ਕੋਲਕਾਤਾ, 14 ਨਵੰਬਰ - ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਨਾਲ ਇਤਿਹਾਸਕ ਈਡਨ ਗਾਰਡਨ ਸਟੇਡੀਅਮ 'ਚ ਸੋਮਵਾਰ ਨੂੰ ਖੇਡੇ ਜਾ ਰਹੇ ਤੀਜੇ ਮੈਚ ਦੀ ਲੜੀ ਦੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸੋਮਵਾਰ ਨੂੰ ਆਪਣੀ ਪਹਿਲੀ ਪਾਰੀ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 346 ਦੌੜਾਂ ਬਣਾਈਆਂ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਵੀ. ਵੀ. ਐਸ. ਲਕਸ਼ਮਣ 73 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਵਲੋਂ ਪਹਿਲੇ ਦਿਨ ਰਾਹੁਲ ਦ੍ਰਾਵਿੜ ਨੇ 119 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਇਸ ਦੌਰਾਨ ਆਪਣੇ ਟੈਸਟ ਕੈਰੀਅਰ ਦਾ 36ਵਾਂ ਸੈਂਕੜਾ ਵੀ ਪੂਰਾ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 66 ਦੌੜਾਂ ਜੋੜੀਆਂ। ਬੇਹਤਰੀਨ ਲੈਅ 'ਚ ਦਿਖ ਰਹੇ ਸਹਿਵਾਗ ਨੂੰ 38 ਦੇ ਸਕੋਰ 'ਤੇ ਡੇਰੇਨ ਸੈਮੀ ਨੇ ਐਡ੍ਰਿਅਨ ਬਰਾਥ ਹੱਥੋਂ ਕੈਚ ਕਰਾਇਆ। ਸਹਿਵਾਗ ਨੇ 33 ਗੇਂਦਾਂ 'ਤੇ 8 ਚੌਕੇ ਲਗਾਏ। ਭਾਰਤ ਦਾ ਦੂਜਾ ਵਿਕਟ ਗੰਭੀਰ ਦੇ ਰੂਪ 'ਚ ਡਿੱਗਿਆ। ਗੰਭੀਰ ਨੂੰ 65 ਦੌੜਾਂ ਦੇ ਨਿਜੀ ਸਕੋਰ 'ਤੇ ਮੱਧ ਗਤੀ ਦੇ ਗੇਂਦਬਾਜ਼ ਫਿਡੇਲ ਐਡਵਰਡਸ ਨੇ ਬਰਾਥ ਹੱਥੋਂ ਕੈਚ ਕਰਾਇਆ। ਉਸਨੇ 103 ਗੇਂਦਾਂ 'ਚ 8 ਚੌਕੇ ਲਗਾਏ। ਆਊਟ ਹੋਣ ਤੋਂ ਪਹਿਲਾਂ ਗੰਭੀਰ ਨੇ ਦ੍ਰਾਵਿੜ ਨਾਲ ਮਿਲ ਕੇ ਦੂਜੀ ਵਿਕਟ ਲਈ 83 ਦੌੜਾਂ ਜੋੜੀਆਂ। ਸਚਿਨ ਤੇਂਦੁਲਕਰ ਤੋਂ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਕੌਮਾਂਤਰੀ ਕ੍ਰਿਕਟ ਦੇ 100ਵੇਂ ਸੈਂਕੜੇ ਦੀ ਉਮੀਦ ਸੀ ਪਰ ਤੇਂਦੁਲਕਰ ਨੇ ਉਨ੍ਹਾਂ ਨੂੰ ਮਾਯੂਸ ਕੀਤਾ। ਤੇਂਦੁਲਕ ਰਨੂੰ 38 ਦੌੜਾਂ ਦੇ ਨਿਜੀ ਸਕੋਰ 'ਤੇ ਸਪਿਨ ਗੇਂਦਬਾਜ਼ ਦੇਵੇਂਦਰ ਬਿਸ਼ੂ ਨੇ ਮਾਰਲਨ ਸੈਮੂਅਲਸ ਹੱਥੋਂ ਕੈਚ ਕਰਾਇਆ। ਤੇਂਦੁਲਕਰ ਨੇ 71 ਗੇਂਦਾਂ 'ਤੇ ਪੰਜ ਚੌਕੇ ਲਗਾਏ। ਦ੍ਰਾਵਿੜ ਨਾਲ ਮਿਲ ਕੇ ਤੇਂਦੁਲਕਰ ਨੇ ਤੀਜੀ ਵਿਕਟ ਲਈ 56 ਦੌੜਾਂ ਜੋੜੀਆਂ। ਭਾਰਤ ਦਾ ਚੌਥਾ ਵਿਕਟ ਰਾਹੁਲ ਦ੍ਰਾਵਿੜ ਦੇ ਰੂਪ 'ਚ ਡਿੱਗਿਆ। ਦ੍ਰਾਵਿੜ ਨੂੰ ਗ੍ਰੇਗ ਬ੍ਰਾਥਵੇਟ ਨੇ ਬੋਲਡ ਕੀਤਾ। ਆਊਟ ਹੋਣ ਤੋਂ ਪਹਿਲਾਂ ਦ੍ਰਾਵਿੜ ਨੇ ਲਕਸ਼ਮਣ ਨਾਲ ਮਿਲ ਕੇ ਚੌਥੀ ਵਿਕਟ ਲਈ 140 ਦੌੜਾਂ ਜੋੜੀਆਂ। ਦ੍ਰਾਵਿੜ ਨੇ ਆਪਣੀ ਪਾਰੀ ਦੌਰਾਨ 207 ਗੇਂਦਾਂ 'ਤੇ 9 ਚੌਕੇ ਅਤੇ ਦੋ ਛੱਕੇ ਲਗਾਏ। ਇਸ ਤੋਂ ਬਾਅਦ ਇਸ਼ਾਂਤ ਸ਼ਰਮਾ ਨੂੰ ਕੈਮਰ ਰੋਚ ਨੇ ਵਿਕਟ ਕੀਪਰ ਕਾਰਲਟਨ ਬਗ ਹੱਥੋਂ ਕੈਚ ਕਰਾਇਆ।
No comments:
Post a Comment