Sunday, 13 November 2011

ਫਰੀਦਾਬਾਦ, 13 ਨਵੰਬਰ-ਬੂਆ ਨੇ ਭਤੀਜੀ ਦੀ ਅਸ਼ਲੀਲ ਫਿਲਮ ਬਣਾ ਕੇ ਪਾਈ ਨੈੱਟ 'ਤੇ


ਬੂਆ ਨੇ ਭਤੀਜੀ ਦੀ ਅਸ਼ਲੀਲ ਫਿਲਮ ਬਣਾ ਕੇ ਪਾਈ ਨੈੱਟ 'ਤੇ

ਫਰੀਦਾਬਾਦ, 13 ਨਵੰਬਰ — ਜਾਇਦਾਦ ਨੂੰ ਲੈ ਕੇ ਜਾਰੀ ਇਕ ਵਿਵਾਦ ਦੌਰਾਨ ਇਕ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਆਪਣੇ ਭਰਾ ਦੀ ਕੁੜੀ ਦੀਆਂ ਅਸ਼ਲੀਲ ਤਸਵੀਰਾਂ ਤੇ ਫਿਲਮ ਬਣਾ ਕੇ ਨੈੱਟ 'ਤੇ ਪੋਸਟ ਕਰ ਦਿੱਤੀ। ਔਰਤ ਨੇ ਆਪਣੀ ਭਤੀਜੀ ਦੀ ਫਿਲਮ ਅਤੇ ਵੈੱਬਸਾਈਟ ਦਾ ਪ੍ਰਚਾਰ ਕਰਨ ਲਈ ਪੈਂਫਲਟ ਵੀ ਵੰਡੇ। ਉਸ ਨੇ ਆਪਣੇ ਭਰਾ ਅਤੇ ਮਾਂ ਨੂੰ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕੀਤੀ। ਸ਼ਿਕਾਇਤ ਮਿਲਣ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਫਰੀਦਾਬਾਦ ਦੇ ਸੈਕਟਰ-7 ਦੇ ਥਾਣੇ 'ਚ ਦਰਜ ਹੋਏ ਮਾਮਲੇ ਮੁਤਾਬਕ ਸੈਕਟਰ-9 ਵਾਸੀ ਵਰੁਣ ਕੁਮਾਰ ਨੇ ਦੱਸਿਆ ਕਿ ਉਹ ਇਥੇ ਆਪਣੀ ਮਾਂ ਵਿਮਲੇਸ਼, ਪਤਨੀ ਅਮਨ, ਭੈਣ, ਮੰਜੂ ਤੇ ਬੇਟੀ ਦੀਕਸ਼ਾ ਨਾਲ ਰਹਿੰਦੇ ਹਨ। ਮੰਜੂ  ਨੇ ਕੁਝ ਸਮਾਂ ਪਹਿਲਾਂ ਨਵੀਨ (ਸਭ ਨਕਲੀ ਨਾਂ) ਨਾਲ ਪ੍ਰੇਮ-ਵਿਆਹ ਕੀਤਾ ਅਤੇ ਉਸ ਨਾਲ ਅਮਰੀਕਾ ਚਲੀ ਗਈ। ਉਥੇ ਕੁਝ ਦਿਨ ਰਹਿਣ ਪਿੱਛੋਂ ਮੰਜੂ ਆਪਣੇ ਪਤੀ ਨਾਲ ਸੈਕਟਰ-21 'ਚ ਆ ਕੇ ਰਹਿਣ ਲੱਗ ਪਈ। ਵਰੁਣ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀ ਜਾਇਦਾਦ ਦਾ ਮਾਮਲਾ ਅਦਾਲਤ ਰਾਹੀਂ 1997 'ਚ ਹੱਲ ਹੋ ਚੁੱਕਾ ਹੈ। ਦੋਸ਼ ਹੈ ਕਿ ਮੰਜੂ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਹੜੱਪਣਾ ਚਾਹੁੰਦੀ ਹੈ। ਮੰਜੂ ਨੇ ਇਸ ਸਬੰਧੀ ਵਰੁਣ ਅਤੇ ਪਰਿਵਾਰ ਵਿਰੁੱਧ ਕੇਸ ਕੀਤਾ ਹੋਇਆ ਹੈ। ਵਰੁਣ ਦਾ ਕਹਿਣਾ ਹੈ ਕਿ ਉਨ੍ਹਾਂ ਦੀ 16 ਸਾਲ ਦੀ ਬੇਟੀ ਸ਼ਹਿਰ ਦੇ ਇਕ ਸਕੂਲ 'ਚ 11ਵੀਂ 'ਚ ਪੜ੍ਹਦੀ ਹੈ। ਮੰਜੂ ਅਤੇ ਉਸ ਦੇ ਪਤੀ ਨਵੀਨ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਧੋਖਾ ਕਰਕੇ ਉਨ੍ਹਾਂ ਦੀ ਬੇਟੀ ਦੀਆਂ ਅਸ਼ਲੀਲ  ਤਸਵੀਰਾਂ ਤੇ ਫਿਲਮ ਤਿਆਰ ਕਰਕੇ ਉਸ ਨੂੰ ਆਨਲਾਈਨ ਕਰ ਦਿੱਤਾ। ਫਿਲਮ ਅਤੇ ਅਸ਼ਲੀਲ ਫੋਟੋਆਂ ਬਾਰੇ ਰਿਸ਼ਤੇਦਾਰਾਂ ਅਤੇ ਜਾਣੂ ਲੋਕਾਂ ਨੂੰ ਦੱਸਣ ਲਈ ਉਸ ਨੇ ਪੈਂਫਲਟ ਵੀ ਵੰਡਵਾਏ। ਦੋਸ਼ ਇਹ ਵੀ ਹੈ ਕਿ ਉਨ੍ਹਾਂ ਦੀ ਬੇਟੀ ਦੇ ਸਕੂਲ ਦੇ ਨੇੜੇ-ਤੇੜੇ ਵੀ ਇਹ ਪੈਂਫਲਟ ਵੰਡੇ ਗਏ। ਉਨ੍ਹਾਂ ਦੇ ਘਰ ਵੀ ਡਾਕ ਰਾਹੀਂ ਪੈਂਫਲਟ ਭੇਜੇ ਗਏ। ਪੀੜਤ ਪਰਿਵਾਰ ਨੇ ਦੁਖੀ ਹੋ ਕੇ ਅਦਾਲਤ ਦੀ ਸ਼ਰਨ ਲਈ। ਹੁਣ ਪੁਲਸ ਨੇ ਮਾਮਲਾ ਦਰਜ ਕਰਕੇ ਅੱਗੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

No comments:

Post a Comment