ਪੁਲਸ ਨੇ ਵੱਡੀ ਬ੍ਰਾਹਮਣਾ ਦੇ ਤੇਲੀ ਬਸਤੀ ਇਲਾਕੇ 'ਚ ਸ਼ਮਸ਼ਾਨਘਾਟ ਕੋਲ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ। ਇਸ ਰੈਕੇਟ 'ਚ ਗਿਰੋਹ ਦੀ ਸਰਗਰਣਾ ਸਣੇ ਤਿੰਨ ਮਹਿਲਾਵਾਂ ਨੂੰ ਫੜ੍ਹਿਆ ਗਿਆ। ਇਥੇ ਲੰਮੇ ਸਮੇਂ ਤੋਂ ਜਿਸਮਫਰੋਸ਼ੀ ਦਾ ਧੰਦਾ ਚੱਲ ਰਿਹਾ ਸੀ। ਇਸ ਬਾਰੇ ਕਾਫੀ ਵਾਰ ਲੋਕਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਤੇਲੀ ਬਸਤੀ 'ਚ ਸ਼ਮਸ਼ਾਨਘਾਟ ਕੋਲ ਇਕ ਮਕਾਨ 'ਚ ਜਿਸਮਫਰੋਸ਼ੀ ਹੋ ਰਹੀ ਹੈ ਅਤੇ ਗ੍ਰਾਹਕ ਆਏ ਹੋਏ ਹਨ। ਸੂਚਨਾ ਮਿਲਣ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਦੋ ਮਹਿਲਾਵਾਂ ਨੂੰ ਦੋ ਲੜਕਿਆਂ ਨਾਲ ਰੰਗੇ ਹੱਥੀਂ ਫੜ੍ਹ ਲਿਆ । ਜੋ ਕਿ ਵੱਖ-ਵੱਖ ਕਮਰਿਆਂ 'ਚ ਸਨ। ਉਸ ਤੋਂ ਬਾਅਦ ਇਸ ਗਿਰੋਹ ਦੀ ਸਰਗਣਾ ਨੂੰ ਵੀ ਫੜ ਲਿਆ ਗਿਆ । ਪੰਜਾਂ ਦੋਸ਼ੀਆਂ ਨੂੰ ਥਾਣੇ ਲਿਜਾਇਆ ਗਿਆ। ਉਨ੍ਹਾਂ ਦੀ ਪਛਾਣ ਸਰਗਣਾ ਰੀਤਾ ਦੇਵੀ ਨਿਵਾਸੀ ਤੇਲੀ ਬਸਤੀ, ਸਪਨਾ ਅਤੇ ਸੋਨੀਆ ਦੇ ਰੂਪ 'ਚ ਹੋਈ ਹੈ ਜਦੋਂਕਿ ਲੜਕਿਆਂ 'ਚ ਗੁਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਸ਼ਾਮਲ ਹਨ। ਇਸ ਸੰਬੰਧੀ ਥਾਣਾ ਮੁਖੀ ਅਰੁਣ ਜੰਬਾਲ ਦਾ ਕਹਿਣਾ ਹੈ ਕਿ ਪੁਲਸ ਨੇ ਪੰਜਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਪੁੱਛਗਿੱਛ 'ਚ ਲੱਗੀ ਹੈ। ਉਸ ਤੋਂ ਬਾਅਦ ਬਾਕੀ ਲੋਕਾਂ 'ਤੇ ਵੀ ਕਾਰਵਾਈ ਹੋਵੇਗੀ। ਗਿਰੋਹ ਦੀ ਸਰਗਣਾ ਮਹਿਲਾ ਵੱਖ-ਵੱਖ ਖੇਤਰਾਂ ਤੋਂ ਮਹਿਲਾਵਾਂ ਨੂੰ ਲਿਆਉਂਦੀ ਸੀ। ਬਾਅਦ 'ਚ ਉਨ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਮਹਿਲਾ ਇਸ ਰੈਕੇਟ ਨੂੰ ਕਾਫੀ ਸਮੇਂ ਤੋਂ ਚਲਾ ਰਹ ੀਸੀ। ਇਥੇ ਹਰ ਰੋਜ ਦਰਜਨਾਂ ਦੀ ਗਿਣਤੀ 'ਚ ਲੋਕ ਆਉਂਦੇ ਜਾਂਦੇ ਸਨ। ਏਨਾ ਹੀ ਨਹੀਂ ਮਹਿਲਾ ਬਾਹਰ ਵੀ ਲੜਕੀਆਂ ਦੀ ਸਪਲਾਈ ਕਰਦੀ ਸੀ। ਇਸ ਤੋਂ ਇਲਾਵਾ ਕੁਝ ਹੋਰ ਲੋਕਾਂ ਦਾ ਵੀ ਪਤਾ ਲੱਗਾ ਹੈ ਜੋ ਮਹਿਲਾਵਾਂ ਨੂੰ ਲੈ ਕੇ ਜਾਂਦੇ ਸਨ। ਉਸ ਦੇ ਬਦਲੇ ਮੋਟੀ ਰਕਮ ਵਸੂਲੀ ਜਾਂਦੀ ਸੀ।
No comments:
Post a Comment