ਅੰਮ੍ਰਿਤਸਰ, 15 ਨਵੰਬਰ— ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਕੁਲਵੰਤ ਸਿੰਘ ਨੇ ਜਦੋਂ ਸ੍ਰੀ ਐਲ.ਕੇ. ਅਡਵਾਨੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਰਿਆਦਾ ਅਨੁਸਾਰ ਮੱਥਾ ਨਹੀਂ ਟੇਕਿਆ ਤਾਂ ਉਨ੍ਹਾਂ ਦੇ ਮਨ ਨੂੰ ਕਾਫੀ ਠੇਸ ਪੁੱਜੀ। ਉਨ੍ਹਾਂ ਨੂੰ ਲੱਗਾ ਜਿਵੇਂ ਅਡਵਾਨੀ ਵੱਲੋਂ ਕੋਈ ਅਵੱਗਿਆ ਕੀਤੀ ਗਈ ਹੈ ਜਿਸ ਦੇ ਕਾਰਨ ਉਨ੍ਹਾਂ ਦੀ ਜ਼ਮੀਰ ਨੇ ਅਡਵਾਨੀ ਨੂੰ ਸਿਰੋਪਾਓ ਦੇਣ ਦੀ ਆਗਿਆ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਸਬੰਧ ਨਹੀਂ ਹੈ ਸਿਰਫ ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਸੁਣੀ ਹੈ। ਜ਼ਿਕਰਯੋਗ ਹੈ ਕਿ ਕੋਈ ਸ਼ਰਧਾਲੂ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦਾ ਹੈ ਅਤੇ ਜੇਕਰ 100 ਰੁਪਏ ਜਾਂ ਇਸ ਤੋਂ ਵੱਧ ਦੀ ਰਾਸ਼ੀ ਭੇਟਾਂ ਕਰਦਾ ਹੈ ਤਾਂ ਉਸ ਨੂੰ ਸ੍ਰੀ ਦਰਬਾਰ ਸਾਹਿਬ ਵੱਲੋਂ ਇਕ ਸਿਰੋਪਾਓ ਦਿੱਤਾ ਜਾਂਦਾ ਹੈ ਜਿਸ ਦੇ ਵਿਚ ਇਕ ਪਤਾਸਾ ਵੀ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦੇ ਪੀ.ਏ ਮਨਜੀਤ ਸਿੰੰਘ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਹੈ ਜਦੋਂ ਕਿ ਅਡਵਾਨੀ ਨੂੰ ਪ੍ਰਸ਼ਾਦ ਨਾ ਮਿਲੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਅਡਵਾਨੀ ਦੇ ਇਕ ਨੁਮਾਇੰਦੇ ਵੱਲੋਂ ਪ੍ਰਸ਼ਾਦ ਲਿਆ ਗਿਆ ਸੀ ਜੋ ਅਗਾਹ ਹੋਰ ਸ਼ਰਧਾਲੂਆਂ ਵਿਚ ਵੰਡਿਆ ਗਿਆ।
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ੍ਿਰਕ੍ਰਸ਼ਨ ਅਡਵਾਨੀ ਅੱਜ ਜਦ ਆਪਣੇ ਪੂਰੇ ਲਾਵ ਲਸ਼ਕਰ ਨਾਲ ਸ੍ਰੀ ਦਰਬਾਰ ਸਾਹਿਬ ਪੁੱਜੇ ਤਾਂ ਸ੍ਰੀ ਦਰਬਾਰ ਸਾਹਿਬ ਸੱਚਖੰਡ ਅੰਦਰ ਉਨ੍ਹਾਂ 500 ਰੁਪਏ ਭੇਂਟ ਵਜੋ ਚੜਾਏ । ਪ੍ਰਤਖ ਦਰਸ਼ੀਆਂ ਮੁਤਾਬਿਕ ਜਿਸ ਢੰਗ ਨਾਲ ਅਡਵਾਨੀ ਨੇ ਇਹ ਰਕਮ ਚੜ੍ਹਾਈ ਉਹ ਕੋਈ ਸੱਭਿਅਕ ਢੰਗ ਨਹੀ ਸੀ। ਸ੍ਰੀ ਦਰਬਾਰ ਸਾਹਿਬ ਅੰਦਰ ਬਤੌਰ ਅਰਦਾਸੀਆ ਸੇਵਾ 'ਤੇ ਮੌਜੂਦ ਭਾਈ ਕੁਲਵਿੰਦਰ ਸਿੰਘ ਨੇ ਇਸ ਨੂੰ ਵੇਖ ਕੇ ਪ੍ਰਸ਼ਾਦ ਵਜੋਂ ਦਿਤਾ ਜਾਣ ਵਾਲਾ ਸਿਰੋਪਾ ਦੇਣ ਦੀ ਜ਼ਰੂਰਤ ਨਹੀਂ ਸਮਝੀ। ਭਾਈ ਕੁਲਵਿੰਦਰ ਸਿੰਘ ਨੂੰ ਸਿਰੋਪਾ ਦੇਣ ਲਈ ਵਾਰ ਵਾਰ ਉਚ ਅਧਿਕਾਰੀ ਕਹਿੰਦੇ ਰਹੇ ਪਰ ਗੁਰੂ ਦੀ ਹਾਜ਼ੂਰੀ ਵਿਚ ਬੈਠੇ ਗੁਰੂ ਦੇ ਇਸ ਵਜ਼ੀਰ ਨੇ ਗੁਰੂ ਘਰ ਤੇ ਹਮਲਾ ਕਰਵਾਉਣ ਵਾਲੇ ਨੂੰ ਸਿਰੋਪਾ ਦੇਣਾਂ ਮੁਨਾਸਿਬ ਨਹੀ ਸਮਝਿਆ। ਇਥੇ ਹੀ ਬਸ ਨਹੀ ਅੱਜ ਅਕਾਲੀ ਦਲ ਮਾਨ ਨੇ ਅਡਵਾਨੀ ਨੂੰ ਘੇਰਣ ਦੀ ਪੂਰੀ ਵਿਉਂਤਬੰਦੀ ਕੀਤੀ ਹੋਈ ਸੀ। ਅਕਾਲੀ ਦਲ ਮਾਨ ਦੀ ਟਿਕਟ ਤੇ ਕਮੇਟੀ ਦੀ ਚੋਣ ਜਿੱਤੇ ਮੈਂਬਰ ਗੁਰਪ੍ਰੀਤ ਸਿੰਘ ਝਬਰ ਨੇ ਅਡਵਾਨੀ ਨੂੰ ਸਚਖੰਡ ਤੋ ਬਾਹਰ ਨਿਕਲਦਿਆਂ ਹੀ ਪੁਛਿਆ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਤੇ 20 ਹਜਾਰ ਸਿੱਖਾਂ ਦਾ ਘਾਣ ਕਿਉਂ ਕਰਵਾਇਆ ਤਾਂ ਅਡਵਾਨੀ ਤੋ ਪਹਿਲਾਂ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਜਵਾਬ ਵਜੋ ਕਿਹਾ ਤੂ ਬਾਹਰ ਆ ਮੈ ਵੇਖਦਾਂ ਹਾਂ। ਸ੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਬਲੀਏਵਾਲ ਨੇ ਭਾਈ ਕੁਲਵਿੰਦਰ ਸਿੰਘ ਵੱਲੋਂ ਅਡਵਾਨੀ ਨੂੰ ਸਿਰੋਪਾਓ ਨਾ ਦਿੱਤੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੌਮ ਉਨ੍ਹਾਂ ਦੀ ਹਮੇਸ਼ਾ ਰਿਣੀ ਰਹੇਗੀ ਅਤੇ ਜਲਦੀ ਹੀ ਭਾਈ ਕੁਲਵਿੰਦਰ ਸਿੰਘ ਦਾ ਸਨਮਾਨ ਕੀਤਾ ਜਾਵੇਗਾ।

No comments:
Post a Comment