Thursday, 3 November 2011

ਪ੍ਰਭੂ ਭਗਤੀ ਨਾਲ ਹੀ ਪ੍ਰਮਾਤਮਾ ਨੂੰ ਪਾਇਆ ਜਾ ਸਕਦੈ : ਪ੍ਰਭਾ ਭਾਰਤੀ


ਪ੍ਰਭੂ ਭਗਤੀ ਨਾਲ ਹੀ ਪ੍ਰਮਾਤਮਾ ਨੂੰ ਪਾਇਆ ਜਾ ਸਕਦੈ : ਪ੍ਰਭਾ ਭਾਰਤੀ

ਨੂਰਪੁਰਬੇਦੀ, 28 ਅਕਤੂਬਰ--ਪ੍ਰਭੂ ਭਗਤੀ ਕਰਨ ਦੇ ਨਾਲ ਹੀ ਅਵਿਨਾਸ਼ੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਉਕਤ ਧਾਰਮਿਕ ਪ੍ਰਵਚਨ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੀ ਪ੍ਰਚਾਰਕ ਭੈਣ ਗਿਆਨ ਪ੍ਰਭਾ ਭਾਰਤੀ ਨੇ ਸਤਿਸੰਗ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਆਖਿਆ ਕਿ ਅੱਜ ਇਨਸਾਨ ਦੇ ਡਰੋਂ ਹੀ ਆਪਣੇ ਕੀਮਤੀ ਗਹਿਣੇ ਤੇ ਹੋਰ ਸਾਮਾਨ ਬੈਂਕਾਂ ਆਦਿ 'ਚ ਰੱਖਦਾ ਹੈ ਪਰ ਜਾਨਵਰ ਇਨਸਾਨ ਨਾਲੋਂ ਚੰਗੇ ਹਨ, ਜਿਨ੍ਹਾਂ ਨੂੰ ਕਿਸੇ ਧੰਨ-ਦੌਲਤ ਦਾ ਕੋਈ ਲਾਲਚ ਨਹੀਂ ਹੈ। ਉਨ੍ਹਾਂ ਆਖਿਆ ਕਿ ਕੁਝ ਲੋਕ ਸੋਚਦੇ ਹਨ ਕਿ ਮਾਲਾ ਫੇਰਨ ਤੇ ਨਾਮ ਰਟਣ ਨਾਲ ਪ੍ਰਮਾਤਮਾ ਮਿਲ ਸਕਦਾ ਹੈ, ਤਾਂ ਇਨਸਾਨ ਦੀ ਸਭ ਤੋਂ ਵੱਡੀ ਭੁੱਲ ਹੈ। ਇਸ ਮੌਕੇ ਭੈਣ ਅਬਲਾ ਭਾਰਤੀ ਨੇ ਭਜਨ ਬੰਦਗੀ ਨਾਲ ਸੰਗਤਾਂ ਨੂੰ ਝੂਮਣ ਲਗਾ ਦਿੱਤਾ।

No comments:

Post a Comment