੇਉ ਜੀਉ ਦੀ।'
ਭਗਤ ਜੈਦੇਵ ਦੇ ਇਨ੍ਹਾਂ ਦੋ ਸ਼ਬਦਾਂ ਦਾ ਸਾਰਅੰਸ਼ ਮਾਨਵ ਸੇਵਾ ਤੇ ਪ੍ਰਭੂ ਮਿਲਨ ਹੈ। ਇਸ ਸ਼ਬਦ ਦੇ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੋਣ 'ਤੇ ਇਸ ਸ਼ਬਦ ਦੇ ਨਾਲ-ਨਾਲ ਇਸ ਦੇ ਰਚੇਤਾ ਭਗਤ ਜੈਦੇਵ ਬਾਰੇ ਸਿੱਖਾਂ ਅੰਦਰ ਕਿੰਨੀ ਸ਼ਰਧਾ ਅਤੇ ਸਤਿਕਾਰ ਹੈ, ਜੇਕਰ ਇਸ ਬਾਰੇ ਬੰਗਾਲ ਦੇ ਲੋਕਾਂ ਨੂੰ ਦੱਸਿਆ ਜਾਵੇ ਤਾਂ ਇਸ ਵਿਚ ਸੰਦੇਹ ਨਹੀਂ ਕਿ ਉਨ੍ਹਾਂ ਲੋਕਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਪੈਦਾ ਹੋਵੇਗਾ।
ਭਗਤ ਜੈਦੇਵ ਦੀ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਤਿੰਨ ਸਦੀਆਂ ਪਹਿਲਾਂ ਦੀ ਬਾਣੀ ਹੈ ਤੇ ਇਹ ਮਹਾਨਤਾ ਹੈ ਗੁਰੂ ਸਾਹਿਬਾਨ ਦੀ ਕਿ ਉਨ੍ਹਾਂ ਨੇ ਇਸ ਬਾਣੀ ਨੂੰ ਲੱਭ ਕੇ ਆਪਣੀ ਬਾਣੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸਥਾਨ ਦਿੱਤਾ ਹੈ। ਬੰਗਾਲ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਮੇਂ-ਸਮੇਂ ਬਹੁਤ ਪ੍ਰਭਾਵਤ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਰਤ ਦੇ ਪੂਰਬੀ ਖੇਤਰ ਦੀ ਫੇਰੀ ਦੌਰਾਨ ਢਾਕਾ ਵਰਗੀਆਂ ਦੂਰ ਦਰਾਜ ਦੀਆਂ ਥਾਵਾਂ 'ਤੇ ਪਹੁੰਚ ਕੇ ਮਾਨਵ ਸੇਵਾ ਤੇ ਪ੍ਰਭੂ ਦੀ ਅਰਾਧਨਾ ਦਾ ਸੰਦੇਸ਼ ਦਿੱਤਾ ਤੇ ਸਥਾਨਕ ਲੋਕਾਂ ਨੇ ਗੁਰੂਆਂ ਦੀ ਬਾਣੀ ਸਰਵਣ ਕਰਦਿਆਂ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਦਾ ਯਤਨ ਕਰਦਿਆਂ 'ਸੰਗਤ' ਸਥਾਪਤ ਕੀਤੀ।
ਉਸ ਸਮੇਂ ਉਨ੍ਹਾਂ ਥਾਵਾਂ 'ਤੇ ਸਾਡੇ ਵਰਗੇ ਗੁਰੂ ਦੇ ਸਿੱਖ ਨਹੀਂ ਸਨ। ਉਥੋਂ ਦੇ ਲੋਕਾਂ ਦੀ ਨਸਲ ਹੋਰ ਸੀ, ਭਾਸ਼ਾ ਹੋਰ ਸੀ ਤੇ ਧਰਮ ਵੀ ਹੋਰ ਸੀ। ਗੁਰੂ ਸਾਹਿਬਾਨ ਨੇ ਉਨ੍ਹਾਂ ਲੋਕਾਂ ਨੂੰ ਜ਼ੋਰ ਜਬਰੀ ਆਪਣੇ ਮਗਰ ਨਹੀਂ ਸੀ ਲਾਇਆ, ਬਲਕਿ ਉਹ ਲੋਕ ਖੁਦ ਗੁਰੂਆਂ ਦੇ ਬਚਨ ਸੁਣ ਕੇ ਉਨ੍ਹਾਂ ਦੀ ਸ਼ਰਨ 'ਚ ਆਏ ਸਨ। ਉਹ ਲੋਕ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੈਰੋਕਾਰ ਹਨ ਤੇ ਉਨ੍ਹਾਂ ਦੀ ਸੰਗਤ ਹੋਣ ਦਾ ਦਾਅਵਾ ਕਰਦੇ ਹਨ ਪਰ ਅਫਸੋਸ ਹੈ ਕਿ ਅਸੀਂ ਆਪਣੇ ਆਪ ਨੂੰ ਗੁਰੂ ਸਾਹਿਬਾਨ ਦੀ ਬਾਣੀ ਦੇ ਦਾਅਵੇਦਾਰ ਅਖਵਾਉਣ ਵਾਲੇ, ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਨਹੀਂ ਲੈ ਸਕੇ। ਕਵੀ ਰਬਿੰਦਰਨਾਥ ਟੈਗੋਰ ਬੰਗਾਲ ਦੇ ਹੀ ਨਹੀਂ, ਬਲਕਿ ਭਾਰਤ ਦੇ ਮਹਾਨ ਕਵੀ ਹੋਏ ਹਨ। ਆਪ ਦੀ ਸਰਬ ਭਾਰਤੀ ਛਵੀ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਵਿਚ ਅੰਗਰੇਜ਼ ਹਕੂਮਤ ਵਲੋਂ ਭਾਰਤੀਆਂ ਉੱਪਰ ਢਾਏ ਗਏ ਜ਼ੁਲਮ ਸਮੇਂ ਰੋਸ ਪ੍ਰਗਟ ਕਰਨ ਲਈ ਉਨ੍ਹਾਂ ਵਲੋਂ 'ਨੋਬਲ ਖਿਤਾਬ' ਵਾਪਸ ਕੀਤੇ ਜਾਣ ਤੋਂ ਦੇਖੀ ਜਾ ਸਕਦੀ ਹੈ। ਕਵੀ ਰਬਿੰਦਰਨਾਥ ਗੁਰਬਾਣੀ ਦੇ ਕੀਰਤਨ ਤੋਂ ਬੜੇ ਪ੍ਰਭਾਵਿਤ ਸਨ। ਉਨ੍ਹਾਂ ਦੇ ਪਿਤਾ ਅੰਮ੍ਰਿਤਸਰ ਵਿਖੇ ਸਰਕਾਰੀ ਅਹੁਦੇ 'ਤੇ ਨਿਯੁਕਤ ਸਨ। ਉਹ ਹਰ ਰੋਜ਼ ਨਤਮਸਤਕ ਹੋਣ ਲਈ ਸ੍ਰੀ ਹਰਿਮੰਦਰ ਦਰਬਾਰ ਸਾਹਿਬ ਜਾਇਆ ਕਰਦੇ ਸਨ ਤੇ ਕਾਫੀ ਸਮਾਂ ਉਥੇ ਬੈਠ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਸਨ। ਕਵੀ ਰਬਿੰਦਰਨਾਥ ਟੈਗੋਰ ਵੀ ਉਨ੍ਹਾਂ ਦੇ ਨਾਲ ਹੀ ਹੁੰਦੇ। ਉਨ੍ਹਾਂ ਨੂੰ ਗੁਰਬਾਣੀ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਖੁਦ ਪੜ੍ਹਨ ਲਈ ਗੁਰਮੁਖੀ ਪੜ੍ਹਨੀ ਸਿੱਖੀ। ਇਸ ਗੱਲ ਦਾ ਵੀ ਉਨ੍ਹਾਂ ਦੇ ਸਪੁੱਤਰ ਰਬਿੰਦਰਨਾਥ ਟੈਗੋਰ 'ਤੇ ਪ੍ਰਭਾਵ ਪਿਆ।
