ਚੰਡੀਗੜ੍ਹ, 5 ਨਵੰਬਰ -- ਸਾਡਾ ਸਮਾਜ ਪੱਛਮੀ ਸੱਭਿਅਤਾ ਅਤੇ ਪੱਛਮੀ ਕਲਚਰ ਵਿਚ ਅਜਿਹਾ ਰੰਗਿਆ ਜਾ ਰਿਹਾ ਹੈ ਕਿ ਨੌਜਵਾਨ ਪੀੜ੍ਹੀ ਜਵਾਨੀ ਦੇ ਜੋਸ਼ 'ਚ ਸਾਰੀਆਂ ਹੱਦਾਂ-ਬੰਨ੍ਹੇ ਟੱਪਣ ਤੋਂ ਵੀ ਗੁਰੇਜ ਨਹੀਂ ਕਰਦੀਆਂ। ਚੰਡੀਗੜ੍ਹ ਤਾਂ ਇਸ ਮਾਮਲੇ 'ਚ ਲੰਡਨ ਤੋਂ ਵੀ ਅੱਗੇ ਵਧ ਗਿਆ ਹੈ। ਜਗ ਬਾਣੀ ਨੂੰ ਇਕ ਅਜਿਹਾ ਵੀਡੀਓ ਪ੍ਰਾਪਤ ਹੋਇਆ ਹੈ ਜਿਸ ਵਿਚ ਇਕ ਜੋੜਾ ਅੱਧੀ ਰਾਤ ਨੂੰ ਹਨ੍ਹੇਰੇ 'ਚ ਰੰਗਰਲੀਆਂ ਮਨਾਉਂਦਾ ਦਿਖਾਈ ਦੇ ਰਿਹਾ ਹੈ। ਇਹ ਜੋੜੇ ਨੂੰ ਇਤਰਾਜ਼ਯੋਗ ਹਾਲਤ 'ਚ ਸਾਫ ਦੇਖਿਆ ਜਾ ਸਕਦਾ ਹੈ। ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਾ ਇਹ ਜੋੜਾ ਇਕ-ਦੂਜੇ ਦੇ ਗਲ੍ਹ ਲੱਗ ਕੇ ਚੁੰਬਨ ਲੈ ਰਿਹਾ ਹੈ। ਇਹ ਸਾਰਾ ਕੁਝ ਇਕ ਡਿਸਕੋ ਹੱਬ ਦੇ ਬਾਹਰ ਹੋ ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੇ ਬਿਲਕੁਲ ਨਜ਼ਦੀਕ ਪੁਲਸ ਦੀ ਇਕ ਜਿਪਸੀ ਵੀ ਦਿਖਾਈ ਦੇ ਰਹੀ ਹੈ ਪਰ ਇਹ ਜੋੜਾ ਬੇਖੌਫ ਆਪਣੀ ਰਾਸ ਲੀਲਾ 'ਚ ਮਗਨ ਹੈ। ਇਸ ਤੋਂ ਬਾਅਦ ਇਹ ਜੋੜਾ ਇਕ ਗੱਡੀ 'ਚ ਬੈਠ ਕੇ ਅੱਗੇ ਨਿਕਲ ਜਾਂਦਾ ਹੈ।
No comments:
Post a Comment