ਸਿਆਸਤਦਾਨਾਂ ਦੇ ਚਰਿੱਤਰ ਤੇ ਵਤੀਰੇ 'ਤੇ ਜਨਤਾ ਅਤੇ ਮੀਡੀਆ ਦੀ ਤਿੱਖੀ ਨਜ਼ਰ ਹਮੇਸ਼ਾ ਟਿਕੀ ਰਹਿੰਦੀ ਹੈ। ਜਦੋਂ ਤਕ ਰਾਜਨੇਤਾਵਾਂ ਦੇ ਨਿੱਜੀ ਜੀਵਨ 'ਤੇ ਪਰਦਾ ਪਿਆ ਰਹਿੰਦਾ ਹੈ, ਉਦੋਂ ਤਕ ਤਾਂ ਕੁਝ ਨਹੀਂ ਹੁੰਦਾ ਪਰ ਇਕ ਵਾਰ ਜਦੋਂ 'ਸਾਵਧਾਨੀ ਹਟੀ ਤੇ ਦੁਰਘਟਨਾ ਵਾਪਰੀ'। ਫਿਰ ਤਾਂ ਉਸ ਰਾਜਨੇਤਾ ਦੀ ਮੀਡੀਆ 'ਚ ਅਜਿਹੀ ਹਾਲਤ ਹੁੰਦੀ ਹੈ ਕਿ ਕੁਰਸੀ ਵੀ ਜਾਂਦੀ ਹੈ ਤੇ ਇੱਜ਼ਤ ਵੀ। ਮਾਮਲਾ ਜ਼ਿਆਦਾ ਵਧ ਜਾਵੇ ਤਾਂ ਅਪਰਾਧਿਕ ਕੇਸ ਤਕ ਦਰਜ ਹੋ ਜਾਂਦਾ ਹੈ। ਵਿਰੋਧੀ ਪਾਰਟੀਆਂ ਵੀ ਇਸੇ ਤਾੜ 'ਚ ਰਹਿੰਦੀਆਂ ਹਨ ਤੇ ਇਕ-ਦੂਜੇ ਵਿਰੁੱਧ ਸਬੂਤ ਇਕੱਠੇ ਕਰਦੇ ਹਨ। ਉਨ੍ਹਾਂ ਸਬੂਤਾਂ ਨੂੰ ਉਦੋਂ ਤਕ ਲੁਕੋ ਕੇ ਰੱਖਿਆ ਜਾਂਦਾ ਹੈ, ਜਦੋਂ ਤਕ ਉਨ੍ਹਾਂ ਨੂੰ ਸਬੂਤਾਂ ਦਾ ਕੋਈ ਸਿਆਸੀ ਲਾਭ ਮਿਲਣ ਵਾਲੀਆਂ ਸਥਿਤੀਆਂ ਪੈਦਾ ਨਾ ਹੋ ਜਾਣ। ਮਿਸਾਲ ਵਜੋਂ ਚੋਣਾਂ ਤੋਂ ਪਹਿਲਾਂ ਇਕ-ਦੂਜੇ 'ਤੇ ਚਿੱਕੜ ਉਛਾਲਣ ਦਾ ਕੰਮ ਡਟ ਕੇ ਕੀਤਾ ਜਾਂਦਾ ਹੈ। ਅਜਿਹਾ ਭਾਰਤ 'ਚ ਹੀ ਹੁੰਦਾ ਹੋਵੇ, ਇੰਝ ਵੀ ਨਹੀਂ ਹੈ। ਖੁੱਲ੍ਹੇ ਜੀਵਨ ਅਤੇ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧਾਂ ਨੂੰ ਮਾਨਤਾ ਦੇਣ ਵਾਲੇ ਅਮਰੀਕੀ ਸਮਾਜ 'ਚ ਵੀ ਜਦੋਂ ਉਥੋਂ ਦੇ ਰਾਸ਼ਟਰਪਤੀ ਬਿਲ ਕਲਿੰਟਨ ਦਾ ਆਪਣੀ ਸੈਕਟਰੀ ਮੋਨਿਕਾ ਲੇਵਿੰਸਕੀ ਨਾਲ ਪ੍ਰੇਮ ਸੰਬੰਧ ਜ਼ਾਹਿਰ ਹੋਇਆ ਤਾਂ ਅਮਰੀਕਾ 'ਚ ਤਰਥੱਲੀ ਮਚ ਗਈ ਸੀ। ਇਟਲੀ, ਫਰਾਂਸ ਤੇ ਇੰਗਲੈਂਡ ਵਰਗੇ ਦੇਸ਼ਾਂ 'ਚ ਅਜਿਹੇ ਰਿਸ਼ਤਿਆਂ ਨੂੰ ਲੈ ਕੇ ਕਈ ਵਾਰ ਵੱਡੇ ਸਿਆਸਤਦਾਨਾਂ ਨੂੰ ਆਪਣੇ ਅਹੁਦੇ ਛੱਡਣੇ ਪਏ ਹਨ। ਮੱਧ ਯੁੱਗ 'ਚ ਫਰਾਂਸ ਦੇ ਇਕ ਸਮਲਿੰਗੀ ਦਿਲਚਸਪੀ ਵਾਲੇ ਰਾਜੇ ਨੂੰ ਤਾਂ ਆਪਣੀਆਂ ਦਾਅਵਤਾਂ ਦਾ ਅੱਡਾ ਪੈਰਿਸ ਤੋਂ ਹਟਾ ਕੇ ਸ਼ਹਿਰ 'ਚੋਂ ਬਾਹਰ ਲਿਜਾਣਾ ਪਿਆ ਸੀ ਕਿਉਂਕਿ ਆਏ ਦਿਨ ਹੋਣ ਵਾਲੀਆਂ ਦਾਅਵਤਾਂ 'ਚ ਪੈਰਿਸ ਦੇ ਮੰਨੇ-ਪ੍ਰਮੰਨੇ ਸਮਲਿੰਗੀ ਪੁਰਸ਼ ਸ਼ਿਰਕਤ ਕਰਦੇ ਸਨ ਅਤੇ ਜਨਤਾ 'ਚ ਉਸ ਦੀ ਚਰਚਾ ਹੋਣ ਲੱਗ ਪਈ ਸੀ।ਅੱਜ ਭਾਰਤ ਦੇ ਇਤਿਹਾਸ 'ਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਥੇ ਮੰਤਰੀਆਂ, ਮੁੱਖ ਮੰਤਰੀਆਂ, ਰਾਜਪਾਲਾਂ ਆਦਿ ਦੇ ਪ੍ਰੇਮ ਪ੍ਰਸੰਗਾਂ 'ਤੇ ਰੌਲਾ ਪੈਂਦਾ ਰਹਿੰਦਾ ਹੈ। ਉੜੀਸਾ ਦੇ ਮੁੱਖ ਮੰਤਰੀ ਜੀ. ਬੀ. ਪਟਨਾਇਕ 'ਤੇ ਸਮਲਿੰਗਤਾ ਦਾ ਦੋਸ਼ ਲੱਗਾ ਸੀ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਐੱਨ. ਡੀ. ਤਿਵਾੜੀ ਨੂੰ ਤਿੰਨ ਮਹਿਲਾ ਮਿੱਤਰਾਂ ਨਾਲ ਇਕ ਕਮਰੇ 'ਚ ਟੀ. ਵੀ. ਚੈਨਲਾਂ 'ਤੇ ਦਿਖਾਇਆ ਗਿਆ। ਅਟਲ ਬਿਹਾਰੀ ਵਾਜਪਾਈ ਦਾ ਇਹ ਬਿਆਨ ਕਿ ਉਹ ਨਾ ਤਾਂ ਬ੍ਰਹਮਚਾਰੀ ਹਨ ਅਤੇ ਨਾ ਹੀ ਵਿਆਹੇ ਹੋਏ, ਕਾਫੀ ਚਰਚਿਤ ਰਿਹਾ ਸੀ ਕਿਉਂਕਿ ਇਸ ਦੇ ਕਈ ਅਰਥ ਕੱਢੇ ਗਏ ਸਨ। ਯੂ. ਪੀ. ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਸੰਬੰਧਾਂ ਨੂੰ ਲੈ ਕੇ ਪਾਰਟੀ 'ਚ ਕਾਫੀ ਵਿਰੋਧ ਹੋਇਆ ਸੀ। ਉਮਾ ਭਾਰਤੀ ਤੇ ਗੋਵਿੰਦਾਚਾਰੀਆ ਦੇ ਸੰਬੰਧਾਂ 'ਤੇ ਭਾਜਪਾ 'ਚ ਹੀ ਕਈ ਵਾਰ ਬਿਆਨਬਾਜ਼ੀ ਹੋ ਚੁੱਕੀ ਹੈ। ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ ਨੂੰ ਲੈ ਕੇ ਇਥੇ ਸਵਾਲ ਉੱਠਦੇ ਰਹਿੰਦੇ ਹਨ। ਘੋਰ ਨੈਤਿਕਤਾਵਾਦੀ ਵਿਆਹ ਤੋਂ ਬਾਅਦ ਸੰਬੰਧਾਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਨ ਪਰ ਅਸਲੀਅਤ ਇਹ ਹੈ ਕਿ ਆਪਣੀਆਂ ਇੰਦਰੀਆਂ ਨੂੰ ਵੱਸ 'ਚ ਕਰਨਾ ਰਾਜਿਆਂ ਤੇ ਨੇਤਾਵਾਂ ਨੂੰ ਛੱਡ ਕੇ ਸਾਧੂ-ਸੰਤਾਂ ਤੇ ਦੇਵਤਿਆਂ ਲਈ ਵੀ ਬਹੁਤ ਮੁਸ਼ਕਿਲ ਕੰਮ ਰਿਹਾ ਹੈ। ਮਹਾਨ ਤਪੱਸਵੀ ਵਿਸ਼ਵਾਮਿੱਤਰ ਨੂੰ ਸਵਰਗ ਦੀ ਅਪਸਰਾ ਮੇਨਕਾ ਨੇ ਆਪਣੀ ਝਾਂਜਰ ਛਣਕਾ ਕੇ ਹੀ ਬੇਚੈਨ ਕਰ ਦਿੱਤਾ ਸੀ। ਅੱਜ ਦੇ ਸਮੇਂ 'ਚ ਵੀ ਕਈ ਧਾਰਮਿਕ ਨੇਤਾ ਹਨ, ਜੋ ਗਾਰੰਟੀ ਨਾਲ ਨਹੀਂ ਕਹਿ ਸਕਦੇ ਕਿ ਉਹ ਸਰੀਰਕ ਵਾਸਨਾ ਦੀ ਪਕੜ ਤੋਂ ਮੁਕਤ ਹਨ। ਅਜਿਹੀ ਸਥਿਤੀ 'ਚ ਰਾਜਨੇਤਾਵਾਂ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਭਗਵਾਨ ਰਾਮ ਵਾਂਗ ਇਕ ਪਤਨੀ ਵਰਤਧਾਰੀ ਰਹਿਣਗੇ, ਖ਼ਾਸ ਕਰਕੇ ਉਦੋਂ, ਜਦੋਂ ਸੱਤਾ ਦਾ ਐਸ਼ੋ-ਆਰਾਮ ਸੁੰਦਰੀਆਂ ਨੂੰ ਉਨ੍ਹਾਂ ਅੱਗੇ ਪਰੋਸਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਅਜਿਹੀ ਸਥਿਤੀ 'ਚ ਮਨ ਨੂੰ ਰੋਕ ਸਕਣਾ ਬਹੁਤ ਮੁਸ਼ਕਿਲ ਕੰਮ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸੰਬੰਧ ਆਪਸੀ ਸਹਿਮਤੀ ਨਾਲ ਬਣਿਆ ਹੈ ਜਾਂ ਸਾਹਮਣੇ ਵਾਲੇ ਦਾ ਸ਼ੋਸ਼ਣ ਕਰਨ ਦੀ ਭਾਵਨਾ ਨਾਲ? ਜੇ ਸਹਿਮਤੀ ਨਾਲ ਬਣਿਆ ਹੈ ਜਾਂ ਸਾਹਮਣੇ ਵਾਲਾ ਕਿਸੇ ਲਾਭ ਦੀ ਉਮੀਦ ਨਾਲ ਖੁਦ ਨੂੰ ਪੇਸ਼ ਕਰ ਰਿਹਾ ਹੈ ਤਾਂ ਰਾਜਨੇਤਾ ਦਾ ਬਹੁਤਾ ਦੋਸ਼ ਨਹੀਂ ਮੰਨਿਆ ਜਾ ਸਕਦਾ ਸਿਵਾਏ ਇਸ ਦੇ ਕਿ ਨੇਤਾ ਤੋਂ ਲਾਮਿਸਾਲ ਵਤੀਰੇ ਦੀ ਆਸ ਕੀਤੀ ਜਾਂਦੀ ਹੈ ਪਰ ਜੇ ਇਸ ਸੰਬੰਧ ਦਾ ਆਧਾਰ ਕਿਸੇ ਦੀ ਮਜਬੂਰੀ ਦਾ ਲਾਭ ਉਠਾਉਣਾ ਹੈ ਤਾਂ ਉਹ ਸਿੱਧਾ-ਸਿੱਧਾ ਦੁਰਾਚਾਰ ਦੀ ਸ਼੍ਰੇਣੀ 'ਚ ਆਉਂਦਾ ਹੈ। ਲੋਕਤੰਤਰ 'ਚ ਉਸ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਹ ਤਾਂ ਰਾਜਤੰਤਰ ਵਰਗੀ ਗੱਲ ਹੋਈ ਕਿ ਰਾਜੇ ਨੇ ਜਿਸ ਨੂੰ ਚਾਹਿਆ, ਚੁਕਵਾ ਲਿਆ। ਅਜਿਹੇ ਸੰਬੰਧ ਆਮ ਤੌਰ 'ਤੇ ਉਦੋਂ ਤਕ ਸਾਹਮਣੇ ਨਹੀਂ ਆਉਂਦੇ, ਜਦੋਂ ਤਕ ਸੰਬੰਧਿਤ ਆਦਮੀ (ਚਾਹੇ ਮਰਦ ਹੋਵੇ ਜਾਂ ਔਰਤ) ਉਸ ਸੰਬੰਧ ਦਾ ਨਾਜਾਇਜ਼ ਲਾਭ ਉਠਾਉਣ ਦਾ ਕੰਮ ਨਹੀਂ ਕਰਦਾ। ਜਦੋਂ ਉਹ ਅਜਿਹਾ ਕਰਦਾ ਹੈ ਤਾਂ ਉਸ ਦਾ ਵਧਦਾ ਪ੍ਰਭਾਵ ਵਿਰੋਧੀਆਂ 'ਚ ਹੀ ਨਹੀਂ, ਉਸ ਦੀ ਆਪਣੀ ਪਾਰਟੀ 'ਚ ਵੀ ਵਿਰੋਧ ਦੇ ਸੁਰ ਤਿੱਖੇ ਕਰ ਦਿੰਦਾ ਹੈ।ਉਂਝ ਸ਼ਾਸਕਾਂ ਤੋਂ ਜਨਤਾ ਨੂੰ ਉਮੀਦ ਹੁੰਦੀ ਹੈ ਕਿ ਉਹ ਆਦਰਸ਼ ਜੀਵਨ ਦੀ ਮਿਸਾਲ ਪੇਸ਼ ਕਰਨਗੇ ਪਰ ਹੁਣ ਹਾਲਾਤ ਇੰਨੇ ਬਦਲ ਚੁੱਕੇ ਹਨ ਕਿ ਰਾਜਨੇਤਾਵਾਂ ਨੂੰ ਆਪਣੇ ਸੰਬੰਧਾਂ ਦਾ ਖ਼ੁਲਾਸਾ ਕਰਨ 'ਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ।
ਫਿਰ ਵੀ ਜਦੋਂ ਕਦੇ ਕੋਈ ਅਸਹਿਜ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਮਾਮਲਾ ਵਿਗੜ ਜਾਂਦਾ ਹੈ ਤੇ ਫਿਰ ਸ਼ੁਰੂ ਹੁੰਦੀ ਹੈ 'ਬਲੈਕਮੇਲ' ਦੀ ਖੇਡ। ਇਸ ਦੇ ਸਿੱਟੇ ਵਜੋਂ ਜਾਂ ਪੈਸਾ ਦੇਣਾ ਪੈਂਦਾ ਹੈ ਜਾਂ ਹੱਤਿਆ ਹੋ ਜਾਂਦੀ ਹੈ। ਜੋ ਰਾਜਨੇਤਾ ਪੈਸਾ ਦੇ ਕੇ ਆਪਣੀ ਜਾਨ ਬਚਾ ਲੈਂਦੇ ਹਨ, ਉਹ ਉਨ੍ਹਾਂ ਨਾਲੋਂ ਬੇਹਤਰ ਸਥਿਤੀ 