Tuesday, 15 November 2011

ਪਤਨੀ ਸਮੇਤ 2 'ਤੇ ਧੋਖਾਧੜੀ ਦਾ ਮਾਮਲਾ ਦਰਜ


ਜਲੰਧਰ, 15 ਨਵੰਬਰ — ਥਾਣਾ ਬਾਰਾਂਦਰੀ ਦੀ ਪੁਲਸ ਨੇ ਪਤੀ ਦੀ ਸ਼ਿਕਾਇਤ 'ਤੇ ਉਸ ਦੀ ਪਤਨੀ ਅਤੇ ਇਕ ਹੋਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜਦਕਿ ਸਾਰੇ ਲੋਕ ਪੁਲਸ ਦੀ ਗ੍ਰਿਫਤ ਵਿਚੋਂ ਬਾਹਰ ਦੱਸੇ ਜਾ ਰਹੇ ਹਨ। ਨਕੋਦਰ ਨਿਵਾਸੀ ਰਾਜ ਕੁਮਾਰ ਨੇ ਦੱਸਿਆ ਕਿ ਉਸ ਦਾ ਵਿਆਹ ਜਲੰਧਰ ਨਿਵਾਸੀ  ਨੀਤੂ ਬਾਲਾ ਨਾਲ ਹੋਇਆ ਸੀ ਅਤੇ ਵਿਆਹ ਦੇ ਬਾਅਦ ਉਸ ਦੇ ਘਰ 2 ਬੱਚਿਆਂ ਨੇ ਜਨਮ ਲਿਆ ਅਤੇ ਜਿਸ ਦੇ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਵਾਂ ਪਤੀ-ਪਤਨੀ ਵਿਚ ਅਣਬਣ ਚੱਲ ਰਹੀ ਸੀ ਅਤੇ ਦੋਵੇਂ ਵੱਖ-ਵੱਖ ਰਹਿ ਰਹੇ ਸਨ। ਪੀੜਤ ਧਿਰ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਨੇ ਧੋਖੇ ਨਾਲ ਇਕ ਰਾਸ਼ਨ ਕਾਰਡ ਬਣਵਾ ਲਿਆ ਅਤੇ ਜਿਸ ਦੇ ਬਾਅਦ ਉਹ ਪਾਸਪੋਰਟ ਬਣਾਉਣ ਦੀ ਫਿਰਾਕ ਵਿਚ ਸੀ।  ਜਦ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਪਹਿਲਾਂ ਤਾਂ ਇਸ ਸੰਬੰਧੀ ਪਾਸਪੋਰਟ ਅਧਿਕਾਰੀ ਨੂੰ ਸੂਚਨਾ ਦਿੱਤੀ ਤੇ ਬਾਅਦ ਵਿਚ ਉਸ ਨੇ ਮਾਮਲੇ ਸੰਬੰਧੀ ਪੁਲਸ ਨੂੰ ਸੂਚਨਾ ਦਿੱਤੀ। ਮਾਮਲੇ  ਦੀ ਜਾਂਚ ਦੇ ਬਾਅਦ ਪੁਲਸ ਨੇ ਰਾਜ ਕੁਮਾਰ ਦੀ ਸ਼ਿਕਾਇਤ 'ਤੇ  ਉਸ ਦੀ ਪਤਨੀ ਨੀਤੂ ਬਾਲਾ ਅਤੇ ਡੱਬ ਕੰਪਲੈਕਸ ਦੇ ਇਕ ਏਜੰਟ ਅਮਰਜੀਤ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ, ਉਥੇ ਏ. ਸੀ. ਪੀ. ਨਰੇਸ਼ ਡੋਗਰਾ ਨੇ ਦੱਸਿਆ ਕਿ ਪੁਲਸ ਵਲੋਂ ਫਰਾਰ ਲੋਕਾਂ ਦੀ ਭਾਲ ਜਾਰੀ ਹੈ।

No comments:

Post a Comment