
Text size



ਤ੍ਰਿਪੋਲੀ, 21 ਅਕਤੂਬਰ -- ਕਹਿੰਦੇ ਹਨ ਕਿ ਹਰ ਇਨਸਾਨ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ। ਲੀਬੀਆ ਦੇ ਲੋਕਾਂ ਦਰਮਿਆਨ ਗੱਦਾਫੀ ਨੇ ਬੜੀ ਦਹਿਸ਼ਤ ਫੈਲਾ ਰੱਖੀ ਸੀ ਪਰ ਉਹ ਖੁਦ ਇਕ ਚੀਜ਼ ਤੋਂ ਬਹੁਤ ਡਰਦਾ ਸੀ। ਉਹ ਸੀ ਪਾਣੀ 'ਤੇ ਉਡਾਨ ਭਰਨਾ। ਗੱਦਾਫੀ ਹਮੇਸ਼ਾ ਗਰਾਊਂਡ ਫਲੋਰ 'ਤੇ ਰਹਿਣਾ ਪਸੰਦ ਕਰਦਾ ਸੀ। ਉਸ ਨੂੰ ਉਚਾਈ ਤੋਂ ਵੀ ਬਹੁਤ ਡਰ ਲੱਗਦਾ ਸੀ। ਉਹ ਆਪਣੇ ਨਾਲ ਯੂਕਰੇਨ ਦੀ ਇਕ ਹੁਸੀਨ ਨਰਸ ਨੂੰ ਰੱਖਦਾ ਸੀ। ਇਸ ਨਰਸ ਤੋਂ ਬਗੈਰ ਗੱਦਾਫੀ ਕਿਤੇ ਨਹੀਂ ਜਾਂਦਾ ਸੀ। ਗੈਲੇਨਾ ਕੋਲੋ ਨਤਸਕਾ ਨਾਮੀ ਇਸ ਨਰਸ 'ਤੇ ਗੱਦਾਫੀ ਨੂੰ ਪੂਰਾ ਭਰੋਸਾ ਸੀ। ਮਈ 2011 ਵਿਚ ਗੱਦਾਫੀ ਖੇਮੇ ਨੂੰ ਛੱਡ ਕੇ ਪਰਤੀ ਯੂਕਰੇਨ ਦੀ ਇਕ ਨਰਸ ਓਕਸਾਨਾ ਕਾਇਆ ਨੇ ਇਸ ਦਾ ਖੁਲਾਸਾ ਕੀਤਾ ਸੀ ਕਿ ਗੱਦਾਫੀ ਨੇ ਗੈਲੇਨਾ ਨੂੰ ਆਪਣੀ ਰਖੈਲ ਬਣਾ ਕੇ ਰੱਖਿਆ ਹੋਇਆ ਸੀ।
No comments:
Post a Comment