'ਚ ਹੁੰਦੇ ਹਨ, ਜੋ ਪੈਸਾ ਵੀ ਨਹੀਂ ਦਿੰਦੇ ਤੇ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਦੀ ਹੱਤਿਆ ਕਰਵਾ ਕੇ ਲਾਸ਼ ਖੁਰਦ-ਬੁਰਦ ਕਰਵਾ ਦਿੰਦੇ ਹਨ। ਇਸ ਤਰ੍ਹਾਂ ਉਹ ਆਪਣੀ ਬਰਬਾਦੀ ਦਾ ਪ੍ਰਬੰਧ ਖ਼ੁਦ ਹੀ ਕਰ ਲੈਂਦੇ ਹਨ। ਮਨੁੱਖ ਦੇ ਇਸ ਰੁਝਾਨ 'ਤੇ ਕੋਈ ਕਾਨੂੰਨ ਰੋਕ ਨਹੀਂ ਲਗਾ ਸਕਦਾ। ਤੁਸੀਂ ਕਾਨੂੰਨ ਬਣਾ ਕੇ ਲੋਕਾਂ ਦੇ ਆਚਰਣ ਨੂੰ ਕੰਟਰੋਲ ਨਹੀਂ ਕਰ ਸਕਦੇ। ਇਹ ਤਾਂ ਹਰੇਕ ਆਦਮੀ ਦੀ ਆਪਣੀ ਸਮਝ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨਾਲ ਹੀ ਤੈਅ ਹੁੰਦਾ ਹੈ।ਜੇ ਇਹ ਮੰਨਿਆ ਜਾਵੇ ਕਿ ਮੱਧ ਯੁੱਗ ਦੇ ਰਾਜਿਆਂ ਵਾਂਗ ਸਿਆਸਤ ਦੇ ਮੈਦਾਨ 'ਚ ਲਗਾਤਾਰ ਜੂਝਣ ਵਾਲੇ ਰਾਜਨੇਤਾਵਾਂ ਨੂੰ ਬਹੁ-ਪਤਨੀ ਜਾਂ ਬਹੁ-ਪਤੀ ਵਰਗੇ ਸੰਬੰਧਾਂ ਦੀ ਛੋਟ ਹੋਣੀ ਚਾਹੀਦੀ ਹੈ ਤਾਂ ਇਸ ਵਿਸ਼ੇ 'ਚ ਬਕਾਇਦਾ ਕੋਈ ਵਿਵਸਥਾ ਕੀਤੀ ਜਾਣੀ ਚਾਹੀਦੀ ਸੀ ਤਾਂ ਕਿ ਜੋ ਲੋਕ ਬਿਨਾਂ ਕਿਸੇ ਬਾਹਰਲੇ ਦਬਾਅ ਦੇ ਜਾਂ ਆਪਣੀ ਮਰਜ਼ੀ ਨਾਲ ਅਜਿਹਾ ਜੀਵਨ ਜਿਊਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜਿਹਾ ਜੀਵਨ ਜਿਊਣ ਦਾ ਹੱਕ ਮਿਲੇ ਪਰ ਇਹ ਸਵਾਲ ਇੰਨੀ ਵਿਵਾਦਪੂਰਨ ਹੈ ਕਿ ਇਸ 'ਤੇ ਦੋ ਬੰਦਿਆਂ ਦੀ ਇਕ ਰਾਏ ਹੋਣੀ ਆਸਾਨ ਨਹੀਂ, ਇਸ ਲਈ ਦੇਸ਼, ਕਾਲ ਤੇ ਵਾਤਾਵਰਣ ਦੇ ਮੁਤਾਬਿਕ ਵਿਅਕਤੀ ਨੂੰ ਵਤੀਰਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੀ ਨਾ ਡੁੱਬੇ ਤੇ ਸਮਾਜ ਵੀ ਪ੍ਰੇਸ਼ਾਨ ਨਾ ਹੋਵੇ।

No comments:
Post a Comment