ਇਸ ਪ੍ਰਭਾਵ ਦੇ ਕਾਰਨ ਹੀ ਅੱਗੇ ਚੱਲ ਕੇ ਕਵੀ ਰਬਿੰਦਰਨਾਥ ਟੈਗੋਰ ਨੇ ਸਿੱਖਾਂ ਸੰਬੰਧੀ ਕਈ ਰਚਨਾਵਾਂ ਲਿਖੀਆਂ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਜਿਥੇ ਸਿੱਖ ਧਰਮ ਦੀ ਪ੍ਰਸ਼ੰਸਾ ਕੀਤੀ, ਉਥੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਭਾਈ ਤਾਰੂ ਸਿੰਘ ਵਰਗੇ ਸ਼ਹੀਦਾਂ ਦੇ ਸ਼ਹੀਦੀ ਸਾਕੇ ਉਜਾਗਰ ਕੀਤੇ। ਉਨ੍ਹਾਂ ਦੀਆਂ ਇਹ ਲਿਖਤਾਂ ਅੱਜ ਵੀ ਉਪਲਬਧ ਹਨ ਪਰ ਅਫਸੋਸ ਹੈ ਕਿ ਅਸਾਂ ਸੰਜੀਦਗੀ ਨਾਲ ਉਨ੍ਹਾਂ ਨੂੰ ਵਾਚਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਜੈਦੇਵ ਦੀ ਬਾਣੀ ਹੋਣ ਬਾਰੇ ਬੰਗਾਲ ਦੇ ਲੋਕਾਂ ਨੂੰ ਕੋਈ ਜਾਣਕਾਰੀ ਦਿੱਤੀ ਤੇ ਨਾ ਹੀ ਮਹਾਕਵੀ ਰਬਿੰਦਰਨਾਥ ਟੈਗੋਰ ਦੀਆਂ ਰਚਨਾਵਾਂ ਵਿਚ ਸਿੱਖ ਧਰਮ ਤੇ ਇਤਿਹਾਸ ਦੀਆਂ ਗੱਲਾਂ ਹੋਣ ਵੱਲ ਕਦੀ ਧਿਆਨ ਦਿੱਤਾ ਹੈ। ਅੱਜ ਦਾ ਯੁੱਗ ਆਪਸੀ ਵਿਚਾਰ-ਵਟਾਂਦਰੇ ਦਾ ਯੁੱਗ ਹੈ। ਦੂਰਸੰਚਾਰ ਸੇਵਾਵਾਂ ਨੇ ਸਮੁੱਚੀ ਦੁਨੀਆ ਨੂੰ ਇਕ ਮੁੱਠੀ 'ਚ ਬੰਦ ਕਰਕੇ ਰੱਖ ਦਿੱਤਾ ਹੈ। ਐਸੇ ਹਾਲਾਤ 'ਚ ਬੰਦੇ ਨੂੰ ਬੰਦੇ ਦੇ ਪਿਛੋਕੜ, ਉਸ ਦੇ ਧਰਮ ਦੀਆਂ ਵਡਿਆਈਆਂ, ਗੁਣਾਂ ਤੇ ਇਤਿਹਾਸ ਦਾ ਪਤਾ ਲੱਗੇ ਤਾਂ ਬੰਦਾ ਬੰਦੇ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰੇਗਾ। ਚੰਗਾ ਸਮਾਜ ਸਿਰਜਣ ਲਈ ਮਦਦ ਮਿਲੇਗੀ। ਬੁਰਾਈਆਂ ਵਿਰੁੱਧ ਸਾਂਝੀ ਜੱਦੋ-ਜਹਿਦ ਸ਼ੁਰੂ ਹੋ ਸਕੇਗੀ।
ਇਸ ਆਸ਼ੇ ਨੂੰ ਲੈ ਕੇ ਹੀ ਸੰਪਰਦਾਇ ਕਾਰਸੇਵਾ ਸਰਹਾਲੀ (ਤਰਨਤਾਰਨ) ਦੇ ਮੁਖੀ ਬਾਬਾ ਸੁੱਖਾ ਸਿੰਘ ਨੇ ਭਗਤ ਜੈਦੇਵ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਉਨ੍ਹਾਂ ਦੇ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਨੂੰ ਨਮਸਕਾਰ ਕਰਨ ਦਾ ਫੈਸਲਾ ਕੀਤਾ। ਭਗਤ ਜੈਦੇਵ ਦਾ ਪਿੰਡ ਪੱਛਮੀ ਬੰਗਾਲ ਦੇ ਜ਼ਿਲਾ ਬੀਰਭੂਮ 'ਚ 'ਕੇਂਦੂਲੀ' ਹੈ। ਅੱਜਕਲ ਇਸ ਪਿੰਡ ਨੂੰ ਭਗਤ ਜੈਦੇਵ ਦੀ ਯਾਦ 'ਚ 'ਜੈਦੇਵ ਕੇਂਦੂਲੀ' ਦੇ ਨਾਮ ਨਾਲ ਸੱਦਿਆ ਜਾਂਦਾ ਹੈ। ਇਹ ਕੋਲਕਾਤਾ ਤੋਂ ਕੋਈ ਤਿੰਨ ਸੌ ਕਿਲੋਮੀਟਰ ਦੇ ਫਾਸਲੇ 'ਤੇ ਹੈ। ਬਾਬਾ ਸੁੱਖਾ ਸਿੰਘ ਜਦ ਵੀ ਕੋਲਕਾਤਾ ਦੀ ਫੇਰੀ 'ਤੇ ਆਉਂਦੇ ਹਨ ਤਾਂ ਉਹ ਭਗਤ ਜੈਦੇਵ ਦੇ ਪਿੰਡ ਕੇਂਦੂਲੀ ਗ੍ਰਾਮ ਜਾਣਾ ਨਹੀਂ ਭੁੱਲਦੇ। ਇਸ ਯਾਤਰਾ ਦਾ ਉਨ੍ਹਾਂ ਦਾ ਇਕੋ-ਇਕ ਮਕਸਦ ਵੱਖ-ਵੱਖ ਸਮਾਜ ਦੇ ਲੋਕਾਂ ਅੰਦਰ ਗੁਰਬਾਣੀ ਦਾ ਪ੍ਰਚਾਰ ਕਰਨਾ ਤੇ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਤੋਂ ਜਾਣੂ ਕਰਾਉਣਾ ਹੈ। ਕੇਂਦੂਲੀ ਅਜੈ ਨਦੀ ਦੇ ਕੰਢੇ 'ਤੇ ਵਸਿਆ ਹੋਇਆ ਪਿੰਡ ਹੈ। ਇਸ ਪਿੰਡ ਦੇ ਵਿਚਕਾਰ ਪੱਛਮੀ ਬਾਹੀ 'ਤੇ ਪ੍ਰਾਚੀਨ ਇੱਟਾਂ ਨਾਲ ਬਣਿਆ ਹੋਇਆ ਭਗਤ ਜੈਦੇਵ ਦਾ ਰਾਧਾਵਿਨੋਦ ਮੰਦਰ ਹੈ। ਬਾਬਾ ਸੁੱਖਾ ਸਿੰਘ ਕਲਕੱਤਾ ਤੋਂ ਸੰਗਤ ਨਾਲ ਇਥੇ ਪੁੱਜੇ। ਅੱਗੋਂ ਪੱਛਮੀ ਬੰਗਾਲ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਸਥਾਨਕ ਪ੍ਰਤੀਨਿਧੀ ਅਨਰੁਲ ਹੱਕ ਨੇ ਸਥਾਨਕ ਲੋਕਾਂ ਸਮੇਤ ਆਪ ਦਾ ਸਵਾਗਤ ਕੀਤਾ ਤੇ ਮੰਦਰ ਦੇ ਪੁਜਾਰੀ ਨੇ ਕਲਕੱਤਾ ਦੀ ਸੰਗਤ ਸਮੇਤ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ। ਬਾਬਾ ਸੁੱਖਾ ਸਿੰਘ ਨੇ ਸੰਗਤ ਨਾਲ ਮੰਦਰ ਦੇ ਵਿਹੜੇ 'ਚ ਬੈਠ ਕੇ ਕੁਝ ਸਮੇਂ ਤਕ ਗੁਰਬਾਣੀ ਦਾ ਪਾਠ ਕੀਤਾ ਤੇ ਮੰਦਰ ਦੇ ਪੁਜਾਰੀ ਨੂੰ ਸਿਰੋਪਾਓ ਬਖਸ਼ਿਸ਼ ਕੀਤਾ।
ਬਾਬਾ ਸੁੱਖਾ ਸਿੰਘ ਅਜੈ ਨਦੀ ਦੇ ਉਸ ਘਾਟ 'ਤੇ ਵੀ ਗਏ ਜਿਥੇ ਭਗਤ ਜੈਦੇਵ ਹਰ ਰੋਜ਼ ਇਸ਼ਨਾਨ ਕਰਨ ਜਾਂਦੇ ਸਨ। ਨਦੀ ਪੂਰੀ ਤਰ੍ਹਾਂ ਸੁੱਕੀ ਹੋਈ ਸੀ, ਪਰ ਕੁਝ ਟਾਵੀਆਂ ਥਾਵਾਂ 'ਤੇ ਪਾਣੀ ਖਲੋਤਾ ਹੋਇਆ ਸੀ। ਨਦੀ ਸੁੱਕੀ ਹੋਣ ਦੇ ਬਾਵਜੂਦ, ਜਿਹੜਾ ਜਲ ਕੁਝ ਥਾਵਾਂ 'ਤੇ ਖੜ੍ਹਾ ਸੀ, ਉਹ ਏਨਾ ਸਾਫ ਅਤੇ ਸੀਤਲ ਤੇ ਪੀਣਯੋਗ ਸੀ ਕਿ ਬਾਹਰ ਮਿਲਦੇ ਪਾਣੀ ਨੂੰ ਵੀ ਉਹ ਮਾਤ ਪਾਉਂਦਾ ਸੀ। ਬਾਬਾ ਸੁੱਖਾ ਸਿੰਘ ਨਾਲ ਗਈ ਸੰਗਤ 'ਚੋਂ ਕਈਆਂ ਨੇ ਉਸ ਜਲ 