ਰੋਮ (ਇਟਲੀ), 11 ਨਵੰਬਰ — ਆਪਣੇ ਆਪ ਨੂੰ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਦੇ ਦਾਅਵੇ ਦੀ ਹਾਮੀ ਭਰਨ ਵਾਲੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਲੀਡਰਾਂ ਦੇ ਖੋਖਲੇ ਦਾਵਿਆਂ ਦੀ ਉਸ ਵੇਲੇ ਹਵਾ ਨਿਕਲ ਗਈ ਜਦੋਂ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਭਦੱਲਥੂਹਾ ਨੇ ਇਟਲੀ ਦੇ ਇਕ ਖੇਡ ਕੱਲਬ ਨੂੰ ਸਹਾਇਤਾ ਰਾਸ਼ੀ ਦੇਣ ਦੀ ਗੱਲ ਮੰਨ ਕੇ ਉਸ ਰਾਸ਼ੀ ਨੂੰ ਦੇਣ ਤੋਂ ਮੁੱਖ ਮੋੜ ਲਿਆ। ਜਿਸ ਦੇ ਫਲਸਰੂਪ ਖੇਡ ਕੱਲਬ ਦੇ ਆਗੂਆਂ ਨੇ ਪ੍ਰੈੱਸ ਸਾਮ੍ਹਣੇ ਸਭ ਸੱਚਾਈ ਆਖ ਸੁਣਾਈ। ਇੱਥੇ ਜ਼ਿਕਰਯੋਗ ਹੈ ਕਿ ਇਸ ਸਭਾ ਦੇ ਸਾਬਕਾ ਵਿੱਤ ਸਕੱਤਰ ਵਿਜੈ ਕੁਮਾਰ ਰਾਜੂ ਨੇ ਬੀਤੇ ਸਮੇਂ 'ਚ ਆਪਣੇ ਅਹੁੱਦੇ ਤੋਂ ਇਸ ਕਾਰਨ ਅਸਤੀਫ਼ਾ ਦਿੱਤਾ ਸੀ ਕਿ ਸਭਾ ਦਾ ਪ੍ਰਧਾਨ ਆਪ ਹੁੱਦਰੀਆਂ ਕਰਦਾ ਹੈ ਅਤੇ ਝੂਠੇ ਬਿਆਨ ਦਿੰਦਾ ਹੈ ਉਨ੍ਹਾਂ ਝੂਠੇ ਬਿਆਨਾਂ 'ਚ ਪ੍ਰਧਾਨ ਨੇ ਪੰਜਾਬ ਦੀ ਇਕ ਰੋਜ਼ਾਨਾ ਅਖ਼ਬਾਰ 'ਚ ਇਹ ਬਿਆਨ ਦਿੱਤਾ ਸੀ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੀਆਂ ਇਟਲੀ ਭਰ 'ਚ 60 ਇਕਾਈਆਂ ਹਨ ਅਤੇ ਉਨ੍ਹਾਂ ਪੰਜਾਬ 'ਚ ਗਰੀਬਾਂ ਨੂੰ ਡੇਢ ਲੱਖ ਦੀ ਸਹਾਇਤਾ ਰਾਸ਼ੀ ਵੰਡੀ ਹੈ ਇਹ ਰਾਸ਼ੀ ਪ੍ਰਧਾਨ ਨੇ ਪੰਜਾਬ ਦੇ ਕਿਹੜੇ ਸ਼ਹਿਰ ਅਤੇ ਕਿਹਨਾਂ ਲੋੜਵੰਦ ਗਰੀਬਾਂ ਨੂੰ ਵੰਡੀ ਇਸ ਸੰਬੰਧੀ ਅਤੇ ਸਭਾ ਦੀਆਂ 60 ਇਕਾਈਆਂ ਸੰਬੰਧੀ ਉਹ ਹੁਣ ਤੱਕ ਵੀ ਕੋਈ ਤਸੱਲੀਬਖ਼ਸ ਜਵਾਬ ਪ੍ਰੈੱਸ ਨੂੰ ਨਹੀਂ ਦੇ ਸਕੇ। ਇਸ ਤੋਂ ਬਾਅਦ ਇਸ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੇਰੀ ਸ਼ੁੱਕਰੀ ਦੀ ਧਰਮਪਤਨੀ ਗੁਰਪ੍ਰੀਤ ਕੌਰ ਨੇ ਪ੍ਰੈੱਸ ਨੂੰ ਇਹ ਗੱਲ ਰੋ-ਰੋ ਕੇ ਕਹੀ ਕਿ ਉਸ ਦਾ ਪਤੀ ਉਸ ਦੀ ਅਤੇ ਉਸ ਦੇ ਛੋਟੇ-ਛੋਟੇ ਚਾਰ ਬੱਚਿਆਂ ਦੀ ਕੋਈ ਦੇਖ-ਭਾਲ ਨਹੀਂ ਕਰ ਰਿਹਾ। ਜਿਸ ਕਾਰਨ ਉਹ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹੈ। ਇਸ ਮੌਕੇ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਕਿਸੇ ਆਗੂ ਨੇ ਗੁਰਪ੍ਰੀਤ ਕੌਰ ਦੀ ਕੋਈ ਖ਼ਬਰਸਾਰ ਨਹੀਂ ਲਈ ਹੋਰ ਤਾਂ ਹੋਰ ਕਿਸੇ ਲੀਡਰ ਨੇ ਫੋਨ 'ਤੇ ਵੀ ਗੁਰਪ੍ਰੀਤ ਕੌਰ ਨੂੰ ਹੌਸਲਾ ਤੱਕ ਨਹੀਂ ਦਿੱਤਾ। ਇੱਥੇ ਇਹ ਵੀ ਧਿਆਨਯੋਗ ਹੈ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਪ੍ਰਧਾਨ ਮਨਜੀਤ ਸਿੰਘ ਭੱਦਲਥੂਹਾ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਢੇਰੀ ਸੁੱਥਕਰੀ ਦੋਨਾਂ 'ਤੇ ਇਹ ਵਾਰ-ਵਾਰ ਦੋਸ਼ ਲੱਗ ਰਿਹਾ ਹੈ ਕਿ ਇਹ ਦੋਨੋਂ ਏਜੰਟ ਹਨ ਅਤੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਦੀ ਦੋਨੋਂ ਹੱਥੀ ਖੂਬ ਲੁੱਟ ਕਰ ਰਹੇ ਹਨ। ਜੇਕਰ ਇਸ ਗੱਲ 'ਚ ਰਤਾ ਵੀ ਸੱਚਾਈ ਹੈ ਤਾਂ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਇਸ ਸੰਬੰਧੀ ਇਕ ਵਾਰ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਕਿ ਜੇਕਰ ਕੌਮ ਦੇ ਮਹਾਨ ਸ਼ਹੀਦਾਂ ਦੇ ਵਾਰਿਸ਼ ਅਖਵਾਉਣ ਵਾਲੇ ਹੀ ਸ਼ਹੀਦਾਂ ਦੀ ਸੋਚ ਅਤੇ ਸੁਪਨਿਆਂ ਦੇ ਉਲਟ ਆਪਣੇ ਹੀ ਭਰਾਵਾਂ ਨੂੰ ਠੱਗ ਰਹੇ ਹਨ ਤਾਂ ਇਨ੍ਹਾਂ ਦਾ ਕੀ ਹੱਲ ਹੋਵੇਗਾ। ਇਹ ਲੋਕ ਆਖ਼ਿਰ ਕਿਉਂ ਕੌਮ ਦੇ ਮਹਾਨ ਸ਼ਹੀਦਾਂ ਦੇ ਨਾਮ 'ਤੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ।
No comments:
Post a Comment