ਲੰਦਨ, 14 ਨਵੰਬਰ --ਲੀਬੀਆ ਦਾ ਸਾਬਕਾ ਤਾਨਾਸ਼ਾਹ ਗੱਦਾਫੀ ਸੈਕਸ ਦਾ ਭੁੱਖਾ ਸੀ ਅਤੇ ਉਸਦਾ ਝੁਕਾਅ ਛੋਟੀ ਉਮਰ ਦੀਆਂ ਕੁੜੀਆਂ ਵੱਲ ਵੱਧ ਸੀ। ਉਹ ਚਾਰ ਤੋਂ ਪੰਜ ਕੁੜੀਆਂ ਨਾਲ ਸੰਬੰਧ ਬਣਾਉਂਦਾ ਸੀ ਅਤੇ ਇਸ ਲਈ ਜਿਸਮਾਨੀ ਤਾਕਤ ਬਣਾਉਣ ਲਈ ਦਵਾਈਆਂ ਦੀ ਵਰਤੋਂ ਕਰਦਾ ਸੀ। ਗੱਦਾਫੀ ਦੇ ਇਕ ਸਹਿਯੋਗੀ ਰਹੇ ਵਿਅਕਤੀ ਨੇ ਸੋਮਵਾਰ ਇਹ ਦਾਅਵਾ ਕੀਤਾ। ਬਰਤਾਨੀਆ ਦੀ ਇਕ ਅਖਬਾਰ 'ਦਿ ਸੰਡੇ ਟਾਈਮਜ਼' ਨਾਲ ਗੱਲਬਾਤ ਕਰਦਿਆਂ ਗੱਦਾਫੀ ਦੇ ਸਹਿਯੋਗੀ ਫੈਸਲ ਨੇ ਦੱਸਿਆ ਕਿ ਗੱਦਾਫੀ ਕੋਲ ਚਾਰ ਤੋਂ ਪੰਜ ਕੁੜੀਆਂ ਰੋਜ਼ਾਨਾ ਮੌਜੂਦ ਰਹਿੰਦੀਆਂ ਸਨ। ਇਹ ਕੁੜੀਆਂ ਗੱਦਾਫੀ ਦੇ ਕਮਰੇ ਵਿਚ ਜਾਂਦੀਆਂ ਸਨ, ਜਿਥੇ ਗੱਦਾਫੀ ਉਨ੍ਹਾਂ ਨਾਲ ਸੰਬੰਧ ਬਣਾਉਂਦਾ ਸੀ। ਉਨ੍ਹਾਂ ਕਿਹਾ ਕਿ ਸੈਕਸ ਸੰਬੰਧ ਬਣਾਉਣ ਦੇ ਬਦਲੇ ਵਿਚ ਗੱਦਾਫੀ ਇਨ੍ਹਾਂ ਕੁੜੀਆਂ ਨੂੰ ਮਹਿੰਗੇ ਤੋਹਫੇ ਦਿੰਦਾ ਸੀ। ਇਨ੍ਹਾਂ ਵਿਚੋਂ ਤਾਂ ਕਈ ਕੁੜੀਆਂ ਮਾਲਾਮਾਲ ਹੋ ਗਈਆਂ।
ਉਸਨੇ ਦਾਅਵਾ ਕੀਤਾ ਕਿ ਗੱਦਾਫੀ ਨਾਲ ਸੈਕਸ ਪਿੱਛੋਂ ਕਈ ਕੁੜੀਆਂ ਨੂੰ ਹਸਪਤਾਲ ਦਾਖਲ ਵੀ ਕਰਵਾਉਣਾ ਪਿਆ ਸੀ ਕਿਉਂਕਿ ਉਨ੍ਹਾਂ ਨੂੰ 'ਸੱਟ' ਲੱਗ ਗਈ ਸੀ। ਗੱਦਾਫੀ ਦੇ ਸ਼ੈਫ ਰਹੇ 29 ਸਾਲਾ ਫੈਸਲ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਬਰਤਾਨੀਆ ਦੇ ਰਾਜ ਕੁਮਾਰ ਐਂਡ੍ਰਿਊ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਗੱਦਾਫੀ ਨੇ ਘੱਟੋ-ਘੱਟ ਚਾਰ ਕੁੜੀਆਂ ਨਾਲ ਸੈਕਸ ਸੰਬੰਧ ਬਣਾਇਆ ਸੀ। ਇਸ ਸਾਬਕਾ ਸਹਿਯੋਗੀ ਮੁਤਾਬਕ ਗੱਦਾਫੀ ਉੱਪਰ ਸੈਕਸ ਦਾ ਨਸ਼ਾ ਇਸ ਹੱਦ ਤਕ ਸਵਾਰ ਸੀ ਕਿ ਇਕ ਵਾਰ ਉਸਨੇ ਆਪਣੇ ਇਕ ਸਹਿਯੋਗੀ ਨੂੰ ਪੈਰਿਸ ਦੀ ਸੈਕਸ ਮਾਰਕੀਟ ਵਿਚ 'ਇੰਦਰੀਵਰਧਕ' ਮਸ਼ੀਨ ਖਰੀਦਣ ਲਈ ਭੇਜਿਆ ਸੀ। ਉਹ ਦਵਾਈਆਂ ਅਤੇ ਮਸ਼ੀਨਾਂ ਰਾਹੀਂ ਜਵਾਨ ਨਜ਼ਰ ਆਉਣ ਲਈ ਪੂਰੀ ਕੋਸ਼ਿਸ਼ ਕਰਦਾ ਸੀ।

No comments:
Post a Comment