ਅੰਮ੍ਰਿਤਸਰ, 15 ਨਵੰਬਰ --ਭਾਜਪਾ ਆਗੂ ਸ਼੍ਰੀ ਐੱਲ. ਕੇ. ਅਡਵਾਨੀ ਅੱਜ ਜਦੋਂ ਮਿੱਥੇ ਪ੍ਰੋਗਰਾਮ ਤੋਂ ਲਗਭਗ 5 ਘੰਟੇ ਬਾਅਦ ਸ੍ਰੀ ਦਰਬਾਰ ਸਾਹਿਬ ਪਹੁੰਚੇ ਤਾਂ ਇਕ ਪਾਸੇ ਜਿਥੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸਮਰਥਕਾਂ ਨੇ ਉਨ੍ਹਾਂ ਵਿਰੁੱਧ ਤੇ ਖਾਲਿਸਤਾਨ ਦੇ ਹੱਕ ਵਿਚ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਪ੍ਰਗਟਾਇਆ, ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ਼੍ਰੀ ਅਡਵਾਨੀ ਵਲੋਂ ਮਰਿਆਦਾ ਅਨੁਸਾਰ ਮੱਥਾ ਨਾ ਟੇਕਣ ਦੇ ਰੋਸ ਵਜੋਂ ਡਿਊਟੀ 'ਤੇ ਤਾਇਨਾਤ ਅਰਦਾਸੀਆ ਸਿੰਘ ਭਾਈ ਕੁਲਵਿੰਦਰ ਸਿੰਘ ਨੇ ਸਿਰੋਪਾਓ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂਕਿ ਉਸ ਸਮੇਂ ਹਾਜ਼ਰ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀ ਉਨ੍ਹਾਂ ਨੂੰ ਸਿਰੋਪਾਓ ਦੇਣ ਲਈ ਦਬਾਅ ਪਾਉਂਦੇ ਰਹੇ ਪਰ ਉਹ ਅਡਵਾਨੀ ਨੂੰ ਸਿਰੋਪਾਓ ਨਾ ਦੇਣ 'ਤੇ ਅੜੇ ਰਹੇ। ਭਾਜਪਾ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਆਪਣੇ ਪਰਿਵਾਰ ਦੇ 5 ਮੈਂਬਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਐੱਲ. ਕੇ. ਅਡਵਾਨੀ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸ਼ਾਦ ਵੀ ਨਸੀਬ ਨਹੀਂ ਹੋਇਆ। ਸੁਰੱਖਿਆ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਉਲਟੇ ਪਾਸਿਓਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲਿਜਾਇਆ ਗਿਆ ਤੇ ਦਰਸ਼ਨੀ ਡਿਊੜੀ ਰਾਹੀਂ ਬਾਹਰ ਲਿਆਉਣ ਕਾਰਨ ਉਨ੍ਹਾਂ ਨੂੰ ਪ੍ਰਸ਼ਾਦ ਨਹੀਂ ਮਿਲਿਆ, ਜਦੋਂ ਕਿ ਸੂਚਨਾ ਕੇਂਦਰ ਦੇ ਅੰਦਰ ਡਾਕਟਰੀ ਜਾਂਚ ਉਪਰੰਤ ਹੀ ਉਨ੍ਹਾਂ ਨੇ ਪਾਣੀ ਪੀਤਾ।
ਸ਼੍ਰੀ ਅਡਵਾਨੀ 11 ਅਕਤੂਬਰ ਤੋਂ ਸ਼ੁਰੂ ਕੀਤੀ ਆਪਣੀ ਰੱਥ ਯਾਤਰਾ ਲੈ ਕੇ ਦੇਰ ਰਾਤ ਅੰਮ੍ਰਿਤਸਰ ਪਹੁੰਚੇ ਸਨ।
ਉਨ੍ਹਾਂ ਵਲੋਂ ਅੱਜ ਸਵੇਰੇ 4 ਵਜੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਜਾਣਾ ਸੀ ਪਰ ਰਾਤ ਦੇ ਘਟਨਾਕ੍ਰਮ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਰਾਤ ਤੋਂ ਹੀ ਪਰਿਕਰਮਾ ਵਿਚ ਵਿਰੋਧ ਕਰਨ ਲਈ ਲਾਏ ਗਏ ਡੇਰੇ ਕਾਰਨ ਉਨ੍ਹਾਂ ਦਾ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਦਾ ਪ੍ਰੋਗਰਾਮ ਲੇਟ ਹੁੰਦਾ ਰਿਹਾ। ਅਡਵਾਨੀ ਵਲੋਂ ਲਿਖੀ ਗਈ ਆਪਣੀ ਸਵੈ-ਜੀਵਨੀ 'ਮਾਈ ਕੰਟਰੀ ਮਾਈ ਲਾਈਫ' ਵਿਚ ਲਿਖੀ ਗਈ ਇਕ ਟਿੱਪਣੀ ਨੂੰ ਲੈ ਕੇ ਮਾਨ ਤੇ ਕੁਝ ਹੋਰ ਜਥੇਬੰਦੀਆਂ ਵਲੋਂ ਸਖ਼ਤ ਵਿਰੋਧ ਦਰਜ ਕਰਵਾਇਆ ਜਾ ਰਿਹਾ ਸੀ। ਅਡਵਾਨੀ ਦੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਬਾਹਰ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਸਨ। ਸ਼੍ਰੋਮਣੀ ਕਮੇਟੀ ਦੇ ਸਾਰੇ ਅਮਲੇ ਤੋਂ ਇਲਾਵਾ ਵੱਖ-ਵੱਖ ਖੁਫੀਆ ਵਿਭਾਗਾਂ ਦੇ ਸਿਵਲ ਵਰਦੀ ਵਿਚ ਮੁਲਾਜ਼ਮ ਤਾਇਨਾਤ ਸਨ, ਜਦੋਂ ਕਿ ਦੂਜੇ ਪਾਸੇ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਤੇ ਕੁਝ ਗਰਮ ਖਿਆਲੀ ਜਥੇਬੰਦੀਆਂ ਦੇ ਆਗੂ ਵੱਖ-ਵੱਖ ਗਰੁੱਪ ਬਣਾ ਕੇ ਪਰਿਕਰਮਾ ਤੋਂ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤਕ ਬੈਠੇ ਹੋਏ ਸਨ। ਜਿਸ ਸਮੇਂ ਅਡਵਾਨੀ ਆਪਣੇ ਪਰਿਵਾਰ ਤੇ ਸੀਨੀਅਰ ਭਾਜਪਾ ਆਗੂਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਲਾਚੀ ਬੇਰੀ ਕੋਲ ਪਹੁੰਚੇ ਤਾਂ ਮਾਨ ਸਮਰਥਕਾਂ ਨੇ ਜਿਥੇ ਐੱਲ. ਕੇ. ਅਡਵਾਨੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਉਥੇ ਹੀ ਉਨ੍ਹਾਂ ਵਲੋਂ ਖਾਲਿਸਤਾਨ ਦੇ ਹੱਕ ਵਿਚ ਵੀ ਨਾਅਰੇਬਾਜ਼ੀ ਕੀਤੀ ਗਈ। ਸੁਰੱਖਿਆ ਮੁਲਾਜ਼ਮ ਨਾਅਰੇਬਾਜ਼ੀ ਕਰ ਰਹੇ ਮਾਨ ਸਮਰਥਕਾਂ ਨਾਲ ਧੱਕਾ-ਮੁੱਕੀ ਕਰਨ ਦੀ ਥਾਂ ਉਨ੍ਹਾਂ ਨੂੰ ਚੁੱਪ ਰਹਿਣ ਲਈ ਹੀ ਪ੍ਰੇਰਿਤ ਕਰਦੇ ਰਹੇ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲਾਚੀ ਬੇਰੀ ਦੇ ਰਸਤੇ ਰਾਹੀਂ ਅੰਦਰ ਜਾਣ ਦੇ ਬਾਅਦ ਦਰਸ਼ਨੀ ਡਿਊੜੀ ਦੇ ਬਾਹਰ ਆਪਣੇ ਸਮਰਥਕਾਂ ਨਾਲ ਬੈਠੇ ਮਾਨ ਨੇ ਅਡਵਾਨੀ ਵਿਰੁੱਧ ਫਿਰ ਆਪਣੇ ਸਾਥੀਆਂ ਨਾਲ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੂਚਨਾ ਕੇਂਦਰ ਦੇ ਅੰਦਰ ਸ਼੍ਰੀ ਅਡਵਾਨੀ ਤੇ ਉਨ੍ਹਾਂ ਦੀ ਪਤਨੀ ਕਮਲਾ ਅਡਵਾਨੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤੇ ਜਾਣ ਦੇ ਬਾਅਦ ਜਦੋਂ ਉਹ ਬਾਹਰ ਨਿਕਲੇ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵਲੋਂ ਫਿਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ ਗਿਆ। ਅਡਵਾਨੀ ਸੂਚਨਾ ਕੇਂਦਰ ਤੋਂ ਬਾਹਰ ਨਿਕਲਦੇ ਸਾਰ ਆਪਣੀ ਗੱਡੀ ਵਿਚ ਬੈਠ ਗਏੇ। ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੀ ਥਾਂ ਉਨ੍ਹਾਂ ਵਾਰ-ਵਾਰ ਹੱਥ ਹੀ ਜੋੜੇ। ਇਸ ਮੌਕੇ ਸ਼੍ਰੀ ਅਡਵਾਨੀ ਦਾ ਪੁੱਤਰ ਜਯੰਤ ਅਡਵਾਨੀ ਤੇ ਧੀ ਪ੍ਰਤਿਭਾ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ, ਰਵੀ ਸ਼ੰਕਰ ਪ੍ਰਸਾਦ, ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ, ਲੋਕਲ ਬਾਡੀਜ਼ ਮੰਤਰੀ ਤੀਕਸ਼ਣ ਸੂਦ, ਵਿਧਾਇਕ ਅਨਿਲ ਜੋਸ਼ੀ, ਮੇਅਰ ਸ਼ਵੇਤ ਮਲਿਕ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਧਾੜਵੀ ਦੇ ਸ੍ਰੀ ਦਰਬਾਰ ਸਾਹਿਬ ਦਾਖਲੇ ਲਈ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਅਕਾਲੀ ਦਲ ਪੰਚ ਪ੍ਰਧਾਨੀ ਦੇ ਦਲਜੀਤ ਸਿੰਘ ਬਿੱਟੂ, ਦਲ ਖਾਲਸਾ, ਅਖੰਡ ਕੀਰਤਨੀ ਜਥੇ ਦੇ ਭਾਈ ਬਲਦੇਵ ਸਿੰਘ ਆਦਿ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਡਵਾਨੀ ਨੂੰ ਤਲਵਾਰ ਭੇਟ ਕਰਕੇ ਸਿੱਖਾਂ ਦੇ ਕਤਲ ਲਈ ਇਕ ਤਰ੍ਹਾਂ ਸਹਿਮਤੀ ਦੇ ਦਿਤੀ ਹੈ। ਉਨ੍ਹਾਂ ਕਿਹਾ ਕਿ ਅਡਵਾਨੀ ਫਿਰਕੂ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 1992 ਵਿਚ ਬਾਬਰੀ ਮਸਜਿਦ, ਕਸ਼ਮੀਰ ਦੇ ਚਿੱਟੀ ਸਿੰਘਪੁਰਾ ਵਿਚ ਸਿੱਖਾਂ ਦੇ ਕਤਲੇਆਮ, 2002 ਵਿਚ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਰਾਹੀਂ ਘੱਟ ਗਿਣਤੀ ਮੁਸਲਮਾਨਾਂ ਦਾ ਕਤਲੇਆਮ, 2008 ਵਿਚ ਉੜੀਸਾ ਸਮੇਤ ਪੂਰੇ ਦੇਸ਼ ਵਿਚ ਵਸਦੀਆਂ ਘੱਟ ਗਿਣਤੀਆਂ ਲਈ ਘਾਤਕ ਹੈ। ਅਡਵਾਨੀ ਦੀ ਭ੍ਰਿਸ਼ਟਾਚਾਰ ਵਿਰੋਧੀ ਰੱਥ ਯਾਤਰਾ ਦਾ ਮਜ਼ਾਕ ਉਡਾਉਂਦਿਆਂ ਮਾਨ ਨੇ ਕਿਹਾ ਕਿ ਪਹਿਲਾਂ ਕਰਨਾਟਕ ਦੇ ਮੁਖ ਮੰਤਰੀ ਯੇਦੀਯੁਰੱਪਾ ਸਮੇਤ ਵਿਧਾਇਕ ਰਾਜ ਖੁਰਾਣਾ ਤੇ ਮਨੋਰੰਜਨ ਕਾਲੀਆ ਦੇ ਭ੍ਰਿਸ਼ਟਾਚਾਰ ਬਾਰੇ ਅਡਵਾਨੀ ਆਪਣੀ ਸਥਿਤੀ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਫੌਜੀਆਂ ਦੇ ਕਫ਼ਨਾਂ 'ਚੋਂ ਦਲਾਲੀ ਖਾਣ ਵਾਲਿਆਂ ਦੇ ਮੂੰਹੋਂ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਗੱਲ ਨਹੀਂ ਸ਼ੋਭਦੀ।

No comments:
Post a Comment