ਜਲੰਧਰ 5 ਨਵੰਬਰ -- ਡਾਇਰੈਕਟਰ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਵਲੋਂ ਮਹਾਨਗਰ ਦੇ ਰੈਡੀਸਨ ਹੋਟਲ 'ਚ ਛਾਪੇਮਾਰੀ ਕਰ ਕੇ ਕਾਗਜ਼ਾਤ ਜ਼ਬਤ ਕੀਤੇ ਗਏ ਹਨ। ਦੁਪਹਿਰ ਸਮੇਂ ਪਹੁੰਚੀ ਅਧਿਕਾਰੀਆਂ ਦੀ ਟੀਮ ਨੇ ਰਿਕਾਰਡ ਨੂੰ ਆਪਣੇ ਕਬਜ਼ੇ 'ਚ ਲੈ ਕੇ ਛਾਣਬੀਣ ਸ਼ੁਰੂ ਕਰ ਦਿਤੀ। ਇਸ ਦੌਰਾਨ ਹੋਟਲ ਕਰਮਚਾਰੀਆਂ ਨੂੰ ਵੀ ਦੂਰ ਰੱਖਿਆ ਗਿਆ। ਇਥੋਂ ਤਕ ਕਿ ਮੀਡੀਆ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿਤੀ ਗਈ। ਉਕਤ ਛਾਪੇਮਾਰੀ ਸਮੇਂ ਹੋਟਲ ਮਾਲਕ ਤੇ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਗੌਤਮ ਕਪੂਰ ਸ਼ਹਿਰ 'ਚ ਮੌਜੂਦ ਨਹੀਂ ਸਨ। ਸੂਤਰ ਦੱਸਦੇ ਹਨ ਕਿ ਦੇਰ ਸ਼ਾਮ ਤਕ ਚੱਲੀ ਛਾਣਬੀਣ ਦੇ ਬਾਅਦ ਅਧਿਕਾਰੀ ਆਪਣੇ ਨਾਲ ਕਾਗਜ਼ਾਂ ਦੇ ਨਾਲ-ਨਾਲ 4 ਬੀ. ਐੱਮ. ਡਬਲਯੂ. ਗੱਡੀਆਂ ਵੀ ਲੈ ਗਏ। ਉਕਤ ਸਾਰੀਆਂ ਦਾ ਆਖਰੀ ਨੰਬਰ 8880 ਸੀ। ਦੱਸਿਆ ਜਾਂਦਾ ਹੈ ਕਿ ਉਕਤ ਟੀਮ ਅੰਮ੍ਰਿਤਸਰ ਤੋਂ ਜਲੰਧਰ ਪਹੁੰਚੀ ਸੀ ਅਤੇ ਛਾਪੇਮਾਰੀ ਦੀ ਸੂਚਨਾ ਕਿਸੇ ਵੀ ਵਿਭਾਗ ਨੂੰ ਨਹੀਂ ਦਿਤੀ ਗਈ ਸੀ। ਵਾਪਸ ਜਾ ਰਹੀ ਟੀਮ ਦੇ ਅਧਿਕਾਰੀਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਕਿਸੇ ਨੇ ਵੀ ਆਪਣਾ ਨਾਂ ਨਹੀਂ ਦੱਸਿਆ ਅਤੇ ਸਿਰਫ ਇੰਨਾ ਹੀ ਕਿਹਾ ਕਿ ਸੀਨੀਅਰ ਅਧਿਕਾਰੀ ਹੀ ਮੀਡੀਆ ਨਾਲ ਗੱਲ ਕਰਨਗੇ। ਇਸ ਦੌਰਾਨ ਜਦੋਂ ਅਧਿਕਾਰੀਆਂ ਨਾਲ ਗੱਡੀ 'ਚ ਪਿੱਛੇ ਪਏ ਡੱਬੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ 'ਚ ਕਾਗਜ਼ਾਤ ਰੱਖੇ ਗਏ ਹਨ। ਇਸ ਬਾਰੇ ਕਾਂਗਰਸੀ ਆਗੂ ਅਤੇ ਹੋਟਲ ਮਾਲਕ ਗੌਤਮ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਿਸੇ ਕੰਮ ਦੇ ਸਿਲਸਿਲੇ 'ਚ ਦਿੱਲੀ ਵਿਚ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਇਹ ਸਾਲਾਨਾ ਇੰਸਪੈਕਸ਼ਨ ਸੀ ਜਿਹੜੀ ਕਿ ਹਰ ਸਾਲ ਹੁੰਦੀ ਰਹਿੰਦੀ ਹੈ। ਕਪੂਰ ਨੇ ਕਿਹਾ ਕਿ ਉਹ ਵਿਦੇਸ਼ ਵਿਚ ਸਾਮਾਨ ਐਕਸਪੋਰਟ ਕਰਦੇ ਹਨ, ਇਸ ਲਈ ਵਿਭਾਗ ਆਪਣੀ ਕਾਰਵਾਈ ਲਈ ਆਉਂਦਾ ਹੈ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ 4 ਬੀ. ਐੱਮ. ਡਬਲਯੂ. ਗੱਡੀਆਂ ਵਿਭਾਗ ਵਲੋਂ ਕਿਉਂ ਜ਼ਬਤ ਕੀਤੀਆਂ ਗਈਆਂ ਤਾਂ ਉਨ੍ਹਾਂ ਦੱਸਿਆ ਕਿ ਸਟਾਫ ਦੇ ਕਰਮਚਾਰੀ ਅਧਿਕਾਰੀਆਂ ਨੂੰ ਛੱਡਣ ਲਈ ਗਏ ਸਨ। ਉਨ੍ਹਾਂ ਕਿਹਾ ਕਿ ਉਹ ਫਿਲਹਾਲ ਦਿੱਲੀ ਵਿਚ ਹਨ ਤੇ ਉਹ ਵਾਪਸ ਆ ਕੇ ਹੀ ਕੁਝ ਕਹਿ ਸਕਦੇ ਹਨ। ਇਸ ਦੌਰਾਨ ਸੀ. ਆਈ. ਡੀ. ਅਤੇ ਪੰਜਾਬ ਪੁਲਸ ਦੇ ਕਰਮਚਾਰੀ ਵੀ ਹੋਟਲ ਦੇ ਆਲੇ-ਦੁਆਲੇ ਮੌਜੂਦ ਰਹੇ।
Saturday, 5 November 2011
ਰੈਡੀਸਨ ਹੋਟਲ 'ਚ ਛਾਪਾ

Subscribe to:
Post Comments (Atom)
No comments:
Post a Comment