'ਚ ਇਸ਼ਨਾਨ ਕੀਤਾ ਤੇ ਉਸ ਦੀ ਸੀਤਲਤਾ ਦਾ ਆਨੰਦ ਮਾਣਿਆ। ਸਮਾਗਮ ਸਮੇਂ ਗੁਰੂ ਨਾਨਕ ਕਾਲਜ ਧਨਬਾਦ (ਝਾਰਖੰਡ) ਦੇ ਚੇਅਰਮੈਨ ਸ. ਜੋਗਿੰਦਰ ਸਿੰਘ ਜੌਹਲ ਦੇ ਯਤਨਾਂ ਨਾਲ ਜੈਦੇਵ ਮੰਦਰ ਦੇ ਪੁਜਾਰੀ ਨੂੰ ਤਖਤ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਵਿਖੇ ਸਨਮਾਨਤ ਕੀਤਾ ਗਿਆ ਸੀ।
ਬਾਬਾ ਸੁੱਖਾ ਸਿੰਘ ਦੀਆਂ ਫੇਰੀਆਂ ਨਾਲ ਕੇਂਦੂਲੀ ਤੇ ਇਸ ਦੇ ਆਸ-ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਲੋਕਾਂ ਨੂੰ ਕਾਫੀ ਜਾਣਕਾਰੀ ਪ੍ਰਾਪਤ ਹੋ ਸਕੀ ਹੈ। ਹੁਣ ਉਨ੍ਹਾਂ ਦੀ ਇੱਛਾ ਹੈ ਕਿ ਕੇਂਦੂਲੀ ਵਿਖੇ ਗੁਰਦੁਆਰਾ ਸਾਹਿਬ ਸਥਾਪਤ ਕੀਤਾ ਜਾਵੇ, ਜਿਥੇ ਉਹ ਲੋਕ ਪ੍ਰਤੀ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਵਣ ਕਰ ਸਕਣ ਤੇ ਉਸ ਦੇ ਉਨ੍ਹਾਂ ਨੂੰ ਦਰਸ਼ਨ ਵੀ ਹੋਣ। ਬਾਬਾ ਸੁੱਖਾ ਸਿੰਘ ਨੇ ਨਗਰ ਵਾਸੀਆਂ ਦੀ ਇਹ ਬੇਨਤੀ ਪ੍ਰਵਾਨ ਕਰਦੇ ਹੋਏ ਉਥੇ ਗੁਰਧਾਮ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪਿੰਡ ਤੋਂ ਕਰੀਬਨ ਅੱਠ ਕਿਲੋਮੀਟਰ ਦੇ ਫਾਸਲੇ 'ਤੇ, ਜਿਥੋਂ ਮੁੱਖ ਮਾਰਗ 'ਚੋਂ ਪਿੰਡ ਨੂੰ ਲਿੰਕ ਸੜਕ ਨਿਕਲਦੀ ਹੈ, ਸੰਪਰਦਾਇ ਕਾਰ ਸੇਵਾ ਸਰਹਾਲੀ ਨੇ ਜ਼ਮੀਨ ਦਾ ਪਲਾਟ ਖਰੀਦਿਆ ਹੈ, ਜਿਥੇ ਸਥਾਨਕ ਸੰਗਤ ਦੀ ਸਲਾਹ ਨਾਲ ਸਮਾਜ ਭਲਾਈ ਕੇਂਦਰ ਤੇ ਧਾਰਮਿਕ ਸਥਾਨ ਦੀ ਉਸਾਰੀ ਕੀਤੀ ਜਾਵੇਗੀ। ਇਸ ਤਰ੍ਹਾਂ ਭਗਤ ਜੈਦੇਵ ਅਤੇ ਉਸ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਬਾਣੀ ਪ੍ਰਤੀ ਬਾਬਾ ਸੁੱਖਾ ਸਿੰਘ ਤੇ ਬੰਗਾਲ ਦੀਆਂ ਸਿੱਖ ਸੰਗਤਾਂ ਵਲੋਂ ਵਿਖਾਏ ਗਏ ਸਤਿਕਾਰ ਦਾ ਸਥਾਨਕ ਲੋਕਾਂ ਉੱਪਰ ਚੰਗਾ ਪ੍ਰਭਾਵ ਪੈ ਰਿਹਾ ਹੈ ਤੇ ਵੱਖ-ਵੱਖ ਸਮਾਜ ਦੇ ਲੋਕਾਂ ਵਿਚਕਾਰ ਭਾਈਚਾਰਾ ਬਣ ਰਿਹਾ ਹੈ।

No comments:
Post a Comment