ਨਵੀਂ ਦਿੱਲੀ, 22 ਅਕਤੂਬਰ (ਇੰਟ.)— ਬੰਗਲਾਦੇਸ਼ ਦੀ ਲੇਖਿਕਾ ਤਸਲੀਮਾ ਨਸਰੀਨ ਦੇ ਤਾਜ਼ਾ ਬਿਆਨ ਨੇ ਪੂਰੇ ਮੁਸਲਿਮ ਜਗਤ ਵਿਚ ਖਲਬਲੀ ਮਚਾ ਦਿੱਤੀ ਹੈ। ਉਨ੍ਹਾਂ ਆਪਣੇ ਤਾਜ਼ਾ ਟਵੀਟ ਵਿਚ ਕਿਹਾ ਹੈ ਕਿ ਮੁਸਲਿਮ ਔਰਤਾਂ ਇਸ ਧਰਤੀ 'ਤੇ 72 ਕੁਆਰੇ ਮਰਦਾਂ ਨਾਲ ਸੈਕਸ ਕਰਨ ਦਾ ਅਧਿਕਾਰ ਰਖਦੀਆਂ ਹਨ ਕਿਉਂਕਿ ਸਵਰਗ ਵਿਚ ਉਨ੍ਹਾਂ ਨੂੰ  ਇਹ ਨਸੀਬ ਨਹੀਂ ਹੋਣ ਵਾਲਾ ਹੈ। ਇਥੇ ਇਹ ਗੱਲ ਦੱਸਣਯੋਗ ਹੈ  ਕਿ ਇਸਲਾਮੀ ਮਾਨਤਾ ਮੁਤਾਬਕ ਸਵਰਗ ਵਿਚ ਜਾਣ ਵਾਲੇ ਹਰ ਵਿਅਕਤੀ ਨੂੰ 72 ਕੁਆਰੀਆਂ ਕੁੜੀਆਂ ਮਿਲਦੀਆਂ ਹਨ। ਉਂਝ ਉਕਤ ਲੇਖਿਕਾ ਦਾ ਵਿਵਾਦਾਂ ਨਾਲ ਚੋਲੀ-ਦਾਮਨ ਦਾ ਸਾਥ ਰਿਹਾ ਹੈ।  ਇਥੇ ਇਹ ਗੱਲ ਦੱਸਣਯੋਗ ਹੈ ਕਿ ਬੰਗਲਾਦੇਸ਼ ਦੀ ਖੁੱਲ੍ਹੇ ਵਿਚਾਰਾਂ ਵਾਲੀ ਇਸ ਲੇਖਿਕਾ ਨੇ 90 ਦੇ ਦਹਾਕੇ ਵਿਚ ਆਪਣੀ ਪਹਿਲੀ ਕਿਤਾਬ 'ਲੱਜਾ' ਲਿਖੀ ਸੀ। 400 ਤੋਂ ਵੱਧ ਪੰਨਿਆਂ ਵਾਲੀ ਇਸ ਕਿਤਾਬ ਵਿਚ ਲੇਖਿਕਾ ਦੇ ਢਾਕਾ ਅਤੇ ਕੋਲਕਾਤਾ ਦੇ ਕਈ ਮੰਨੇ-ਪ੍ਰਮੰਨੇ ਲੇਖਿਕਾਂ ਨਾਲ ਅੰਦਰੂਨੀ ਸੰਬੰਧਾਂ ਦਾ ਲੇਖਾ-ਜੋਖਾ ਹੈ। ਇਸ ਕਿਤਾਬ ਕਾਰਨ ਹੀ ਉਨ੍ਹਾਂ ਨੂੰ ਆਪਣਾ ਦੇਸ਼ ਛੱਡਣਾ ਪਿਆ ਸੀ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਉਹ ਬਤੌਰ ਸ਼ਰਨਾਰਥੀ ਰਹੀ।