ਕੈਪਟਾਊਨ/ ਮੈਲਬੋਰਨ, 14 ਨਵੰਬਰ --ਪ੍ਰਸਿੱਧ ਕ੍ਰਿਕਟ ਲੇਖਕ ਪੀਟਰ ਰੋਬਕ ਦੀ ਆਤਮਹੱਤਿਆ ਦਾ ਭੇਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਦੱਖਣੀ ਅਫਰੀਕਾ ਦੀ ਪੁਲਸ ਜਿਥੇ ਕੋਈ ਵੀ ਖੁਲਾਸਾ ਕਰਨ ਤੋਂ ਨਾਂਹ ਕਰ ਰਹੀ ਹੈ, ਉਥੇ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਸ਼ਾਇਦ ਇਹ ਕਦਮ ਫੇਸਬੁੱਕ ਦੇ ਇਕ ਦੋਸਤ ਦੀ ਉਨ੍ਹਾਂ ਵਿਰੁੱਧ ਸੈਕਸ ਸੋਸ਼ਣ ਵਰਗੀ ਸ਼ਿਕਾਇਤ ਤੋਂ ਬਾਅਦ ਚੁੱਕਿਆ। 55 ਸਾਲਾ ਰੋਬਕ ਨੇ ਨਿਊਲੈਂਡਸ ਦੇ ਇਕ ਹੋਟਲ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਸੀ ਪਰ ਪੁਲਸ ਦੇ ਬੁਲਾਰੇ ਨੇ ਇਹ ਦੱਸਣ ਤੋਂ ਨਾਂਹ ਕਰ ਦਿੱਤੀ ਹੈ ਕਿ ਸੈਕਸ ਸੋਸ਼ਣ ਦੇ ਦੋਸ਼ਾਂ ਦੀ ਪੁੱਛਗਿੱਛ ਦੀ ਰਿਪੋਰਟ ਠੀਕ ਹੈ ਜਾਂ ਗਲਤ।
ਇਸ ਦੌਰਾਨ ਇਥੋਂ ਦੀਆਂ ਅਖਬਾਰਾਂ ਨੇ ਦੱਖਣੀ ਅਫਰੀਕੀ ਵੈੱਬਸਾਈਟ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਰੋਬਕ ਕਥਿਤ ਤੌਰ 'ਤੇ ਫੇਸਬੁੱਕ ਦੇ ਆਪਣੇ ਇਕ ਦੋਸਤ ਨਾਲ ਉਸਦੀ ਇੱਛਾ ਵਿਰੁੱਧ ਸਰੀਰਕ ਸੰਬੰਧ ਬਣਾਉਣੇ ਚਾਹੁੰਦਾ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਰੋਬਰਟ ਯੂਨੀਵਰਸਿਟੀ ਵਿਚ ਸੰਭਾਵਿਤ ਸਪਾਂਸਰ ਨੂੰ ਲੈ ਕੇ ਹੋਟਲ ਵਿਚ ਇਕ 26 ਸਾਲਾ ਵਿਅਕਤੀ ਨੂੰ ਮਿਲੇ ਸਨ। ਰੋਬਕ ਨੇ ਕਥਿਤ ਤੌਰ 'ਤੇ ਫੇਸਬੁੱਕ ਦੇ ਆਪਣੇ ਦੋਸਤ ਨੂੰ ਛੇੜਨ ਤੇ ਉਸਦੀ ਇੱਛਾ ਵਿਰੁੱਧ ਉਸ ਨਾਲ ਸੈਕਸ ਕਰਨ ਦੀ ਕੋਸ਼ਿਸ਼ ਕੀਤੀ। ਅਖਬਾਰੀ ਖਬਰਾਂ ਮੁਤਾਬਕ ਰੋਬਕ ਕੋਲੋਂ ਇਸ ਸੰਬੰਧੀ ਪੁਲਸ ਪੁੱਛਗਿੱਛ ਕਰਨ ਲਈ ਹੋਟਲ ਗਈ ਸੀ ਪਰ ਉਦੋਂ ਤਕ ਉਸਦੀ ਮੌਤ ਹੋ ਗਈ ਸੀ।
No comments:
Post a Comment