ਫਰੀਦਕੋਟ, 2 ਨਵੰਬਰ-- ਕਬੱਡੀ ਦੇ ਮਹਾਂਕੁੰਭ ਦੂਸਰੇ ਵਿਸ਼ਵ ਕਬੱਡੀ ਕੱਪ ਦੇ ਮੈਚਾਂ ਦੀ ਸ਼ੁਰੂਆਤ ਅੱਜ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਹੋਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਰਕੇ ਹੀ ਦੇਸ਼ ਦੇ ਖਿਡਾਰੀ ਦੂਸਰੇ ਦੇਸ਼ਾਂ ਦੇ ਮੁਕਾਬਲੇ ਪੱਛੜ ਰਹੇ ਹਨ, ਪਰ ਹੁਣ ਖਿਡਾਰੀਆਂ ਦੀ ਸਾਰ ਲੈਣ ਦੀ ਪਹਿਲ ਪੰਜਾਬ ਦੀ ਸਰਕਾਰ ਨੇ ਕੀਤੀ ਹੈ ਅਤੇ ਉਹ ਵੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਤੋਂ। ਉੁਨ੍ਹਾਂ ਕਿਹਾ ਕਿ ਹੁਣ ਪੰਜਾਬ ਦਾ ਕੋਈ ਖਿਡਾਰੀ ਨਜ਼ਰ ਅੰਦਾਜ਼ ਨਹੀਂ ਹੋਵੇਗਾ ਬਲਕਿ ਉਨ੍ਹਾਂ ਦਾ ਹੁਨਰ ਅਤੇ ਸਰੀਰਕ ਜਲੌਅ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਪਹਿਲੇ ਮੈਚ ਦੀ ਪਹਿਲੇ ਰੇਡ ਟਾਸ ਜਿੱਤਣ ਉੁਪਰੰਤ ਆਸਟਰੇਲੀਆ ਦੇ ਖਿਡਾਰੀ ਸੋਨੀ ਨੇ ਪਾਈ ਅਤੇ ਆਪਣੇ ਖਾਤੇ ਵਿਚ ਅੰਕ ਪ੍ਰਾਪਤ ਕੀਤਾ। ਫਿਰ ਸ਼ੁਰੂ ਹੋਇਆ ਮੈਚਾਂ ਦਾ ਦੌਰ ਜਿਸ ਦੌਰਾਨ ਹੋਏ ਤਿੰਨ ਮੈਚਾਂ ਵਿਚੋਂ ਪੂਲ 'ਏ' ਦੇ ਮੈਚਾਂ ਵਿਚ ਭਾਰਤ ਨੇ ਜਰਮਨੀ ਨੂੰ 70-18, ਕੈਨੇਡਾ ਨੇ ਅਫਗਾਨੀਸਤਾਨ ਨੂੰ 63-15 ਅਤੇ ਆਸਟਰੇਲੀਆ ਨੇ ਨੇਪਾਲ ਨੂੰ 68-23 ਨਾਲ ਹਰਾ ਕੇ ਧਮਾਕੇਦਾਰ ਜੇੱਤੂ ਸ਼ੁਰੂਆਤ ਕੀਤੀ। ਇਸ ਸਮੇਂ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਸਿਖਰਾਂ 'ਤੇ ਲਿਜਾਣ ਲਈ ਵਚਨਬੱਧ ਹੈ। ਜਿਸ ਲਈ ਪੰਜਾਬ ਸਰਕਾਰ ਨੇ ਖੇਡ ਨੀਤੀ ਬਣਾਈ ਅਤੇ ਸੂਬੇ ਵਿਚ 150 ਕਰੋੜ ਰੁਪਏ ਨਾਲ 14 ਅਤਿ ਆਧੁਨਿਕ ਖੇਡ ਸਟੇਡੀਅਮ ਉਸਾਰੇ ਗਏ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਅਤੇ ਮਹਿਬੂਬ ਖੇਡ ਹਾਕੀ ਨੂੰ ਬਣਦਾ ਸਤਿਕਾਰ ਦਿੱਤਾ ਹੈ। ਇਸ ਤੋਂ ਪਹਿਲਾਂ ਟੂਰਨਾਮੈਂਟ ਦੀ ਸ਼ੁਰੂਆਤ ਮੁੱਖ ਸੰਸਦੀ ਸਕੱਤਰ ਸ਼ੀਤਲ ਸਿੰਘ ਨੇ ਉਦਘਾਟਨੀ ਮੈਚ ਆਸਟਰੇਲੀਆ ਤੇ ਨੇਪਾਲ ਦੀਆਂ ਟੀਮਾਂ ਨਾਲ ਜਾਣ-ਪਛਾਣ ਕਰ ਕੇ ਕੀਤੀ। ਜਦ ਕਿ ਸ. ਬਾਦਲ ਨੇ ਪਹਿਲੇ ਦਿਨ ਦੇ ਅੰਤਿਮ ਮੈਚ ਦੀਆਂ ਟੀਮਾਂ ਭਾਰਤ ਤੇ ਜਰਮਨੀ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਭਾਰਤ ਅਤੇ ਜਰਮਨੀ ਦਾ ਮੈਚ ਹੀ ਸਭ ਤੋਂ ਰੌਚਕ ਮੈਚ ਸੀ, ਜਦ ਕਿ ਬਾਕੀ ਮੈਚ ਲਗਭਗ ਇਕ ਤਰਫਾ ਹੀ ਦੇਖਣ ਨੂੰ ਮਿਲੇ। ਇਸ ਮੈਚ ਵਿਚ ਕਪਤਾਨ ਸੁਖਬੀਰ ਸਿੰਘ ਸਰਾਵਾਂ ਨੇ ਆਪਣੇ ਜੱਦੀ ਜ਼ਿਲੇ ਫਰੀਦਕੋਟ ਵਿਖੇ ਟੀਮ ਦੀ ਸੁਚੱਜੀ ਅਗਵਾਈ ਕਰਦਿਆਂ ਭਾਰਤ ਨੂੰ ਵੱਡੀ ਜਿੱਤ ਦਿਵਾਈ। ਭਾਰਤੀ ਟੀਮ ਅੱਧੇ ਸਮੇਂ ਤੱਕ 32-7 ਨਾਲ ਅੱਗੇ ਸੀ ਅਤੇ ਪੂਰੇ ਸਮੇਂ ਵਿਚ ਭਾਰਤ ਨੇ 70-18 ਨਾਲ ਮੈਚ ਜਿੱਤਿਆ। ਭਾਰਤ ਦੇ ਤਿੰਨ ਰੇਡਰਾਂ ਸੁਖਬੀਰ ਸਿੰਘ ਸਰਾਵਾਂ, ਦੁੱਲਾ ਸੁਰਖਪੁਰੀਆ ਤੇ ਗੱਗੀ ਖੀਰਾਵਾਲ ਨੇ 9-9 ਅੰਕ ਹਾਸਲ ਕੀਤੇ ਜਦ ਕਿ ਜੱਫਿਆਂ ਵਿਚ ਏਕਮ ਹਠੂਰ ਨੇ ਸਭ ਤੋਂ ਵੱਧ 8 ਜੱਫੇ, ਮੰਗਤ ਮੰਗੀ ਨੇ 5 ਅਤੇ ਗੁਰਵਿੰਦਰ ਸਿੰਘ ਨੇ 4 ਜੱਫੇ ਲਾਏ।
ਇਸ ਤੋਂ ਪਹਿਲਾਂ ਕੈਨੇਡਾ ਨੇ ਅਫਗਾਨੀਸਤਾਨ ਨੂੰ 63-15 ਨਾਲ ਹਰਾਇਆ। ਕੈਨੇਡਾ ਦੀ ਟੀਮ ਅੱਧੇ ਸਮੇਂ ਤੱਕ 38-4 ਨਾਲ ਅੱਗੇ ਸੀ। ਕੈਨੇਡਾ ਵਲੋਂ ਰੇਡਰ ਸੰਦੀਪ ਲੱਲੀਆ ਨੇ 8 ਅੰਕ ਬਟੋਰੇ, ਜਦ ਕਿ ਜਾਫੀ ਸੰਦੀਪ ਗੁਰਦਾਸਪੁਰੀਆ ਨੇ 8 ਜੱਫੇ ਲਾਏ। ਕੈਨੇਡਾ ਵਲੋਂ ਕਿੰਦਾ ਬਿਹਾਰੀਪੁਰੀਆ ਤੇ ਕੀਪਾ ਬੱਧਨੀ ਨੇ ਵੀ ਚੰਗੀ ਖੇਡ ਦਿਖਾਈ। ਇਸੇ ਤਰ੍ਹਾਂ ਆਸਟਰੇਲੀਆ ਦੀ ਟੀਮ ਪਹਿਲੇ ਵਿਸ਼ਵ ਕੱਪ ਦੇ ਤਜਰਬੇ ਤੋਂ ਬਾਅਦ ਇਸ ਵਾਰ ਤਿਆਰੀ ਨਾਲ ਹਿੱਸਾ ਲੈਣ ਆਈ ਅਤੇ ਉਸ ਨੇ ਪਹਿਲੇ ਹੀ ਮੈਚ 'ਚ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ। ਦੂਜੇ ਪਾਸੇ ਪਹਿਲੀ ਵਾਰ ਹਿੱਸਾ ਲੈਣ ਆਈ ਨੇਪਾਲ ਦੀ ਟੀਮ ਨੇ ਮੁਕਾਬਲਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਤਜਰਬੇਕਾਰ ਆਸਟਰੇਲੀਅਨ ਖਿਡਾਰੀਆਂ ਨੂੰ ਮਾਤ ਦੇਣ ਵਿਚ ਸਫਲ ਨਾ ਹੋ ਸਕੀ। ਆਸਟਰੇਲੀਆ ਦੀ ਟੀਮ ਨੇ ਪਹਿਲੇ ਅੱਧ ਵਿਚ 36-6 ਨਾਲ ਲੀਡ ਲੈ ਲਈ ਅਤੇ ਅੰਤ ਤੱਕ ਇਸ ਲੀਡ ਨੂੰ ਹੋਰ ਵਧਾਉਂਦਿਆ ਇਹ ਮੈਚ 68-23 ਨਾਲ ਜਿੱਤ ਲਿਆ। ਆਸਟਰੇਲੀਆ ਵਲੋਂ ਚਾਰ ਰੇਡਰਾਂ ਸੋਨੀ ਕਾਉਂਕੇ, ਗੁਰਪ੍ਰੀਤ ਸਿੰਘ, ਪਿੰਦਰੀ ਬੱਧਨੀ ਤੇ ਰੋਮੀ ਲਲਤੋਂ ਨੇ 9-9 ਅੰਕ ਬਟੋਰੇ ਜਦਕਿ ਆਸਟਰੇਲੀਅਨ ਜਾਫੀ ਦਵਿੰਦਰ ਨੇ 6 ਜੱਫੇ ਲਾਏ। ਨੇਪਾਲ ਵਲੋਂ ਰੇਡਰ ਨਾਵਲ ਕੇ ਰਾਉਤ ਨੇ 7 ਅੰਕ ਬਟੋਰੇ। ਮੈਚ ਤੋਂ ਪਹਿਲਾਂ ਬੁਲੰਦ ਆਵਾਜ਼ ਦੀ ਮਲਿਕਾ ਲੋਕ ਗਾਇਕਾ ਮਨਪ੍ਰੀਤ ਅਖਤਰ ਅਤੇ ਹਰਿੰਦਰ ਸੰਧੂ ਨੇ ਜਿਥੇ ਆਪਣੀ ਗਾਇਕੀ ਨਾਲ ਕਬੱਡੀ ਪ੍ਰੇਮੀਆਂ ਦਾ ਸੰਗੀਤਮਈ ਮਨੋਰੰਜਨ ਕੀਤਾ, ਉਥੇ ਮੇਜਰ ਹਿੰਦੋਸਤਾਨੀ ਦੀ ਜੋੜੀ ਨੇ ਮੋਟਰ ਸਾਈਕਲ 'ਤੇ ਹੈਰਤਅੰਗੇਜ਼ ਕਰਤੱਬ ਦਿਖਾ ਕੇ ਦਰਸ਼ਕਾਂ ਨੂੰ ਦੰਦਾਂ ਥੱਲੇ ਉਂਗਲੀਆਂ ਦਬਾਉਣ ਲਈ ਮਜਬੂਰ ਕਰ ਦਿੱਤਾ।

No comments:
Post a Comment