-ll.jpg)
ਨਹਿਰਾਂ ਦੇ ਕੰਢਿਆਂ 'ਤੇ ਆਬਾਦ ਪਿੰਡਾਂ ਵਿਚ ਤੜਕਸਾਰ ਅਲਾਰਮ ਘੜੀ ਵਾਂਗ ਸੁਣਾਈ ਦੇਣ ਵਾਲੀਆਂ ਪਾਣੀ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ (ਘਰਾਟਾਂ) 'ਟੁੱਕ-ਟੁੱਕ' ਦੀ ਆਵਾਜ਼ ਹੁਣ ਮੱਧਮ ਪੈ ਚੁੱਕੀ ਹੈ ਅਤੇ ਜੇ ਕਿਤੇ ਕਿਸੇ ਇਕ-ਅੱਧੇ ਪਿੰਡ ਵਿਚ ਇਹ ਆਵਾਜ਼ ਅਜੇ ਸੁਣਾਈ ਵੀ ਦੇ ਰਹੀ ਹੈ ਤਾਂ ਉਸ ਨੂੰ ਖਾਮੋਸ਼ ਹੋਣ 'ਚ ਸ਼ਾਇਦ ਬਹੁਤਾ ਸਮਾਂ ਨਹੀਂ ਹੈ ਕਿਉਂਕਿ ਇਨ੍ਹਾਂ ਘਰਾਟਾਂ ਦਾ ਖੁਰਾ ਮਿਟਾਉਣ ਦੇ ਯਤਨ ਜਾਰੀ ਹਨ।
ਕਰੀਬ 150 ਵਰ੍ਹੇ ਪਹਿਲਾਂ ਬ੍ਰਿਟਿਸ਼ ਸ਼ਾਸਨ ਸਮੇਂ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਨਹਿਰਾਂ ਦੇ ਕੰਢੇ ਬਿਜਲੀ ਦੇ ਬਿਨਾਂ ਪਾਣੀ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਲਗਾਈਆਂ ਗਈਆਂ, ਜਿਨ੍ਹਾਂ ਨੂੰ ਘਰਾਟ ਕਿਹਾ ਜਾਂਦਾ ਹੈ। ਨਹਿਰੀ ਵਿਭਾਗ ਅਤੇ ਸਰਕਾਰ ਦੀ ਅਣਦੇਖੀ ਕਾਰਨ ਇਨ੍ਹਾਂ ਘਰਾਟਾਂ 'ਚੋਂ 80 ਫੀਸਦੀ ਤੋਂ ਜ਼ਿਆਦਾ ਦੀ ਹੋਂਦ ਖਤਮ ਹੋ ਚੁੱਕੀ ਹੈ ਅਤੇ ਬਾਕੀ ਬਚੇ ਘਰਾਟਾਂ ਦਾ ਭਵਿੱਖ ਵੀ ਕੋਈ ਜ਼ਿਆਦਾ ਤਸੱਲੀਬਖਸ਼ ਨਹੀਂ ਹੈ।
ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਤੋਂ 12 ਕਿਲੋਮੀਟਰ ਅਤੇ ਰਾਜਾਸਾਂਸੀ ਤੋਂ 4 ਕਿਲੋਮੀਟਰ ਦੂਰ ਪਿੰਡ ਰਾਣੇਵਾਲੀ ਦੇ ਲਾਗਿਓਂ ਲੰਘਦੀ ਨਹਿਰ ਲਾਹੌਰ ਬ੍ਰਾਂਚ ਦੇ ਉਪਰ ਬਣੇ ਨਹਿਰੀ ਘਰਾਟ ਦੀ ਇਮਾਰਤ ਭਾਵੇਂ ਕਿ ਅਸਲੋਂ ਹੀ ਖ਼ਸਤਾ ਹੋ ਚੁੱਕੀ ਹੈ ਪਰ ਪਿੰਡ ਵਾਲਿਆਂ ਦੇ ਸਹਿਯੋਗ ਦੇ ਚੱਲਦਿਆਂ ਘਰਾਟ 'ਤੇ ਲੱਗੀਆਂ ਛੇ ਆਟਾ ਚੱਕੀਆਂ 'ਚੋਂ ਦੋ ਅਜੇ ਵੀ ਚਾਲੂ ਹਾਲਤ ਵਿਚ ਹਨ। ਇਸ ਖੰਡਰ-ਰੂਪੀ ਇਮਾਰਤ ਦੇ ਬਾਹਰ ਮੱਥੇ 'ਤੇ ਲੱਗੀ ਪੱਥਰ ਦੀ ਸਿੱਲ੍ਹ 'ਤੇ ਇਸ ਦੇ ਬਣਨ ਦਾ ਸਮਾਂ ਅਤੇ ਪਿੰਡ ਦਾ ਨਾਂ 'ਰਾਣੇਵਾਲੀ-ਮਾਰਚ 1911' ਉੱਕਰਿਆ ਹੋਇਆ ਸਾਫ਼ ਪੜ੍ਹਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਖ਼ਸਤਾਹਾਲ ਇਮਾਰਤ, ਜੋ ਕਦੇ ਅੰਗਰੇਜ਼ ਅਧਿਕਾਰੀਆਂ ਦਾ ਰੈਸਟ ਹਾਊਸ ਹੋਇਆ ਕਰਦਾ ਸੀ ਅਤੇ ਬਾਅਦ ਵਿਚ ਜਿਸ ਨੂੰ ਸਰਕਾਰੀ ਗੋਦਾਮ ਵਿਚ ਤਬਦੀਲ ਕਰ ਦਿੱਤਾ ਗਿਆ, ਦੇ ਬਚੇ-ਖੁਚੇ ਢਾਂਚੇ ਦੀ ਬਨਾਵਟ ਇਸ ਘਰਾਟ ਦੀ ਪੁਰਾਤਨ ਸਮੇਂ ਦੀ ਮਹੱਤਤਾ ਨੂੰ ਆਸਾਨੀ ਨਾਲ ਸਪੱਸ਼ਟ ਕਰ ਦਿੰਦੀ ਹੈ।
ਇਸ ਪਿੰਡ ਦੇ ਸ. ਹਰਦੇਵ ਸਿੰਘ, ਬਖਸ਼ੀਸ਼ ਸਿੰਘ, ਸੁਖਚੈਨ ਸਿੰਘ ਅਤੇ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਮਸ਼ੀਨੀ ਚੱਕੀਆਂ ਦੇ ਮੁਕਾਬਲੇ ਘਰਾਟ ਦੀਆਂ ਚੱਕੀਆਂ ਤੋਂ ਪਿਸਾਏ ਜਾਣ ਵਾਲੇ ਛੋਲਿਆਂ, ਮੱਕੀ, ਕਣਕ ਅਤੇ ਬਾਜਰੇ ਆਦਿ ਵਿਚਲੇ ਪੌਸ਼ਟਿਕ ਤੱਤ ਮੌਜੂਦ ਰਹਿੰਦੇ ਤੇ ਨਸ਼ਟ ਨਹੀਂ ਹੁੰਦੇ। ਮਸ਼ੀਨੀ ਚੱਕੀਆਂ ਜਿਥੇ ਇਕ ਮਿੰਟ ਵਿਚ 375 ਚੱਕਰ ਕੱਟਦੇ ਹੋਏ ਇਕ ਘੰਟੇ ਵਿਚ 350 ਤੋਂ 400 ਕਿਲੋ ਆਟਾ ਪੀਸਦੀਆਂ ਹਨ, ਉਥੇ ਹੀ ਇਕ ਘਰਾਟ ਚੱਕੀ ਇਕ ਮਿੰਟ ਵਿਚ 120 ਚੱਕਰ ਕੱਟਦੀ ਹੋਈ ਇਕ ਘੰਟੇ ਵਿਚ 35 ਤੋਂ 40 ਕਿਲੋ ਤਕ ਆਟਾ ਪੀਸਦੀ ਹੈ। ਇਨ੍ਹਾਂ ਪਾਣੀ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਦੀ ਰਫ਼ਤਾਰ ਹੌਲੀ ਹੋਣ ਕਰਕੇ ਹੀ ਪਿਸਾਈ ਵੇਲੇ ਆਟਾ ਠੰਡਾ ਰਹਿੰਦਾ ਹੈ, ਜਿਸ ਕਰਕੇ ਇਹ ਆਟਾ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਹੈ। ਇਸ ਘਰਾਟ 'ਤੇ ਕੰਮ ਕਰਨ ਵਾਲੇ ਮਜ਼ਦੂਰ ਦਾ ਕਹਿਣਾ ਹੈ ਕਿ ਪਹਿਲਾਂ ਆਸ-ਪਾਸ ਦੇ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਤੋਂ ਵੀ ਅਨੇਕ ਲੋਕ ਕਣਕ ਅਤੇ ਜਵਾਰ ਦਾ ਆਟਾ ਇਥੋਂ ਹੀ ਪਿਸਵਾ ਕੇ ਲੈ ਕੇ ਜਾਂਦੇ ਸਨ ਪਰ ਹੁਣ ਕਦੇ-ਕਦਾਈਂ ਹੀ ਕੋਈ ਭੁੱਲਿਆ-ਭਟਕਿਆ ਸ਼ਹਿਰੀ ਇਥੇ ਆਉਂਦਾ ਹੈ।
ਇਨ੍ਹਾਂ ਘਰਾਟਾਂ ਨੂੰ ਆਪਣੀ ਪੇਂਡੂ ਵਿਰਾਸਤ ਦਾ ਮੁੱਖ ਅੰਗ ਮੰਨਣ ਵਾਲੇ ਅਜਨਾਲਾ ਦੇ ਪਿੰਡ ਉਰਧਨ ਦੇ ਸ. ਗੁਰਜੀਤ ਸਿੰਘ (ਅਧਿਆਪਕ) ਦਾ ਕਹਿਣਾ ਹੈ ਕਿ ਇਹ ਘਰਾਟ ਸਾਡਾ ਪੁਰਾਤਨ ਸਰਮਾਇਆ ਹਨ, ਜੋ ਕਿ ਅਣਗਹਿਲੀ ਅਤੇ ਮੌਜੂਦਾ ਮਸ਼ੀਨੀ ਯੁੱਗ ਦੇ ਚੱਲਦਿਆਂ ਧੜਾਧੜ ਅਲੋਪ ਹੁੰਦੇ ਜਾ ਰਹੇ ਹਨ। ਇਸ ਨੌਜਵਾਨ ਦਾ ਕਹਿਣਾ ਹੈ ਕਿ ਘਰਾਟ ਚੱਕੀਆਂ 'ਤੇ ਪਿਸਾਈ ਮਸ਼ੀਨੀ ਚੱਕੀਆਂ ਦੇ ਮੁਕਾਬਲੇ ਕਾਫੀ ਘੱਟ ਲਈ ਜਾਂਦੀ ਹੈ ਅਤੇ ਮਸ਼ੀਨੀ ਚੱਕੀਆਂ ਦੀ ਤੁਲਨਾ ਆਟੇ 'ਚੋਂ ਕੋਈ ਕਾਟ ਵੀ ਨਹੀਂ ਕੱਟੀ ਜਾਂਦੀ। ਇਨ੍ਹਾਂ ਘਰਾਟਾਂ ਨੂੰ ਚਲਾਉਣ ਲਈ ਬਿਜਲੀ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਇਸ ਲਈ ਇਨ੍ਹਾਂ ਨਾਲ ਬਿਜਲੀ ਦੀ ਵੀ ਵੱਡੀ ਬੱਚਤ ਹੁੰਦੀ ਹੈ ਪਰ ਇਨ੍ਹਾਂ ਸਭ ਫਾਇਦਿਆਂ ਦੇ ਬਾਵਜੂਦ ਨਹਿਰੀ ਵਿਭਾਗ ਅਤੇ ਸਰਕਾਰ ਮੂਕ-ਦਰਸ਼ਕ ਬਣ ਕੇ ਇਨ੍ਹਾਂ ਘਰਾਟਾਂ ਦੀ ਹੋਂਦ ਦੇ ਖਤਮ ਹੋਣ ਦਾ ਤਮਾਸ਼ਾ ਵੇਖ ਰਹੀ ਹੈ।
ਇਨ੍ਹਾਂ ਘਰਾਟਾਂ ਦੇ ਖਤਮ ਹੋ ਰਹੇ ਵਜੂਦ ਤੋਂ ਚਿੰਤਿਤ ਧਾਰੀਵਾਲ ਦੇ ਘਰਾਟਾਂ ਦੇ ਠੇਕੇਦਾਰ ਸ਼੍ਰੀ ਗਗਨਦੀਪ ਗੋਇਲ ਦਾ ਕਹਿਣਾ ਹੈ ਕਿ ਅੰਗਰੇਜ਼ੀ ਸ਼ਾਸਨ ਸਮੇਂ ਬਿਜਲੀ ਦੀ ਅਣਹੋਂਦ ਕਾਰਨ ਇਹ ਆਟਾ ਚੱਕੀਆਂ ਨਹਿਰਾਂ ਦੇ ਕੰਢਿਆਂ 'ਤੇ ਲਗਾਈਆਂ ਗਈਆਂ ਸਨ, ਜਿਥੇ ਇਨ੍ਹਾਂ ਆਟਾ ਚੱਕੀਆਂ ਨਾਲ ਬਿਜਲੀ ਦੀ ਵੱਡੀ ਬੱਚਤ ਹੁੰਦੀ ਸੀ, ਉਥੇ ਹੀ ਇਕ ਘਰਾਟ 'ਤੇ ਕੰਮ ਕਰਨ ਲਈ ਕਰੀਬ 8 ਤੋਂ 10 ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ। ਇਨ੍ਹਾਂ ਘਰਾਟਾਂ ਦੇ ਕਾਰਨ ਨਾ ਤਾਂ ਪ੍ਰਦੂਸ਼ਣ ਫੈਲਦਾ ਹੈ ਅਤੇ ਨਾ ਹੀ ਊਰਜਾ ਦੀ ਕੋਈ ਖਪਤ ਹੁੰਦੀ ਹੈ। ਇਨ੍ਹਾਂ ਘਰਾਟਾਂ ਦੀ ਤਕਨੀਕ ਬਾਰੇ ਇਸ ਠੇਕੇਦਾਰ ਦਾ ਕਹਿਣਾ ਹੈ ਕਿ 50 ਤੋਂ 60 ਕਿਊਸਿਕ ਪਾਣੀ ਜਦੋਂ ਚੱਕੀਆਂ ਘੁੰਮਾਉਣ ਵਾਲੇ ਪੱਖਿਆਂ 'ਤੇ ਡਿੱਗਦਾ ਹੈ ਤਾਂ ਘਰਾਟ ਦੇ ਪੱਥਰ ਤੇਜ਼ ਰਫ਼ਤਾਰ ਘੁੰਮਦੇ ਹੋਏ ਆਟੇ ਦੀ ਪਿਸਾਈ ਕਰਦੇ ਹਨ। ਗਗਨਦੀਪ ਦਾ ਦਾਅਵਾ ਹੈ ਕਿ ਘਰਾਟ ਚੱਕੀਆਂ ਦਾ ਆਟਾ ਦੂਜੀਆਂ ਮਸ਼ੀਨੀ ਚੱਕੀਆਂ ਦੇ ਮੁਕਾਬਲੇ ਬਹੁਤ ਵਧੀਆ ਹੋਣ ਕਰਕੇ ਹੀ ਅਜੇ ਵੀ ਬਾਜ਼ਾਰਾਂ ਵਿਚ ਨਹਿਰ ਦੇ ਘਰਾਟਾਂ ਦਾ ਆਟਾ ਕਹਿ ਕੇ ਲੋਕਾਂ ਨੂੰ ਮਹਿੰਗੇ ਮੁੱਲ 'ਚ ਵੇਚਿਆ ਜਾ ਰਿਹਾ ਹੈ। ਹੋਰਨਾਂ ਘਰਾਟ ਚੱਕੀਆਂ ਦੇ ਠੇਕੇਦਾਰਾਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਿਆ ਕਿ ਗੁਰਦਾਸਪੁਰ, ਅਲੀਵਾਲ (ਬਟਾਲਾ), ਸਭਰਾਵਾਂ ਬ੍ਰਾਂਚ ਨਹਿਰ, ਕਸੂਰ ਬ੍ਰਾਂਚ ਨਹਿਰ, ਕੋਟਲਾ ਬ੍ਰਾਂਚ ਨਹਿਰ, ਘੱਗਰ ਬ੍ਰਾਂਚ, ਅਬੋਹਰ ਬ੍ਰਾਂਚ, ਅੱਪਰਬਾਰੀ ਦੁਆਬ ਨਹਿਰ, ਮਾਲੇਰਕੋਟਲਾ ਬ੍ਰਾਂਚ, ਬਠਿੰਡਾ ਬ੍ਰਾਂਚ ਆਦਿ ਨਹਿਰਾਂ 'ਤੇ ਬਣੇ ਘਰਾਟਾਂ ਦੀਆਂ ਬਹੁਤੀਆਂ ਚੱਕੀਆਂ ਬੰਦ ਹੋ ਚੁੱਕੀਆਂ ਹਨ ਜਾਂ ਬੰਦ ਹੋਣ ਦੇ ਕੰਢੇ 'ਤੇ ਹਨ ਅਤੇ ਬਾਕੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ।
ਉਪਰੋਕਤ ਸਭ ਨੂੰ ਵਿਚਾਰਦਿਆਂ ਹੋਇਆਂ ਇਨ੍ਹਾਂ ਘਰਾਟਾਂ ਦੀ ਹੋਂਦ ਨੂੰ ਨਾ ਸਿਰਫ਼ ਬਚਾਉਣਾ, ਬਲਕਿ ਨਹਿਰੀ ਵਿਭਾਗ, ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਲਈ ਇਨ੍ਹਾਂ ਘਰਾਟਾਂ ਦੀ ਮੁਰੰਮਤ ਕਰਵਾ ਕੇ ਇਨ੍ਹਾਂ ਨੂੰ ਮੁੜ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਨ੍ਹਾਂ ਪਾਣੀ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਦੇ ਮੁੜ ਸ਼ੁਰੂ ਹੋਣ ਨਾਲ ਜਿਥੇ ਪੰਜਾਬ ਦੇ ਹਜ਼ਾਰਾਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਕੁਝ ਰਾਹਤ ਮਿਲੇਗੀ, ਉਥੇ ਹੀ ਪੰਜਾਬ ਦੀ ਵਿਰਾਸਤ 'ਚੋਂ ਅਲੋਪ ਹੋ ਰਹੇ ਇਕ ਸੁਨਹਿਰੀ ਅਧਿਆਇ ਦਾ ਨਵੇਂ ਸਿਰਿਓਂ ਸ਼ੁਭ-ਆਰੰਭ ਹੋਵੇਗਾ।

No comments:
Post a Comment