ਨਵੀਂ ਦਿੱਲੀ, 14 ਨਵੰਬਰ— ਪਵਿੱਤਰਤਾ ਦੀ ਪ੍ਰੀਖਿਆ ਦੇ ਨਾਂ 'ਤੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਨੂੰਹ ਦਾ ਹੱਥ ਜਦੋਂ ਇਸ ਖੌਫਨਾਕ ਪ੍ਰੀਖਿਆ ਦੇ ਚੱਲਦੇ ਝੁਲਸ ਗਿਆ ਤਾਂ ਦਰਿੰਦਿਆਂ ਨੇ ਉਸ ਦੀ ਖੂਬ ਕੁੱਟਮਾਰ ਕੀਤੀ। ਮਹਿਲਾ ਦੇ ਸਹੁਰੇ ਵਾਲਿਆਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਦੋਸ਼ੀ ਫਰਾਰ ਹੋਣ 'ਚ ਕਾਮਯਾਬ ਹੋ ਗਏ। ਘਟਨਾ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਦੀ ਹੈ। ਮਹਿਲਾ ਦਾ ਦੋਸ਼ ਹੈ ਕਿ ਸਹੁਰੇ ਪੱਖ ਦੇ ਕੁਝ ਲੋਕ ਉਸਦੇ ਚਰਿੱਤਰ 'ਤੇ ਸ਼ੱਕ ਕਰਦੇ ਸਨ। ਅਜਿਹੇ 'ਚ ਉਸ ਨੂੰ ਪਵਿੱਤਰਤਾ ਸਾਬਿਤ ਕਰਨ ਲਈ ਮਜਬੂਰ ਕੀਤਾ ਜਾਣ ਲੱਗਾ। ਪਵਿੱਤਰਤਾ ਸਾਬਿਤ ਕਰਨ ਲਈ ਇਕ ਸ਼ਰਤ ਰੱਖੀ ਗਈ। ਇਸ ਮਹਿਲਾ ਮੁਤਾਬਕ ਕਿਹਾ ਗਿਆ ਕਿ ਨੂੰਹ ਦੇ ਚਰਿੱਤਰ ਬੇਦਾਗ ਸਾਫ ਹੋਵੇਗਾ ਤਾਂ ਗਰਮ ਚਮਚ ਹਥੇਲੀ 'ਤੇ ਰੱਖਣ 'ਤੇ ਵੀ ਉਹ ਨਹੀਂ ਸੜੇਗੀ। ਇਸ ਤੋਂ ਬਾਅਦ ਇਕ ਚੱਮਚ ਨੂੰ ਗਰਮ ਕਰਕੇ ਲਾਲ ਕਰ ਦਿੱਤਾ ਗਿਆ ਅਤੇ ਨੂੰਹ ਦੀ ਹਥੇਲੀ 'ਤੇ ਰੱਖ ਦਿੱਤਾ ਗਿਆ। ਦਰਦ ਨਾਲ ਮਹਿਲਾ ਚੀਖਤੀ ਚਿੱਲਾਉਂਦੀ ਰਹੀ ਪਰ ਕਿਸੇ ਨੇ ਇਕ ਨਾ ਸੁਣੀ। ਜਿਵੇਂ ਹੀ ਜਲਾਏ ਜਾਣ ਤੋਂ ਬਾਅਦ ਹੱਥ 'ਚ ਸੋਜ ਆ ਗਈ ਤਾਂ ਉਸ ਨਾਲ ਕੁੱਟਮਾਰ ਸ਼ੁਰੂ ਹੋ ਗਈ। ਅਸਲ 'ਚ ਸਾੜੇ ਜਾਣ ਤੋਂ ਬਾਅਦ ਘਰ ਦੀ ਨੂੰਹ ਅੰਧਵਿਸ਼ਵਾਸੀ ਪਰਿਵਾਰ ਦੇ ਲੋਕਾਂ ਦੀ ਨਜ਼ਰ 'ਚ ਚਰਿੱਤਰਹੀਣ ਬਣ ਗੀ। ਉਸਦੇ ਜਿਸਮ 'ਤੇ ਲੱਤ-ਮੁੱਕਿਆਂ ਅਤੇ ਲਾਠੀਆਂ ਦੀ ਬਰਸਾਤ ਹੋ ਗਈ।  ਜਾਨ ਬਚਾਉਣ ਲਈ ਪੀੜਤਾ ਘਰ ਤੋਂ ਭੱਜ ਗਈ ਪਰ ਉਸ ਨੂੰ ਗਲੀ 'ਚ ਫੜ ਲਿਆ ਗਿਆ। ਵਾਲਾਂ ਤੋਂ ਫੜ ਕੇ ਘਸੀਟ ਕੇ ਘਰ ਅੰਦਰ ਲਿਜਾਇਆ ਗਿਆ। ਦੁਬਾਰਾ ਨਵੇਂ ਸਿਰੇ ਤੋਂ ਕੁੱਟਮਾਰ ਕੀਤੀ ਗਈ। ਇਥੋਂ ਤੱਕ ਕਿ ਉਸਦੇ ਕੱਪੜੇ ਫਾੜ ਦਿੱਤੇ ਗਏ ਅਤੇ ਧਮਕੀ ਦਿੱਤੀ ਗਈ ਕਿ ਕਿਸੇ ਨੂੰ ਕੁਝ ਕਿਹਾ ਤਾਂ ਜਾਨ ਤੋਂ ਮਾਰ ਦਿਆਂਗੇ। ਇਸ ਪੂਰੇ ਮਾਮਲੇ 'ਚ ਦਿੱਲੀ ਪੁਲਸ ਦਾ ਲੱਚਰ ਰਵੱਈਆ ਫਿਰ ਸਾਹਮਣੇ ਆਇਆ। ਪੀੜਤ ਮਹਿਲਾ ਦੀ ਇਕ ਹਥੇਲੀ ਨੂੰ ਦਾਗੇ ਜਾਣ ਤੋਂ ਬਾਅਦ ਘਰ 'ਚ ਹੰਗਾਮਾ ਮਚ ਗਿਆ ਸੀ। ਪੁਲਸ ਨੂੰ ਵੀ ਮਾਮਲੇ ਦੀ ਜਾਂਚ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਕਿ ਪੀੜਤ ਦੀ ਦੂਜੀ ਹਥੇਲੀ ਨੂੰ ਸਾੜ੍ਹਿਆ ਜਾਂਦਾ ਮੌਕੇ 'ਤੇ ਪੁਲਸ ਪਹੁੰਚ ਗਈ। ਪੁਲਸ ਨੂੰ ਦੇਖਦੇ ਹੀ ਪੀੜਤ ਮਹਿਲਾ ਦੀ ਜਾਨ'ਚ ਜਾਨ ਆ ਗਈ।  ਉਸ ਨੂੰ ਲੱਗਿਆ ਕਿ ਹੁਣ ਉਹ ਪੂਰੀ ਤਰ੍ਹਾਂ ਮਹਿਫੂਜ ਹੈ ਪਰ ਪੁਲਸ ਉਸਦੇ ਬਿਆਨ ਦਰਜ ਕਰਨ ਲਈ ਉਸ ਨੂੰ ਥਾਣੇ ਲੈ ਜਾਣ 'ਚ ਦਿਲਚਸਪੀ ਨਹੀਂ ਲੈ ਰਹੀ ਸੀ। ਜਦੋਂ ਉਸ ਨੂੰ ਲੱਗਾ ਕਿ ਹੁਣ ਉਸਦੀ ਸ਼ਾਮਤ ਆਉਣ ਵਾਲੀ ਹੈ ਤਾਂ ਉਹ ਪੁਲਸ ਸਾਹਮਣੇ ਗਿੜਗਿੜਾਉਣ ਲਈ ਮਜਬੂਰ  ਹੋਈ।