ਮੁੰਬਈ, 6 ਨਵੰਬਰ--ਅਲਵੀਰਾ ਖਾਨ ਦੇ ਬਲੈਕਬਰੀ ਸਟੇਟਸ ਮੈਸੇਜ ਨੇ ਉਸਦੇ ਭਰਾ ਸਲਮਾਨ ਖਾਨ ਅਤੇ ਸ਼ਾਹਰੁਖ ਵਿਚਾਲੇ ਦੀ ਦੁਸ਼ਮਣੀ ਨੂੰ ਹੋਰ ਹਵਾ ਦੇ ਦਿੱਤੀ ਹੈ। ਸ਼ਾਹਰੁਖ ਖਾਨ ਦੀ 'ਰਾ-ਵਨ' ਦੀ ਰਿਲੀਜ਼ ਤੋਂ ਬਾਅਦ ਅਲਵੀਰਾ ਨੇ ਇਕ ਸਟੇਟਸ ਮੈਸੇਜ ਲਗਾਇਆ ਕਿ ਸੁਪਰਹੀਰੋ ਨੂੰ ਲੋੜ ਹੈ ਬਾਡੀਗਾਰਡ ਦੀ।
ਸੁਣਨ ਵਿਚ ਆ ਰਿਹਾ ਹੈ ਕਿ ਅਲਵੀਰਾ ਦਾ ਇਹ ਬੋਲਡ ਮੈਸੇਜ ਇੰਡਸਟਰੀ ਵਿਚ ਅੱਗ ਵਾਂਗ ਫੈਲ ਗਿਆ। ਸਲਮਾਨ ਦੇ ਪਰਿਵਾਰ ਨਾਲ ਜੁੜੇ ਇਕ ਸੂਤਰ ਨੇ ਅਲਵੀਰਾ ਦਾ ਬਚਾਅ ਕਰਦੇ ਹੋਏ ਕਿਹਾ ਕਿ ਐੱਸ. ਆਰ. ਕੇ. ਦੀ ਇਸ ਫਿਲਮ ਨੂੰ ਮਿਕਸਡ ਰਿਵਿਊਜ਼ ਮਿਲੇ ਹਨ ਅਤੇ ਅਜਿਹੇ ਵਿਚ ਅਲਵੀਰਾ ਵੀ ਆਪਣਾ ਵਿਚਾਰ ਦੇ ਸਕਦੀ ਹੈ। ਉਥੇ ਐੱਸ. ਆਰ. ਕੇ. ਕੈਂਪ ਦੇ ਇਕ ਸਪੋਰਟਰ ਦਾ ਕਹਿਣਾ ਹੈ ਕਿ ਇਹ ਤਾਂ ਮਖੌਲ ਉਡਾਉਣ ਵਾਲੀ ਗੱਲ ਹੈ। ਇਹੋ ਨਹੀਂ ਐੱਸ. ਆਰ. ਕੇ. ਦੀ ਸਪੋਰਟ ਕਰਨ ਵਾਲਿਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸਲਮਾਨ ਨੇ ਹੀ ਆਪਣੀ ਭੈਣ ਨੂੰ ਇਸ ਸਟੇਟਸ ਮੈਸੇਜ ਲਈ ਉਕਸਾਇਆ ਹੈ। ਸੂਤਰਾਂ ਦੀ ਮੰਨੀਏ ਤਾਂ ਬਿਨਾਂ ਕਿਸੇ ਮਦਦ ਦੇ ਅਲਵੀਰਾ ਅਜਿਹਾ ਨਹੀਂ ਕਰ ਸਕਦੀ ਅਤੇ ਜੇਕਰ ਇਹ ਅਲਵੀਰਾ ਦਾ ਦਿਮਾਗ ਹੋਇਆ ਵੀ ਤਾਂ ਉਸ ਨੇ ਇਸ ਬਾਰੇ ਵਿਚ ਸਲਮਾਨ ਨੂੰ ਜ਼ਰੂਰ ਕਿਹਾ ਹੋਵੇਗਾ। ਹਾਲਾਂਕਿ ਅਲਵੀਰਾ ਦੇ ਇਕ ਦੋਸਤ ਨੇ ਉਸਦੀ ਹਮਾਇਤ ਕਰਦੇ ਹੋਇਆ ਕਿਹਾ ਕਿ ਬਲੈਕਬਰੀ ਸਟੇਟਸ ਮੈਸੇਜ ਤਾਂ ਉਂਝ ਵੀ ਬਸ ਮਸਤੀ ਲਈ ਲਗਾਏ ਜਾਂਦੇ ਹਨ। ਇਹ ਅਲਵੀਰਾ ਅਤੇ ਉਸਦੇ ਕਲੋਜ਼ ਫਰੈਂਡ ਵਿਚਾਲੇ ਬਸ ਇਕ ਜੋਕ ਸੀ। ਇਸ ਵਿਚ ਸ਼ਾਹਰੁਖ 'ਤੇ ਅਟੈਕ ਕਰਨ ਵਰਗੀ ਕੋਈ ਸੋਚ ਨਹੀਂ ਸੀ।