ਕੋਟਕਪੂਰਾ, 15 ਨਵੰਬਰ --ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਰੰਗਰਲੀਆਂ ਮਨਾਉਣ ਦੀ ਤਿਆਰੀ ਕਰ ਰਹੀਆਂ ਦੋ ਔਰਤਾਂ ਸਣੇ 4 ਵਿਅਕਤੀਆਂ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਕੋਟਕਪੂਰਾ ਦੇ ਏ. ਐੱਸ. ਆਈ. ਗੁਰਦੇਵ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ 'ਤੇ ਸਨ ਕਿ ਸਥਾਨਕ ਹਰੀ ਨੌ ਰੋਡ 'ਤੇ ਉਨ੍ਹਾਂ ਦੋ ਔਰਤਾਂ ਤੇ ਦੋ ਹੋਰ ਵਿਅਕਤੀਆਂ ਨੂੰ ਸੜਕ ਦੇ ਇਕ ਕਿਨਾਰੇ ਸ਼ੱਕੀ ਹਾਲਤ ਵਿਚ ਵੇਖਿਆ। ਪਤਾ ਲੱਗਿਆ ਕਿ ਉਹ ਰੰਗਰਲੀਆਂ ਮਨਾਉਣ ਦੀ ਤਿਆਰੀ ਕਰ ਰਹੇ ਸਨ। ਥਾਣੇਦਾਰ ਗੁਰਦੇਵ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਵਿਚ ਗੁਰਮੇਲ ਸਿੰਘ ਤੇ ਅਰਵਿੰਦਰ ਪਾਲ ਸਿੰਘ ਦੋਵੇਂ ਵਾਸੀ ਕੋਟਕਪੂਰਾ ਤੇ ਦੋ ਹੋਰ ਔਰਤਾਂ ਖਿਲਾਫ ਅਧੀਨ ਧਾਰਾ 41 (2), 109 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਗਈ ਹੈ।
No comments:
Post a Comment