ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ£
ਪਾਰੋਸੀ ਕੇ ਜੋ ਹੁਆ ਤੂ ਅਪਨੇ ਭੀ ਜਾਨੁ£167£
ਇਸ ਪਵਿੱਤਰ ਸਲੋਕ ਵਿਚ ਕਬੀਰ ਸਾਹਿਬ ਬਖਸ਼ਿਸ਼ ਕਰ ਰਹੇ ਹਨ ਕਿ ਹੇ ਬੰਦੇ ਫੋਕੀ ਲੋਕ ਲਾਜ ਵਿਚ ਫਸਿਆਂ, ਫੋਕੀ ਵਡਿਆਈ ਕਰਾਉਣ ਵਾਲੇ ਇਕ ਦਿਨ ਆਤਮਿਕ ਮੌਤੇ ਮਰ ਜਾਏਂਗਾ। ਇਸ ਸੰਸਾਰ ਸਮੁੰਦਰ ਵਿਚ ਡੁੱਬ ਜਾਏਂਗਾ। ਹੇ ਮੂਰਖ ਇਨਸਾਨ ਦੇਖ ਤੇਰੇ ਗੁਆਂਢੀ ਦੇ ਘਰ ਮੁਰਦੇ ਚੁੱਕਣ ਵਾਲਾ ਫੱਟਾ ਆ ਗਿਆ ਹੈ ਭਾਵ ਉਹ ੋਸਰੀਰ ਛੱਡ ਗਿਆ ਹੈ । ਉਸਦੀ ਮੌਤ ਤੋਂ ਸਬਕ ਸਿੱਖ, ਮਹਿਸੂਸ ਕਰ ਕਿ ਉਹ ਫੱਟਾ ਗੁਆਂਢੀ ਘਰ ਨਹੀਂ ,ਤੇਰੇ ਘਰ ਆਇਆ ਹੈ। ਇਸ ਕਰਕੇ ਜਿੰਨੇ ਸੁਆਸ ਹਨ ਪ੍ਰਭੂ ਸਿਮਰਨੁ ਕਰ ਲੈ।
ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ£
ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ£168£
ਕਬੀਰ ਸਾਹਿਬ ਜੀ ਇਸ ਸਲੋਕ ਵਿਚ ਸਮਝਾ ਰਹੇ ਹਨ ਕਿ ਹੇ ਬੰਦੇ ਸੰਸਾਰ ਵਿਚ ਆ ਕੇ ਜਾਇਦਾਦਾਂ ਦੀਆਂ ਮੱਲਾਂ ਮਾਰਨ ਨਾਲੋਂ ਇਕ ਸਾਧਾਰਨ ਮੰਗਤੇ ਵਾਂਗ ਘਰ-ਘਰ ਤੋਂ ਰੋਟੀ ਮੰਗ ਕੇ ਖਾ ਲੈਣੀ ਹਜ਼ਾਰ ਗੁਣਾ ਚੰਗੀ ਹੈ ਕਿਉਂਕਿ ਮਧੂਕੜੀ ਵਿਚ ਤਰ੍ਹਾਂ-ਤਰ੍ਹਾਂ ਦਾ ਅਨਾਜ 'ਕੱਠਾ ਹੋ ਜਾਂਦਾ ਹੈ। ਭਾਵ ਸੰਸਾਰ ਦੇ ਵਿਚ ਰਹਿ ਕੇ ਹੋਛੀ ਸਾਧਨਾ ਕਰਨ ਨਾਲੋਂ ਪ੍ਰਮਾਤਮਾ ਦੀ ਭਗਤੀ ਰੂਪੀ ਮਧੂਕੜੀ ਬਹੁਤ ਚੰਗੀ ਹੈ। ਉਸ ਭਗਤੀ ਰੂਪੀ ਮਧੂਕੜੀ ਵਿਚ ਵੱਖ-ਵੱਖ ਪ੍ਰਕਾਰ ਦੇ ਸ਼ੁਭ ਗੁਣਾਂ ਦਾ ਅਨਾਜ ਹੁੰਦਾ ਹੈ। ਨਾਮ ਸਿਮਰਨ ਭਗਤੀ ਕਰਨ ਵਾਲੇ ਕਿਸੇ ਚੀਜ਼ 'ਤੇ ਆਪਣਾ ਹੱਕ ਨਹੀਂ ਜਤਾਉਂਦੇ। ਕਿਸੇ ਚੀਜ਼ ਦਾ ਦਾਅਵਾ ਨਹੀਂ ਹੈ ਕਿ ਤੂੰ ਭਗਤੀ ਕਰ ਨਾ ਕਰ, ਸਿਮਰਨੁ ਕਰ, ਨਾ ਕਰ। ਸਤਿਸੰਗਤ ਰੂਪੀ ਦੇਸ਼ ਸਾਰਿਆਂ ਤੋਂ ਵੱਡਾ ਹੈ। ਇਸ ਸਤਿਸੰਗਤ ਵਿਚੋਂ ਹੀ ਸਭ ਕਿਛੁ ਪ੍ਰਾਪਤ ਹੋ ਜਾਂਦਾ ਹੈ।

No comments:
Post a Comment